Showing posts with label ਧੰਨੁ ਧੰਨੁ ਰਾਮਦਾਸ ਗੁਰੁ. Show all posts
Showing posts with label ਧੰਨੁ ਧੰਨੁ ਰਾਮਦਾਸ ਗੁਰੁ. Show all posts

October 8, 2011

Dhan(u) Dhan(u) Raamdaas Gur(u)

ਗੁਰਬਾਣੀ ਦੇਹਿ ਪੂਜਾ ਦੀ ਇਜਾਜਤ ਨਹੀਂ ਦਿੰਦੀ । ਸਾਰੀ ਗੁਰਬਾਣੀ ਕਰਤੇ ਦੇ ਗੁਣ ਗਾਉਂਦੀ ਹੈ । ਜੇ ਅਸੀਂ ਇਹ ਮੰਨਦੇ ਹਾਂ ਕਿ ਭੱਟਾਂ ਦੀ ਬਾਣੀ ਦੇਹਿ ਦੀ ਉਸਤੱਤ ਹੈ ਤਾਂ ਅਸੀਂ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹਾਂ । 

>>>Download mp3<<<

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
ਜਿਨ੍ਹ੍ਹੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥
ਰਾਮਕਲੀ  ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ - ਅੰਗ ੯੬੮