Posts

Showing posts from June, 2014

Sikhi Atay Ajoke Sikh

Image
ਸਿੱਖੀ ਅਤੇ ਅਜੋਕੇ ਸਿੱਖ 'ਸਿੱਖ ਪਛਾਣ' ਦੀ ਚਿੰਤਾ ਸਹੀ ਗੁਰਮਤਿ ਪਰਚਾਰ ਹੀ ਦੂਰ ਕਰੇਗਾ ।

'ਸਿੱਖੀ' ਗੁਰਮਤਿ ਵਿਚਾਰਧਾਰਾ ਦਾ ਨਾਉਂ ਹੈ । ਕਿਸੇ ਭੇਖ ਨਾਲ ਇਸ ਦਾ ਕੋਈ ਸੰਬੰਧ ਨਹੀਂ , ਕਿਓਂਕਿ ਗੁਰਮਤਿ ਅੰਦਰ ਭੇਖ ਨੂੰ ਨਕਾਰਿਆ ਤਾਂ ਹੋਇਆ ਹੈ ਪਰ ਸਵੀਕਾਰਿਆ ਨਹੀਂ ਹੋਇਆ । 'ਸਿੱਖੀ' ਉਹ ਸਿਖਿਆ ਹੈ , ਜਿਹੜੀ ਕਿ ਗੁਰਬਾਣੀ ਅੰਦਰ ਪੰਡਿਤਾਂ, ਪਾਂਧਿਆਂ, ਜੋਗੀਆਂ, ਨਾਥਾਂ, ਸੰਨਿਆਸੀਆਂ , ਬੈਰਾਗੀਆਂ, ਸਰੇਵੜਿਆਂ, ਕਾਜੀਆਂ, ਮੌਲਾਣਿਆਂ, ਸ਼ੇਖਾਂ, ਪੀਰਾਂ, ਫਕੀਰਾਂ ਆਦਿ ਜੋ ਉਸ ਸਮੇਂ ਗੁਰੂ-ਘਰ ਦੇ ਸੰਪਰਕ ਵਿੱਚ ਆਇਆ, ਲਈ ਦਰਜ ਹੈ । ਕਹਿਣ ਦਾ ਭਾਵ ਇਹ ਹੈ ਕਿ ਉਪਰੋਕਤ ਸਭਨਾਂ ਕਿਸਮ ਦੇ ਭੇਖਧਾਰੀਆਂ ਨੂੰ , ਗੁਰਮਤਿ ਨੇ ਸੱਚ ਦੀ ਸੋਝੀ ਦਾ ਰਾਹ ਦੱਸਿਆ । ਕਿਸੇ ਭੀ ਗੁਰ ਸਾਹਿਬ ਨੇ ਜਾਂ ਭਗਤਾਂ ਵਿੱਚੋਂ ਕਿਸੇ ਨੇ ਕਦੇ ਆਪਣੇ ਵੱਲੋਂ ਕਿਸੇ ਸਿਖਿਆਰਥੀ ਨੂੰ, ਪੁਰਾਣਾ ਭੇਖ ਛੱਡ ਕੇ, ਕਿਸੇ ਨਵੇਂ ਭੇਖ ਨੂੰ ਧਾਰ ਲੈਣ ਲਈ ਨਹੀਂ ਸੀ ਆਖਿਆ । ਕੇਵਲ ਉਸ ਨੂੰ ਗੁਰਮਤਿ ਵਿਚਾਰਧਾਰਾ ਅਪਣਾਅ ਲੈਣ ਲਈ ਹੀ ਕਿਹਾ ਸੀ । ਅਜਿਹਾ ਸ਼ਾਇਦ ਇਸ ਲਈ ਕਿ ਸਾਰੀ ਦੁਨੀਆਂ ਦੀ ਵਿਚਾਰਧਾਰਾ ਕੇਵਲ ਬਾਹਰਲੀ ਅਨੇਕਤਾ ਦੀ ਹੋਂਦ ਵਿੱਚ ਹੀ ਬਦਲ ਕੇ "ਇੱਕ" ਕੀਤੀ ਜਾ ਸਕਦੀ ਹੈ । ਟਕਰਾਉ ਦਾ ਕਾਰਨ , ਵਿਚਾਰਧਾਰਾ ਹੀ ਹੁੰਦੀ ਹੈ ਭੇਖ ਨਹੀਂ ਹੁੰਦਾ ।


                                                               ਦਸਮ ਪਾਤਸ਼ਾਹ ਨੇ ਭਾਵੇਂ 'ਖ…

Gaourhee Sukhmanee M5 (Pannaa 262)

ਗਉੜੀ ਸੁਖਮਨੀ ਮ: ੫ ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥ ਅਸਟਪਦੀ ॥ ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥ ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥ ਕੀਨੇ ਰਾਮ ਨਾਮ ਇਕ ਆਖ੍ਯ੍ਯਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥ ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥੩॥ ਪ੍ਰਭ ਕਾ ਸਿਮ…