September 19, 2012

Eh Bhoopti Rane Rang Din Chaari Suhaavnaa

ਇਹ ਜਿਹੜੇ ਰਾਜੇ ਨੇ ਇਨ੍ਹਾਂ ਦਾ ਵੀ ਇੱਕ ਰੰਗ ਹੈ, "ਰਾਜ ਰੰਗ" ਇਹ ਹੰਕਾਰ ਦਾ ਰੰਗ ਹੈ  ਭੂਪਤਿ, ਰਾਣੇ, ਰੰਗ ਦਿਨ ਚਾਰਿ, ਇਹ ਚਾਰ ਦਿਨ ਦਾ ਰੰਗ ਹੈ ਸੁਹਾਵਣਾ, ਚੰਗਾ ਲਗਦਾ ਹੈ ਇਨ੍ਹਾਂ ਨੂੰ, ਕਿਉਂ...? ਨਮਸਕਾਰਾਂ ਹੁੰਦੀਆਂ ਨੇ, ਇੱਜਤ ਮਿਲਦੀ ਹੈ ਸੰਸਾਰੀ, ਵਾਹ-ਵਾਹ ਹੁੰਦੀ ਹੈ, ਉਹ ਚਾਰ ਦਿਨ ਦਾ ਰੰਗ ਹੈ "ਲਹਿ ਜਾਵਣਾ" ਇਹ ਚਾਰ ਦਿਨ ਸੋਹਣਾ ਲੱਗਦਾ ਹੈ "ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥" ਇਹ ਤਾਂ ਫੁੱਲ ਦੇ ਰੰਗ ਵਰਗਾ ਹੈ ਮਾਇਆ ਦਾ ਰੰਗ, ਫੁੱਲ ਰੰਗ ਹੋਇਆ, ਫੁਟਿਆ ਤੇ ਰੰਗ ਲਹਿ ਗਿਆ ਇਹ ਖਿੰਨ'ਚ ਲਹਿ ਜਾਂਦਾ ਹੈ ਰੰਗ 

>>>Download mp3<<<


ਪੰਨਾ 645 ਸਤਰ 7
ਪਉੜੀ ॥
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥
ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥
ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥
ਬਾਣੀ: ਵਾਰ     ਰਾਗੁ: ਰਾਗੁ ਸੋਰਠਿ,     ਮਹਲਾ ੪