Posts

Showing posts from October, 2013

Aastik Naastk Gurmati Dristikon

Image
ਆਸਤਿਕ -ਨਾਸਤਿਕ : ਗੁਰਮਤਿ ਦ੍ਰਿਸ਼ਟੀਕੋਣ 

ਗੁਰਮਤਿ ਤੋਂ ਬਿਨ੍ਹਾਂ ਕਿਸੇ ਵੀ ਦੂਸਰੀ ਮੱਤ ਦੁਆਰਾ ਸੱਚ ਤੱਕ ਪਹੁੰਚਣ ਦੀ ਸਮਰੱਥਾ ਨਹੀਂ ਹੈ । ਇਸੇ ਲਈ ਗੁਰਮਤਿ ਨੇ ਇਨ੍ਹਾਂ ਮੱਤਾਂ ਨੂੰ ਮਨਮੱਤਾਂ ਆਖ ਕੇ ਇਨ੍ਹਾਂ ਨੂੰ ਜਮ-ਜਾਲ ਵਿੱਚ ਫਸਾਈ (ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੧) ਰੱਖਣ ਵਾਲੀਆਂ ਹੀ ਮੰਨਿਆ ਹੈ ਜਦਕਿ ਇਨ੍ਹਾਂ ਮੱਤਾਂ ਵਾਲਿਆਂ ਨੇ ਸੱਚ ਦੇ ਖੋਜੀਆਂ ਨੂੰ ਭੀ ਨਾਸਤਿਕ (ਕੁਰਾਹੀਏ) ਆਖ ਦਿੱਤਾ । ਮਨਮੱਤਾਂ ਦੇ ਪ੍ਰਚਾਰਕਾਂ ਨੇ ਆਪਣੀ ਮੱਤ ਨਾਲ ਸਹਿਮਤੀ ਰੱਖਣ ਵਾਲਿਆਂ ਨੂੰ ਆਸਤਿਕ ਅਤੇ ਅਸਹਿਮਤੀ ਪ੍ਰਗਟਾਉਣ ਵਾਲਿਆਂ ਨੂੰ ਨਾਸਤਿਕ ਦੀ ਸੰਗਿਆ ਦੇ ਦਿੱਤੀ ।


                                                                            ਆਸਤਿਕ ਅਤੇ ਨਾਸਤਿਕ, ਬ੍ਰਾਹਮਣੀ ਮੱਤ ਅਨੁਸਾਰ ਆਪਾ-ਵਿਰੋਧੀ ਅਰਥ ਰੱਖਦੇ ਹਨ । ਬ੍ਰਾਹਮਣ ਦੀ ਵਿਚਾਰਧਾਰਾ ਨਾਲ ਅਸਹਿਮਤੀ ਪ੍ਰਗਟਾਉਣ ਵਾਲੇ ਜਾਂ ਸ਼ਾਸਤਰਾਂ ਵਿੱਚਲੇ ਝੂਠ ਨੂੰ ਤਰਕਾਂ ਰਾਹੀਂ ਝੁਠਲਾਉਣ ਵਾਲੇ ਨੂੰ ਬ੍ਰਾਹਮਣਾਂ ਨੇ ਨਾਸਤਿਕ ਪ੍ਰਚਾਰਿਆ ਹੈ ਪਰ ਗੁਰਮਤਿ, ਜਿਹੜੀ ਕਿ ਸੱਚ ਦੀ ਜਾਣਕਾਰੀ ਕਰਾਉਣ ਵਿੱਚ ਸਮਰੱਥ ਹੈ, ਇਨ੍ਹਾਂ ਦੋਹਾਂ ਲਫਜਾਂ (ਆਸਤਿਕ ਅਤੇ ਨਾਸਤਿਕ) ਨੂੰ ਇਕੋ ਜਿਹੇ ਅਰਥਾਂ ਵਿੱਚ ਹੀ ਰੱਖਦੀ ਹੈ ਕਿਉਂਕਿ ਸੱਚ ਨਾਲ ਇਨ੍ਹਾਂ ਦੋਵਾਂ ਦਾ ਕੋਈ ਸਰੋਕਾਰ ਨਹੀਂ ਹੈ । ਇਸ ਲਈ ਗੁਰਮਤਿ ਨੇ ਇਨ੍ਹਾਂ ਦੋਵਾਂ ਸ਼ਬਦਾਂ ਵ…

Gurmati Anusaar Agiaantaa Dee Gandh Hee Kundalnee Hai

Image
"ਗੁਰਮਤਿ ਅਨੁਸਾਰ ਅਗਿਆਨਤਾ ਦੀ ਗੰਡ ਹੀ ਕੁੰਡਲਨੀ ਹੈ"

ਮਹਾਨ ਕੋਸ਼ ਅਨੁਸਾਰ, "ਕੁੰਡਲਨੀ - ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ. "ਕੁੰਡਲਨੀ ਸੁਰਝੀ ਸਤਸੰਗਤਿ." (ਸਵੈਯੇ ਮ: ੪. ਕੇ)"
ਗੁਰਮਤਿ ਅਨੁਸਾਰ ਅਵਿਦਿਆ/ਅਗਿਆਨਤਾ ਦੀ ਗੰਡ ਦਾ ਨਾਓਂ ਕੁੰਡਲਨੀ ਹੈ ਭਾਵ, ਮਨ ਦੀ ਗੁੰਝਲ, ਉਲਝਣ ਜਾਂ ਮਨ ਅੰਦਰਲੇ ਭਰਮ-ਭੁਲੇਖਿਆਂ ਨੂੰ ਕੁੰਡਲਨੀ ਮੰਨਿਆ ਗਿਆ ਹੈ । "ਕੁੰਡਲਨੀ ਸੁਰਝੀ ਸਤਸੰਗਤਿ...ਅੰਗ ੧੪੦੨"


ਉਪਰੋਕਤ ਦੋਹਾਂ ਅਰਥਾਂ ਤੰਤ੍ਰਸ਼ਾਸਤ੍ਰ ਜਾਂ ਯੋਗਮਤ ਅਤੇ ਗੁਰਬਾਣੀ ਤੋਂ ਪਤਾ ਲਗਦਾ ਹੈ ਕਿ ਜੋਗੀਆਂ ਦੁਆਰਾ ਮੰਨੀ ਗਈ "ਕਲਪਤਿ ਕੁੰਡਲਨੀ&quo…

Jaitsaree Mahlaa 5 Vaar Salokaa Naali

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ
ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥
ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ ਜੈਤਸਰੀ  ਕੀ ਵਾਰ: (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੭੦੬

ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ । ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ M੩U ਐਮਪੀ੩  ਜ਼ਿਪ ਐਮਪੀ੩ (48.64MB) ਟੋਰੈਂਟ ਐਮਪੀ੩  ਮੂਲ
ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 
ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।

01_salok_01_aadi_pooran_maddi_pooran_parmaysureh.mp31.3 MB  02_salok_02_paykhan_sunan_sunavano.mp31.5 MB  03_paudee_01_hari_eyk_niranjan_gaaeeai.mp32.0 MB  04_salok_01_ranchati_jeea_rach…

Jawaab - Ki Gurgadi Gurbani Guru Giaan Noon Nahi Milee?

Image
ਜਵਾਬ - ਕੀ ਗੁਰਗੱਦੀ ਗੁਰਬਾਣੀ ਗੁਰੂ ਗਿਆਨ ਨੂੰ ਨਹੀਂ ਮਿਲੀ?
ਇਸ ਲੇਖ ਦਾ ਸਿਰਲੇਖ ਹੀ ਆਪਣੇ ਆਪ ਵਿੱਚ ਸਵਾਲ ਹੈ । ਸਵਾਲ ਇਹ ਬਣਦਾ ਹੈ ਕਿ ਗੁਰਗੱਦੀ ਗਿਆਨ ਗੁਰੂ ਨੂੰ ਨਹੀਂ ਮਿਲੀ ? ਭਾਵ ਗੁਰਗੱਦੀ ਗੁਰਬਾਣੀ ਜਾਂ ਗੁਰ ਗਿਆਨ ਨੂੰ ਨਹੀਂ ਮਿਲੀ ? ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਜਾਂ ਗੁਰ ਗਿਆਨ ਦੋਵੇਂ ਇੱਕ ਹਨ ਜਾਂ ਦੋ ?
ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝ ਨਾਲ ਅਤੇ ਜਾਗਰੂਕ ਹੋ ਕੇ ਵਿਚਾਰਿਆ ਹੈ ਉਨ੍ਹਾਂ ਦੀ ਨਜਰ ਵਿੱਚ ਗੁਰਬਾਣੀ ਅਤੇ ਗੁਰਬਾਣੀ ਦਾ ਗਿਆਨ ਦੋ ਅਲੱਗ-ਅਲੱਗ ਚੀਜਾ ਨੇ ।
                      ਬਾਣੀ (ਬਿਨ੍ਹਾਂ ਕੰਨ੍ਹਾਂ ਤੋਂ) ਸੁਣੀ ਜਾ ਸਕਦੀ ਹੈ ਪਰ ਅੱਖਾਂ ਨਾਲ ਦੇਖੀ ਨਹੀ ਜਾ ਸਕਦੀ । ਅੱਖਾਂ ਨਾਲ ਦੇਖਣ ਵਾਲੀ ਚੀਜ਼ ਗੁਰਬਾਣੀ ਦਾ ਅੱਖਰੀ ਰੂਪ ਪੋਥੀ ਸਾਹਿਬ ਹੈ । ਜਿਨ੍ਹਾਂ ਨੂੰ ਅਸੀਂ ਅੱਜ "ਗੁਰੂ ਗ੍ਰੰਥ" ਕਹਿੰਦੇ ਹਾਂ । 
                                                             ਲੇਖ ਦੇ ਸਿਰਲੇਖ ਵਿੱਚ "ਗ੍ਰੰਥ" ਸਬਦ ਨਹੀ ਵਰਤਿਆ ਗਿਆ ਪਰ ਲਿਖਾਰੀ ਨੇ ਬਹੁਤ ਸੈਤਾਨੀ ਨਾਲ ਇੱਕ ਕਹਾਣੀ ਘੜ੍ਹ ਕੇ ਗ੍ਰੰਥ ਸਬਦ ਨੂੰ ਵੀ ਸਿਰਲੇਖ ਦਾ ਹਿੱਸਾ ਬਣਾਉਣ ਦਾ ਜਤਨ ਕੀਤਾ ਹੈ ਜਦਕਿ ਗੁਰਬਾਣੀ ਵਿੱਚ ਇਨ੍ਹਾਂ ਅੱਖਰਾਂ ਨੂੰ ਖੋਜ ਕੇ ਗੁਰਮਤਿ ਵਿੱਚਲਾ ਗਿਆਨ ਪ੍ਰਾਪਤ ਕਰਨ ਦੀ ਸਲਾਹ ਦਿਤੀ ਗਈ ਹੈ ।

ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰ…

Khalsa Panth Dee Jathebandak Majbootee Layi Gurbani Dee Sedh'ch Turna Pavega

Image
"ਪੰਥ-ਖਾਲਸਾ ਦੀ ਜਥੇਬੰਦਕ ਮਜਬੂਤੀ ਲਈ  ਗੁਰਬਾਣੀ ਦੀ ਸੇਧ 'ਚ ਤੁਰਨਾ ਪਵੇਗਾ"


ਗੁਰਬਾਣੀ ਅੰਦਰ ਦਰਸਾਇਆ ਗਿਆ ਪਰਮੇਸ਼ਰ ਪ੍ਰਾਪਤੀ ਦਾ ਮਾਰਗ (ਪੰਥ) ਹੀ 'ਗੁਰੂ ਪੰਥ' ਹੈ । 'ਪੰਥ' ਸ਼ਬਦ ਸੰਸਕ੍ਰਿਤ ਦੇ 'ਪਥ' ਸ਼ਬਦ ਦਾ ਦੂਸਰਾ ਰੂਪ ਹੈ, ਜਿਸ ਦਾ ਅਰਥ ਹੁੰਦਾ ਹੈ ਮਾਰਗ ਜਾਂ ਰਸਤਾ । ਗੁਰ ਸਾਹਿਬਾਨ ਸਮੇਂ ਇਸ ਸ਼ਬਦ ਨੂੰ ਇੰਨ੍ਹਾਂ ਅਰਥਾਂ ਵਿੱਚ ਹੀ ਸਮਝਿਆ ਜਾਂਦਾ ਸੀ, ਜਿਵੇਂ ਕਿ ਗੁਰਬਾਣੀ ਵਿੱਚੋਂ ਪਤਾ ਲੱਗਦਾ ਹੈ,
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥ (ਰਾਗੁ ਗਉੜੀ ਕਬੀਰ ਜੀ ਕੀ, ਪੰਨਾ ੩੩੭)
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥ ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥  (ਆਸਾ ਮਹਲਾ ੪, ਪੰਨਾ ੪੪੯)
ਉਪਰੋਕਤ ਦੋਹਾਂ ਪੰਗਤੀਆਂ ਵਿੱਚ ਵਰਤਿਆ ਗਿਆ ਸ਼ਬਦ 'ਪੰਥ', ਮਾਰਗ ਜਾਂ ਰਸਤੇ ਦੇ ਹੀ ਅਰਥ ਰੱਖਦਾ ਹੈ । ਪਰ ਅੱਜਕੱਲ੍ਹ ਅਸੀਂ ਗੁਰੂ ਦੇ ਪੰਥ ਉੱਤੇ ਚੱਲਣ ਵਾਲੇ ਸਿੱਖਾਂ ਦੇ ਸਮੂਹ ਵਾਸਤੇ ਵੀ ਇਸ ਲਫ਼ਜ਼ ਦੀ ਵਰਤੋਂ ਕਰਨ ਲੱਗ ਪਏ ਹਾਂ ।

'ਪੰਥ ਖਾਲਸਾ' ਜਾਂ 'ਗੁਰੂ-ਪੰਥ' ਉਹ ਰਸਤਾ ਹੈ, ਜਿਸ ਉੱਤੇ ਚੱਲ ਕੇ ਗੁਰਸਿੱਖ ਗੁਰੂ (ਪਰਮੇਸ਼ਰ) ਨਾਲ ਅਭੇਦ (ਲੀਨ) ਹੋ ਜਾਂਦਾ ਹੈ । ਦੂਸਰੀ ਗੱਲ ਇਹ ਹੈ ਕਿ ਇਸ ਮਾਰਗ (ਪੰਥ) ਦੀ ਜਾਣਕਾਰੀ, ਕਿਉਂਕਿ ਗੁਰੂ (ਪਰਮੇਸ਼ਰ) ਨੇ ਖੁਦ ਆਪ ਕਰਵਾਈ ਹੈ, ਇਸ ਲਈ ਵੀ ਇਸਨੂੰ …