ਸਾਡੇ ਮਨ ਵਿੱਚ ਇਕ ਸਵਾਲ
ਬਾਰ-ਬਾਰ ਉੱਠਦਾ ਹੈ ਕਿ ਸਿੱਖ ਤਾਂ ਬਹੁਤ ਦਿੱਖ ਰਹੇ ਨੇ ਪਰ ਅਸਲ ਸਿੱਖੀ ਕਿੱਤੇ ਦਿਖਾਈ
ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਨੇ ਇਹ ਦੱਸਿਆ ਕਿ ਜਦੋਂ ਤੱਕ
ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਹੀ ਰਹੇਗਾ
। ਸਚੁਖੋਜ ਅਕੈਡਮੀ ਵਲੋਂ ਧਰਮ ਸਿੰਘ ਨਿਹੰਗ ਸਿੰਘ ਜੀ ਦੇ ਸਹਯੋਗ ਨਾਲ ਇਹ ਉਪਰਾਲਾ
ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲ ਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ
ਜਾ ਕੇ ਕੀਤੀ ਜਾ ਸਕੇ । ਆਪ ਜੀ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਸਮਝੋ ਤਾਂ ਜੋ ਸੰਤ
(ਪ੍ਰਾਤਮਾ) ਦੁਆਰਾ ਦਿੱਤਾ ਹੋਇਆ ਗੁਰਬਾਣੀ ਰੂਪੀ ਚਾਨਣ ਸਾਡੇ ਹਿਰਦਿਆਂ ਵਿੱਚ ਪੈਦਾ ਹੋ
ਸਕੇ ।
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ -੧੨੧੯/੧੬
ਆਦਿ ਬਾਣੀ ਤੇ ਦਸਮ ਬਾਣੀ ਦੇ ਟੀਕਿਆਂ (ਵਿਆਖਿਆਵਾਂ) ਵਿੱਚ ਜਾਣਬੁਝ ਕੇ ਜਾਂ ਅਨਜਾਣਪੁਣੇ ਨਾਲ ਪਾਏ ਗਏ ਜਾਂ ਪੈ ਗਏ ਭੁਲੇਖਿਆਂ ਨੂੰ ਦੂਰ ਕਰਕੇ ਨਿਰੋਲ ਗੁਰਮਤਿ ਨੂੰ ਗੁਰਬਾਣੀ (ਆਦਿ ਬਾਣੀ ਤੇ ਦਸਮ ਬਾਣੀ) ਵਿਚੋਂ ਖੋਜ ਕੇ ਉਸਦਾ ਪਰਚਾਰ ਤੇ ਪ੍ਰਸਾਰ ਕਰਨਾ ।