Posts

Showing posts from November, 2010

Sabh Te Wdaa Satigur(u) - Sabad Guru

Image
ਸਭ ਤੇ ਵਡਾ ਸਤਿਗੁਰੁ - ਸਬਦ ਗੁਰੂ

ਜਦੋਂ ਵੀ ਅਸੀਂ ਗੁਰਬਾਣੀ ਦੇ ਅਰਥ ਕਰਾਂਗੇ ਤਾਂ ਸਾਨੂੰ ਇੱਕ ਗੱਲ ਦਾ ਖਾਸ ਖਿਆਲ ਰਖਣਾ ਪਵੇਗਾ ਕਿ ਗੁਰਬਾਣੀ ਦੇ ਤੀਰ ਇਕੋ ਦਿਸ਼ਾ ਵਿੱਚ ਜਾਂਦੇ ਨੇ ਤੇ ਗੁਰਬਣੀ ਦੀ ਕੋਈ ਵੀ ਇਕ ਪੰਕਤੀ ਦੂਸਰੀ ਪੰਕਤੀ ਨੂੰ ਨਹੀ ਕੱਟਦੀ !


ਵਿਚਾਰ ਸ਼ੁਰੂ ਕਰਨ ਤੋਂ  ਪਹਿਲਾਂ ਅਸੀਂ ਪ੍ਰੋ : ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਦੇਖਦੇ ਹਾਂ !
ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}
ਪਦਅਰਥ: ਜਿਸ ਕੇ—{ਲਫ਼ਜ਼ 'ਜਿਸ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}। ਸੁਆਮੀ—ਹੇ ਸੁਆਮੀ! ਬੋਲਿ ਨ ਜਾਣੈ—ਬੋਲਣ ਨਹੀਂ ਜਾਣਦਾ। ਮਦਿ—ਅਹੰਕਾਰ ਵਿਚ। ਮਾਤਾ—ਮਸਤ। ਮਰਣਾ—ਮੌਤ, ਮੌਤ ਦਾ ਸਹਿਮ। ਚੀਤਿ—ਚਿੱਤ ਵਿਚ।੧। ਰਾਮਰਾਇ—ਹੇ ਪ੍ਰਭੂ—ਪਾਤਿਸ਼ਾਹ! ਕਉ—ਨੂੰ।…

ਪਹਿਲਾ ਪੂਤੁ ਪਿਛੈਰੀ ਮਾਈ

Image
ਪਹਿਲਾ :- ਅਗੇ -ਅਗੇ
ਪੂਤ : ਮਨ 
ਪਹਿਲਾ ਪੂਤੁ ਪਿਛੈਰੀ ਮਾਈ ॥ पहिला पूतु पिछैरी माई ॥ Pahilā pūṯ picẖẖairī mā▫ī.
ਅਰਥ :- ਸਾਡਾ ਮਨ  ਅੱਗੇ -ਅੱਗੇ  ਹੈ  ਤੇ  ਸਾਡੀ  ਅਕਲ (ਬੁਧਿ) ਓਸਦੇ  ਪਿਛੇ - 2  ਚੱਲ  ਰਹੀ  ਹੈ  ।
ਗੁਰ : ਚਿੱਤ , ਸਾਡੀ  ਸਮਝ  ਚੇਲੇ : ਮਨ ਦੇ ਪਿਛੇ
ਗੁਰੁ ਲਾਗੋ ਚੇਲੇ ਕੀ ਪਾਈ ॥੧॥ गुरु लागो चेले की पाई ॥१॥
Gur lāgo cẖele kī pā▫ī. ||1||
ਅਰਥ :-ਸਾਡੀ ਸਾਰੀ ਸਮਝ (ਸੋਚ) ਮਨ ਦੇ  ਮਗਰ  ਪਿਛੇ ਲੱਗੀ ਹੋਈ ਹੈ ।
ਏਕੁ ਅਚੰਭਉ :- ਹੈਰਾਨ ਕਰ ਦੇਣ ਵਾਲੀ ਗੱਲ 

ਏਕੁ ਅਚੰਭਉ ਸੁਨਹੁ ਤੁਮ੍ਹ੍ਹ ਭਾਈ ॥
एकु अच्मभउ सुनहु तुम्ह भाई ॥
Ėk acẖambẖa▫o sunhu ṯumĥ bẖā▫ī.
ਅਰਥ :-ਇਹ ਇਕ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ..
ਦੇਖਤ:- ਦੇਖਿਆ ਹੈ (ਏਕੁ ਅਚੰਭਉ) ਸਿੰਘੁ:- ਸ਼ੇਰ  ਚਰਾਵਤ:- ਚਰਾ ਰਿਹਾ ਹੈ  ਗਾਈ:- ਗਾਂ ਨੂੰ  
ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥
देखत सिंघु चरावत गाई ॥१॥ रहाउ ॥
Ḏekẖaṯ singẖ cẖarāvaṯ gā▫ī. ||1|| rahā▫o.Page 481, Line 11
ਅਰਥ :-ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਗਾਂ (ਮਨਮਤਿ) ਜੋ ਕਿ ਸ਼ੇਰ (ਗੁਰਮਤਿ) ਦਾ ਭੋਜਨ ਹੈ ਦਾ ਪਾਲਣ-ਪੋਸ਼ਣ ਚਿੱਤ ਕਰ ਰਿਹਾ ਹੈ ।
ਵਿਆਖਿਆ :- ਇਸ ਸਬਦ ਵਿਚ ਕਬੀਰ ਜੀ ਨੇ ਆਪਣੇ ਹਾਲਾਤ ਬਾਰੇ ਗੱਲ ਕੀਤੀ ਹੈ (ਜੋ ਕਿ ਸਾਡੇ ਵੀ ਹਾਲਾਤ ਨੇ) ਕਿ ਓਨ੍ਹਾਂ ਨੂੰ ਗੁਰਮਤਿ ਪ੍ਰਾਪਤ ਕਿਉਂ ਨਹੀ ਹੋ ਰਹੀ ਸੀ । ਓਨ੍ਹਾਂ ਨੇ ਦਸਿਆ ਕਿ, ਓਨ੍ਹਾਂ ਦਾ ਮਨ ਅੱਗੇ-ਅ…