September 27, 2012

Maaroo Vaar Mahlaa 3


>>>Download mp3<<<


ਮਾਰੂ ਵਾਰ ਮਹਲਾ ੩
ੴ ਸਤਿਗੁਰ ਪ੍ਰਸਾਦਿ ॥
ਸਲੋਕੁ ਮ: ੧ ॥
ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥
ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥
ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥
ਮਲਿ ਅਮਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥
ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
ਮ: ੪ ॥
ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥
ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥
ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥



>>>Download mp3<<<

ਪਉੜੀ ॥
ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥
ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥
ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥
ਸਲੋਕੁ ਮਃ ੩ ॥
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥
ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥
ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥
ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥
ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥
ਮ: ੪ ॥
ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥
ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥
ਮ: ੪ ॥
ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥
ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥
ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥
ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥
ਪਉੜੀ ॥
ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥
ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥
ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥
ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥
ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥


>>>Download mp3<<<

ਸਲੋਕੁ ਮ: ੧ ॥
ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥
ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥
ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥
ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥
ਮ: ੩ ॥
ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥
ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥
ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥
ਪਉੜੀ ॥
ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥
ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥
ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥
ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥
ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥



http://www.4shared.com/mp3/voXgl4AL/04-Maroo_Vaar_Mahlaa_3.html
http://www.4shared.com/mp3/RMXol4CL/05-Maroo_Vaar_Mahlaa_3.html
http://www.4shared.com/mp3/qSvxTa_T/06-Maroo_Vaar_Mahlaa_3.html
http://www.4shared.com/mp3/tJz1pHw2/07-Maroo_Vaar_Mahlaa_3.html
http://www.4shared.com/mp3/65KtZhEF/08-Maroo_Vaar_Mahlaa_3.html
http://www.4shared.com/mp3/EoUp2fna/09-Maroo_Vaar_Mahlaa_3.html
http://www.4shared.com/mp3/j0H4bs3c/10-Maroo_Vaar_Mahlaa_3.html
http://www.4shared.com/mp3/aITOZqtV/11-Maroo_Vaar_Mahlaa_3.html
http://www.4shared.com/mp3/tzMVAcfj/12-Maroo_Vaar_Mahlaa_3.html
http://www.4shared.com/mp3/7CkUdRut/13-Maroo_Vaar_Mahlaa_3.html
http://www.4shared.com/mp3/zq4XBMvj/14-Maroo_Vaar_Mahlaa_3.html
http://www.4shared.com/mp3/rgz6nU3f/15-Maroo_Vaar_Mahlaa_3.html
http://www.4shared.com/mp3/z5UuetUt/16-Maroo_Vaar_Mahlaa_3.html
http://www.4shared.com/mp3/VefgAOkP/17-Maroo_Vaar_Mahlaa_3.html
http://www.4shared.com/mp3/SjUYVXv-/18-Maroo_Vaar_Mahlaa_3.html

September 24, 2012

Basant Kee Vaar Mahlu 5


>>>01-Download<<<
ਬਸੰਤ ਕੀ ਵਾਰ ਮਹਲੁ ੫

ੴ ਸਤਿਗੁਰ ਪ੍ਰਸਾਦਿ ॥
ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥
ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥
ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥

>>>02-Download<<<
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥


>>>03-Download<<<
ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥
ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥
ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥
ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥
ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥




September 19, 2012

Rovai Raam Nikaalaa Bhaiaa


ਇਹ ਸਾਰਾ ਸਬਦ ਵਰਤਮਾਨ ਕਾਲ ਵਿੱਚ ਹੈ ਜੋ ਘਟਨਾ ਸਾਡੇ ਨਾਲ ਹਰ ਰੋਜ਼ ਘਟਦੀ ਹੈ ਉਸਦਾ ਜਿਕਰ ਹੈ ਇਸ ਸਬਦ ਵਿੱਚ ।

ਸਹੰਸਰ ਦਾਨ ਦੇ ਇੰਦ੍ਰੁ ਰੋਆਇਆ :- ਇੰਦ੍ਰੀ ਦਾ ਅਰਥ ਹੁੰਦਾ ਹੈ ਬੁਧਿ, ਗਿਆਨ ਇੰਦਰੀਆਂ ਜਿਸਦੇ ਵੱਸ ਵਿੱਚ ਨੇ ਉਹ ਇੰਦਰ ਭਾਵ ਮਨ ਇਸਨੂੰ ਦੁਨੀਆਂ ਦੇ ਸਾਰੇ ਪਦਾਰਥ ਵੀ ਦੇ ਦਿਉ ਇਹ ਰੋਂਦਾ ਹੀ ਰਹੇਗਾ ।
ਪਰਸ ਰਾਮੁ ਰੋਵੈ ਘਰਿ ਆਇਆ :- ਜਦੋਂ ਇਹ ਆਪਣੇ ਅੰਦਰਲੇ ਰਾਮ ਨਾਲ ਜੁੜਦਾ ਹੈ ਤਾਂ ਵੀ ਰੋਂਦਾ ਹੈ ਪਰ ਨਾਮ ਦੀ ਭੁੱਖ ਲਈ ।
ਅਜੈ ਸੁ ਰੋਵੈ ਭੀਖਿਆ ਖਾਇ :- ਹੁਣ ਵੀ (ਹਜੇ) ਵੀ ਰੋ ਰਿਹਾ ਹੈ (ਵਰਤਮਾਨ ਕਾਲ) ਦੁਨਿਆ ਦੇ ਪਦਾਰਥ ਪ੍ਰਾਪਤ ਕਰਕੇ, ਨਾਲੇ ਭਿਖਿਆ ਖਾਏ ਜਾਂਦਾ ਹੈ ਨਾਲੇ ਰੋਈ ਜਾਂਦਾ ਹੈ ।
ਐਸੀ ਦਰਗਹ ਮਿਲੈ ਸਜਾਇ :- ਇਹੀ ਸਜਾ ਹੈ ਦਰਗਾਹ (ਹਿਰਦੇ) ਵਿੱਚ ਕਿਉਂਕਿ ਮਾਇਆ ਹੈ ਉਥੇ ।
ਰੋਵੈ ਰਾਮੁ ਨਿਕਾਲਾ ਭਇਆ :- ਸਾਡਾ ਮੂਲ ਵੀ ਰੋਂਦਾ ਹੈ ਭਾਵ ਉਹ ਸਾਰਾ ਦਿਨ ਸਲਾਹ ਦਿੰਦਾ ਹੈ ਪਰ ਇੰਦਰ ਉਸਦਾ ਕਹਿਣਾ ਨਹੀ ਮੰਨਦਾ ਰਾਮ ਦੇ ਵਿਚੋਂ ਸੀਤਾ ਤੇ ਲਖਮਣੁ ਨਿਕਲੇ ਨੇ ਜਿਵੇਂ ਜੋਤ ਵਿਚੋਂ ਰੋਸ਼ਨੀ ਤੇ ਧੁੱਪ ।
ਸੀਤਾ ਲਖਮਣੁ ਵਿਛੁੜਿ ਗਇਆ :- ਸੀਤਾ ਬੁਧਿ ਤੇ ਲਖਮਣੁ ਇੰਦਰ (ਮਨ) ਦੋਨੋ ਰਾਮ ਆਪਣੇ ਮੂਲ ਤੋਂ ਵਿਛੜ ਗਏ ਭਾਵ ਹੁਣ ਕਹਿਣਾ ਨਹੀ ਮੰਨਦੇ ।
ਰੋਵੈ ਦਹਸਿਰੁ ਲੰਕ ਗਵਾਇ :- ਦਰਗਾਹ (ਲੰਕਾ) ਛੱਡ ਕੇ ਮਨ ਤਿਕੁਟੀ ਵਿੱਚ ਬੈਠਾ ਹੈ ਹੁਣ ਉਸਨੂੰ ਦਰਗਾਹ ਨਹੀ ਮਿਲ ਰਹੀ ਤਾਂ ਰੋਂਦਾ ਹੈ ।
ਜਿਨਿ ਸੀਤਾ ਆਦੀ ਡਉਰੂ ਵਾਇ :- ਮਨ ਦੀ ਅਵਾਜ਼ ਡਉਰੂ ਹੈ ਇਹ ਅਪਨੀ ਬੁਧਿ (ਸੀਤਾ)

ਤੱਤ ਸਾਰ ਹੈ ਕਿ ਸਾਡੇ ਅੰਦਰਲੀ ਤਸਵੀਰ ਹੈ ਚਿੱਤ, ਮਨ ਤੇ ਭੁਧੀ ਸਾਰੇ ਦੁਖੀ ਨੇ ਬਿਨ੍ਹਾਂ ਸਚੁ ਤੋਂ.................ਬਾਕੀ ਵਿਆਖਿਆ ਸੁਨਣ ਲਈ ਲਿੰਕ ਦਬਾਉ ।

>>>Download<<<

ਪੰਨਾ 953 ਸਤਰ 55
ਸਲੋਕੁ ਮ: ੧ ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥
ਜਿਨਿ ਸੀਤਾ ਆਦੀ ਡਉਰੂ ਵਾਇ ॥
ਰੋਵਹਿ ਪਾਂਡਵ ਭਏ ਮਜੂਰ ॥
ਜਿਨ ਕੈ ਸੁਆਮੀ ਰਹਤ ਹਦੂਰਿ ॥
ਰੋਵੈ ਜਨਮੇਜਾ ਖੁਇ ਗਇਆ ॥
ਏਕੀ ਕਾਰਣਿ ਪਾਪੀ ਭਇਆ ॥
ਰੋਵਹਿ ਸੇਖ ਮਸਾਇਕ ਪੀਰ ॥
ਅੰਤਿ ਕਾਲਿ ਮਤੁ ਲਾਗੈ ਭੀੜ ॥
ਰੋਵਹਿ ਰਾਜੇ ਕੰਨ ਪੜਾਇ ॥
ਘਰਿ ਘਰਿ ਮਾਗਹਿ ਭੀਖਿਆ ਜਾਇ ॥
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
ਪੰਡਿਤ ਰੋਵਹਿ ਗਿਆਨੁ ਗਵਾਇ ॥
ਬਾਲੀ ਰੋਵੈ ਨਾਹਿ ਭਤਾਰੁ ॥
ਨਾਨਕ ਦੁਖੀਆ ਸਭੁ ਸੰਸਾਰੁ ॥
ਮੰਨੇ ਨਾਉ ਸੋਈ ਜਿਣਿ ਜਾਇ ॥
ਅਉਰੀ ਕਰਮ ਨ ਲੇਖੈ ਲਾਇ ॥੧॥
ਬਾਣੀ: ਰਾਮਕਲੀ ਕੀ ਵਾਰ     ਰਾਗੁ: ਰਾਗੁ ਰਾਮਕਲੀ,     ਮਹਲਾ ੩

Prathmay Maakhan(u) Paachhai Dhoodh(u)

>>>Download<<<



ਪੰਨਾ 900 ਸਤਰ 8
ਰਾਮਕਲੀ ਮਹਲਾ ੫ ॥
ਈਧਨ ਤੇ ਬੈਸੰਤਰੁ ਭਾਗੈ ॥
ਮਾਟੀ ਕਉ ਜਲੁ ਦਹ ਦਿਸ ਤਿਆਗੈ ॥
ਊਪਰਿ ਚਰਨ ਤਲੈ ਆਕਾਸੁ ॥
ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥
ਐਸਾ ਸੰਮ੍ਰਥੁ ਹਰਿ ਜੀਉ ਆਪਿ ॥
ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥
ਪ੍ਰਥਮੇ ਮਾਖਨੁ ਪਾਛੈ ਦੂਧੁ ॥
ਮੈਲੂ ਕੀਨੋ ਸਾਬੁਨੁ ਸੂਧੁ ॥
ਭੈ ਤੇ ਨਿਰਭਉ ਡਰਤਾ ਫਿਰੈ ॥
ਹੋਂਦੀ ਕਉ ਅਣਹੋਂਦੀ ਹਿਰੈ ॥੨॥
ਦੇਹੀ ਗੁਪਤ ਬਿਦੇਹੀ ਦੀਸੈ ॥
ਸਗਲੇ ਸਾਜਿ ਕਰਤ ਜਗਦੀਸੈ ॥
ਠਗਣਹਾਰ ਅਣਠਗਦਾ ਠਾਗੈ ॥
ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥
ਸੰਤ ਸਭਾ ਮਿਲਿ ਕਰਹੁ ਬਖਿਆਣ ॥
ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥
ਬ੍ਰਹਮ ਬੀਚਾਰੁ ਬੀਚਾਰੇ ਕੋਇ ॥
ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥
ਬਾਣੀ: ਅਸਟਪਦੀਆ     ਰਾਗੁ: ਰਾਗੁ ਰਾਮਕਲੀ,     ਮਹਲਾ ੧


Eh Bhoopti Rane Rang Din Chaari Suhaavnaa

ਇਹ ਜਿਹੜੇ ਰਾਜੇ ਨੇ ਇਨ੍ਹਾਂ ਦਾ ਵੀ ਇੱਕ ਰੰਗ ਹੈ, "ਰਾਜ ਰੰਗ" ਇਹ ਹੰਕਾਰ ਦਾ ਰੰਗ ਹੈ  ਭੂਪਤਿ, ਰਾਣੇ, ਰੰਗ ਦਿਨ ਚਾਰਿ, ਇਹ ਚਾਰ ਦਿਨ ਦਾ ਰੰਗ ਹੈ ਸੁਹਾਵਣਾ, ਚੰਗਾ ਲਗਦਾ ਹੈ ਇਨ੍ਹਾਂ ਨੂੰ, ਕਿਉਂ...? ਨਮਸਕਾਰਾਂ ਹੁੰਦੀਆਂ ਨੇ, ਇੱਜਤ ਮਿਲਦੀ ਹੈ ਸੰਸਾਰੀ, ਵਾਹ-ਵਾਹ ਹੁੰਦੀ ਹੈ, ਉਹ ਚਾਰ ਦਿਨ ਦਾ ਰੰਗ ਹੈ "ਲਹਿ ਜਾਵਣਾ" ਇਹ ਚਾਰ ਦਿਨ ਸੋਹਣਾ ਲੱਗਦਾ ਹੈ "ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥" ਇਹ ਤਾਂ ਫੁੱਲ ਦੇ ਰੰਗ ਵਰਗਾ ਹੈ ਮਾਇਆ ਦਾ ਰੰਗ, ਫੁੱਲ ਰੰਗ ਹੋਇਆ, ਫੁਟਿਆ ਤੇ ਰੰਗ ਲਹਿ ਗਿਆ ਇਹ ਖਿੰਨ'ਚ ਲਹਿ ਜਾਂਦਾ ਹੈ ਰੰਗ 

>>>Download mp3<<<


ਪੰਨਾ 645 ਸਤਰ 7
ਪਉੜੀ ॥
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥
ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥
ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥
ਬਾਣੀ: ਵਾਰ     ਰਾਗੁ: ਰਾਗੁ ਸੋਰਠਿ,     ਮਹਲਾ ੪

September 18, 2012

Phir Na Khaaee Mahan Kaal

>>>Download<<<




ਮਹਾ ਕਾਲੁ:- ਕਾਲ ਦਾ ਭੀ ਕਾਲ, ਜੇ ਕਾਲ ਦਾ ਭੀ ਕਾਲ ਹੈ ਤਾਂ ਇਸਦਾ ਅਰਥ ਹੋਇਆ ਕਿ ਛੋਟੇ ਕਾਲ ਭੀ ਨੇ, ਜਿਵੇਂ ਬਿੱਲੀ ਚੂਹੇ ਨੂੰ ਮਾਰ ਦਿੰਦੀ ਹੈ ਤਾਂ ਬਿੱਲੀ ਚੂਹੇ ਦਾ ਕਾਲ ਹੈ । 

ਪੰਨਾ 885 ਸਤਰ 53

ਰਾਮਕਲੀ ਮਹਲਾ ੫ ॥
ਜਪਿ ਗੋਬਿੰਦੁ ਗੋਪਾਲ ਲਾਲੁ ॥
ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥

ਬਾਣੀ: ਅਸਟਪਦੀਆ     ਰਾਗੁ: ਰਾਗੁ ਰਾਮਕਲੀ,     ਮਹਲਾ ੧






Sabhu Jagu Teraa Hoei

>>>Download mp3<<<


ਆਪੁ:- ਮਨ ਨੂੰ ਉਸਦਾ ਮੂਲ ਕਹਿ ਰਿਹਾ ਹੈ 
ਮੈ:- ਸਾਡਾ ਮੂਲ
ਜੇ ਤੂ ਮੇਰਾ ਹੋਇ ਰਹਹਿ :- ਸਾਡੇ ਮੂਲ (ਅੰਤਰ ਆਤਮਾ ਦੇ ਅਵਾਜ਼) ਵਲੋਂ ਕਿਹਾ ਗਿਆ ਹੈ । 
ਸਭੁ ਜਗੁ ਤੇਰਾ ਹੋਇ :- ਜਿਵੇਂ ਬੱਚਾ ਆਪਣੇ ਬਾਪ ਦਾ ਕਪੂਤ ਨਾ ਹੋ ਕੇ ਸਪੂਤ ਹੈ ਤਾਂ ਉਹ ਸਾਰੀ ਜਾਇਦਾਦ ਦਾ ਮਾਲਕ ਹੈ । 

ਪੰਨਾ 1382 ਸਤਰ 36
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
ਬਾਣੀ: ਸਲੋਕ ਸੇਖ ਫਰੀਦ ਕੇ     ਰਾਗੁ: ਰਾਗੁ ਜੈਜਾਵੰਤੀ,    ਸ਼ੇਖ ਫ਼ਰੀਦ

ਮਨ ਨੂੰ ਕਿਹਾ ਹੈ ਸਾਡੇ ਮੂਲ ਵਲੋਂ ਕਿ ਜੇ ਤੂੰ ਆਪਣਾ ਆਪ ਸਵਾਰ ਲਵੇਂ ਤਾਂ ਤੈਨੂੰ ਮੈਂ ਮਿਲ ਸਕਦਾ ਹਾਂ ਕਿਉਂਕਿ ਕਿਉਂਕਿ ਜਿਨ੍ਹਾਂ ਚਿਰ ਤੂੰ (ਮਨ) ਮਲੀਨ ਹੈ ਮੈਂ ਤੈਨੂੰ ਗੋਦੀ ਨਹੀਂ ਚੱਕ ਸਕਦਾ । ਮੈਂ ਤੈਨੂੰ ਤਦ ਮਿਲਣਾ ਹੈ ਜਦ ਤੂੰ ਬਿਲਕੁਲ ਮੇਰੇ ਵਰਗਾ ਹੋ ਜਾਵੇਗਾਂ ਜਿਵੇਂ ਚਿੱਟੇ ਕਪੜੇ, ਹੁਣ ਤੂੰ ਇਵੇਂ ਹੈ ਜਿਵੇਂ ਗਰੇ ਨਾਲ ਲਿਬੜਿਆ ਹੋਇਆ । ਆਪਣੇ ਆਪ ਨੂੰ ਸਵਾਰ ਲੈ ਜੇ ਸੁੱਖ ਚਾਹੁੰਦਾ ਹੈ ।
                   ਮੈਂ ਤੈਨੂੰ ਉਦੋਂ ਮਿਲਾਂਗਾ ਜਦੋਂ ਤੂੰ ਮੇਰਾ ਹੋ ਜਾਵੇਂਗਾ, ਆਪਣੀ ਚਤੁਰਾਈ ਛੱਡ ਦੇਵੇਂਗਾ, ਆਪਣਾ ਹੰਕਾਰ ਛੱਡ ਦੇਵੇਂਗਾ, ਆਪਣੀ ਅਕ਼ਲ ਛੱਡ ਕੇ ਮੇਰੀ (ਅੰਤਰ ਆਤਮਾ ਦੀ) ਗੱਲ ਮੰਨੇਗਾ। ਜੇ ਤੂੰ ਇਸ ਤਰੀਕੇ ਦੀ ਸ਼ਰਤ ਮੰਨ ਲਵੇਂਗਾ ਤਾਂ ਸਭ ਕੁਝ ਤੇਰਾ ਹੀ ਹੈ ਜਿਵੇਂ ਬੱਚਾ ਆਪਣੇ ਬਾਪ ਦਾ ਕਪੂਤ ਨਾ ਹੋ ਕੇ ਸਪੂਤ ਹੈ ਤਾਂ ਉਹ ਸਾਰੀ ਜਾਇਦਾਦ ਦਾ ਮਾਲਕ ਹੈ । ਜੇ ਬਾਪ ਕਹੇ ਕਿ ਇਹ ਤਾਂ ਨਾਲਾਇਕ ਹੈ ਮੈਂ ਨਹੀ ਕੁਝ ਦੇਣਾ ਇਸ ਨੂੰ ਵਿਚੋਂ , ਬਸ, ਸਪੂਤ ਤੇ ਕਪੂਤ ਦੀ ਗੱਲ ਹੈ ਇਹ । 

ਨੋਟ :- ਇਸ ਸਲੋਕ ਵਿੱਚ ਦੂਸਰੀ ਪੰਗਤੀ ਵਿੱਚ ਆਇਆ ਹੈ "ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ" ਇਸਦਾ ਅਰਥ ਹੈ ਕਿ ਹੁਣ ਅਸੀਂ ਮੇਰ-ਤੇਰ ਮੰਨੀ ਬੈਠੇ ਹਾਂ ਭਾਵ ਇਹ ਮੇਰਾ ਹੈ ਇਹ ਤੇਰਾ ਹੈ ਇਸ ਵਿਚਾਰ ਦੀ ਤੰਦ ਇਨ੍ਹੀ ਮਜਬੂਤ ਹੈ ਕਿ ਅਸੀਂ ਆਪਣਾ ਸਭ ਕੁਝ ਦਾਉ ਤੇ ਲਗਾਇਆ ਹੋਇਆ ਹੈ । ਜਦੋਂ ਸਾਡੇ ਅੰਦਰੋਂ ਇੱਕ ਸਮਾਨਤਾ ਆਉਂਦੀ ਹੈ ਤਾਂ ਸਾਨੂੰ ਸਭ ਦੁਨੀਆ ਆਪਣੀ ਹੀ ਲਗਦੀ ਹੈ ਕੋਈ ਵੀ ਹਿਰਦਾ ਕਰਤੇ ਤੋਂ ਖਾਲੀ ਨਹੀਂ ਲਗਦਾ 






September 17, 2012

Garabh Kunt Mahi Uradh Tap Karte

ਆਮ ਤੋਰ ਤੇ ਪ੍ਰਚਲਿਤ ਹੈ ਕਿ ਜੇ ਮਾਤਾ ਦੇ ਗਰਭ ਵਿੱਚ ਜੋ ਬੱਚਾ ਪਲ ਰਿਹਾ ਹੈ ਉਸਦੀ ਲਿਵ ਪਰਮੇਸ਼ਰ ਨਾਲ ਜੁੜ੍ਹੀ ਹੋਈ ਹੁੰਦੀ ਹੈ ਪਰ ਇਹ ਧਾਰਨਾ ਗਲਤ ਹੈ ਕਿਉਂਕਿ ਇੱਕ ਸਵਾਲ ਪੈਦਾ ਹੋਵੇਗਾ ਕਿ ਜੇ ਉਹ ਬੱਚਾ ਉਥੇ ਆਪਣਾ ਸਰੀਰ ਤਿਆਗ ਦੇਵੇ ਤਾਂ ਕਿ ਉਹ ਮੁਕਤ ਹੋ ਜਾਵੇਗਾ ? ਜਵਾਬ ਹੈ, ਨਹੀ ! ਕਿਉਂਕਿ ਬੇਸ਼ਕ ਉਸ ਬੱਚੇ ਦੀ ਲਿਵ ਤਾਂ ਜੁੜ੍ਹੀ ਹੋਈ ਹੈ ਪਰ ਉਹ ਉਸ ਲਿਵ ਨਾਲ ਆਪਣਾ ਸਰੀਰ ਬਣਾ ਰਿਹਾ ਹੁੰਦਾ ਹੈ । ਇਸ ਨੂੰ ਉਲਟਾ (ਪੁੱਠਾ) ਤਪ ਕਹਿੰਦੇ ਨੇ ।

>>>Play<<<
>>>Download mp3<<<

September 15, 2012

Jitu Peetai Mati Doori Hoei


ਪੰਨਾ 554 ਸਤਰ 30

ਸਲੋਕ ਮ: ੩ ॥
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥



                         

Dhanu Lakhmee Sut Deh

>>>Download mp3<<<

ਪੰਨਾ 1307 ਸਤਰ 36
ਕਾਨੜਾ ਮਹਲਾ ੫ ॥
ਜਨ ਕੋ ਪ੍ਰਭੁ ਸੰਗੇ ਅਸਨੇਹੁ ॥
ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥
ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥
ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥
ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥

Agalay Muay Si Pachhai Paray

>>>Play<<<
>>>Download mp3<<<

ਪੰਨਾ 178 ਸਤਰ 32

ਗਉੜੀ ਗੁਆਰੇਰੀ ਮਹਲਾ ੫ ॥
ਅਗਲੇ ਮੁਏ ਸਿ ਪਾਛੈ ਪਰੇ ॥
ਜੋ ਉਬਰੇ ਸੇ ਬੰਧਿ ਲਕੁ ਖਰੇ ॥
ਜਿਹ ਧੰਧੇ ਮਹਿ ਓਇ ਲਪਟਾਏ ॥
ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
ਓਹ ਬੇਲਾ ਕਛੁ ਚੀਤਿ ਨ ਆਵੈ ॥
ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
ਆਸਾ ਬੰਧੀ ਮੂਰਖ ਦੇਹ ॥
ਕਾਮ ਕ੍ਰੋਧ ਲਪਟਿਓ ਅਸਨੇਹ ॥
ਸਿਰ ਊਪਰਿ ਠਾਢੋ ਧਰਮ ਰਾਇ ॥
ਮੀਠੀ ਕਰਿ ਕਰਿ ਬਿਖਿਆ ਖਾਇ ॥੨॥
ਹਉ ਬੰਧਉ ਹਉ ਸਾਧਉ ਬੈਰੁ ॥
ਹਮਰੀ ਭੂਮਿ ਕਉਣੁ ਘਾਲੈ ਪੈਰੁ ॥
ਹਉ ਪੰਡਿਤੁ ਹਉ ਚਤੁਰੁ ਸਿਆਣਾ ॥
ਕਰਣੈਹਾਰੁ ਨ ਬੁਝੈ ਬਿਗਾਨਾ ॥੩॥
ਅਪੁਨੀ ਗਤਿ ਮਿਤਿ ਆਪੇ ਜਾਨੈ ॥
ਕਿਆ ਕੋ ਕਹੈ ਕਿਆ ਆਖਿ ਵਖਾਨੈ ॥
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
ਅਪਨਾ ਭਲਾ ਸਭ ਕਾਹੂ ਮੰਗਨਾ ॥੪॥
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
ਅੰਤੁ ਨਾਹੀ ਕਿਛੁ ਪਾਰਾਵਾਰੁ ॥
ਦਾਸ ਅਪਨੇ ਕਉ ਦੀਜੈ ਦਾਨੁ ॥
ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥

Aadesu Baba Aadeshu



>>>Download mp3<<<

ਪੰਨਾ 417 ਸਤਰ 6
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩

ੴ ਸਤਿਗੁਰ ਪ੍ਰਸਾਦਿ ॥
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥੧॥
ਆਦੇਸੁ ਬਾਬਾ ਆਦੇਸੁ ॥
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
ਇਕੁ ਲਖੁ ਲਹਨ੍ਹ੍ਹਿ ਬਹਿਠੀਆ ਲਖੁ ਲਹਨ੍ਹ੍ਹਿ ਖੜੀਆ ॥
ਗਰੀ ਛੁਹਾਰੇ ਖਾਂਦੀਆ ਮਾਣਨ੍ਹ੍ਹਿ ਸੇਜੜੀਆ ॥
ਤਿਨ੍ਹ੍ਹ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥੩॥
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥
ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥
ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥

September 9, 2012

Gurbani Jeevan Jaanch Nahi Par ?

ਸਾਡੀ ਜਿੰਦਗੀ ਦਾ ਮਕਸਦ ਹੈ ਕਾਲ ਤੇ ਫਤਿਹ ਪਾਉਣੀ ਭਾਵ ਇਸ ਤਰੀਕੇ ਨਾਲ ਮਰ ਜਾਣਾਂ ਕਿ ਦੁਬਾਰਾ ਮਰਣ ਨਾ ਹੋਵੇ  ਵਿਦਵਾਨਾਂ ਨੂੰ ਲਗਦਾ ਹੈ ਕਿ ਗੁਰਬਾਣੀ ਜੀਵਨ ਜਾਂਚ ਹੈ ਪਰ ਗੁਰਬਾਣੀ ਦੀ ਪਹਿਲੀ ਸ਼ਰਤ ਹੈ ਕਿ ਮਰਣ ਕਬੂਲ ਕਰਨਾ । ਗੁਰਬਾਣੀ ਅਨੁਸਾਰ ਤਾਂ ਸੰਸਾਰ ਤਾਂ ਹਰ ਰੋਜ ਮਾਰਦਾ ਹੈ ਪਰ ਅਸਲ ਵਿੱਚ ਮਰਨਾ ਕੀ ਹੈ ਇਹ ਜਾਨਣਾ ਹੈ ਅਸੀਂ । ਜਿਵੇਂ ਜੇ ਕਿਸੀ ਨੂੰ ਡਰਾਇਵਰੀ ਨਹੀ ਆਉਂਦੀ ਤਾਂ ਉਹ ਸਿੱਖਦਾ ਹੈ ਡਰਾਇਵਰੀ ਨੂੰ, ਜੀਵਨ ਤਾਂ ਅਸੀਂ ਜੀਅ ਰਹੇ ਹਾਂ ਪਰ ਜਾਨਣਾ ਹੈ ਕਿ ਜਿਉਂਦੇ ਜੀ ਮਰਣਾ ਕਿਵੇਂ ਹੈ 

September 7, 2012

Musi Musi Rovai Kabeer Kee Maaee


>>>Play<<<
>>>Download mp3<<<


 ਗੂਜਰੀ ਘਰੁ ੩ ॥
ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥
ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥
ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥
ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥
ਜਬ ਲਗੁ ਤਾਗਾ ਬਾਹਉ ਬੇਹੀ ॥
ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥
ਓਛੀ ਮਤਿ ਮੇਰੀ ਜਾਤਿ ਜੁਲਾਹਾ ॥
ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥
ਕਹਤ ਕਬੀਰ ਸੁਨਹੁ ਮੇਰੀ ਮਾਈ ॥
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥
ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੫੨੪