March 8, 2015

Dharam Singh Nihang Singh at Federal Ministry (BMZ) Germany

On February 24 2015, BMZ posted on its official Facebook and Google Plus Page,  about discussion with Dharam Singh Nihang Singh on world peace. Following picture and text is taken from their official pages:

Facebook Link - https://www.facebook.com/BMZ.Bund/posts/835890306471434
Google Plus Link - https://plus.google.com/+BMZ/posts/c8f9fY4HkCB

Punjabi text:
ਪ੍ਰਬੁੱਧ ਸਿੱਖ ਸ਼ਖਸੀਅਤ ਜਰਮਨੀ ਦੀ ਕੇਂਦਰੀ ਵਜ਼ਾਰਤ ਵਿੱਚ ਬੋਲਦੇ ਹੋਏ ।


"ਧਰਮ ਨਾਲ ਫ਼ਰਕ ਪੈਂਦਾ ਹੈ - ਧਾਰਮਿਕ ਨੁਮਾਇੰਦਿਆਂ ਨਾਲ ਗੱਲ-ਬਾਤ" ਇਹ ਨਾਮ ਹੈ ਵਿਚਾਰ-ਵਟਾਂਦਰੇ ਦੀ ਇੱਕ ਨਵੀਂ ਲੜੀ ਦਾ, ਜਿਸ ਵਿੱਚ ਜਰਮਨੀ ਦੀ ਕੇਂਦਰੀ ਵਜ਼ਾਰਤ (ਬੀ.ਐਮ.ਜ਼ੈਡ) ਦੁਨੀਆ ਭਰ ਦੇ ਧਰਮਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ, ਧਰਮਾਂ ਦੀ  'ਨਿਰੰਤਰ ਵਿਕਾਸ ਅਤੇ ਸ਼ਾਂਤੀ' ਲਈ ਸੰਭਾਵੀ ਭੂਮਿਕਾ ਉੱਤੇ ਚਰਚਾ ਕਰਵਾਇਆ ਕਰੇਗੀ । ਇਸ ਲੜੀ ਦੇ ਪਹਿਲੇ ਗੋਸ਼ਟੀ ਸਮਾਰੋਹ ਵਿੱਚ, ਧਰਮ ਸਿੰਘ ਨਿਹੰਗ ਸਿੰਘ, ਸਿੱਖ ਧਰਮ ਦੇ ਉੱਘੇ ਬੁੱਧਵਾਨ ਨੂੰ ਸੱਦਿਆ ਗਿਆ ।
ਦੁਨੀਆ ਦੇ ਤਕਰੀਬਨ ੮੦ ਫੀਸਦੀ ਲੋਕਾਂ ਲਈ ਧਰਮ ਬਹੁਤ ਮਹੱਤਪੂਰਣ ਹੈ । ਧਰਮ ਲੋਕਾਂ ਦੀ ਦੁਨੀਆ ਪ੍ਰਤੀ ਨਜ਼ਰ, ਜੀਵਨਜਾਚ, ਅਤੇ ਪ੍ਰਤਿਬੱਧਤਾ ਨੂੰ ਪ੍ਰਭਾਵਿਤ ਕਰਤਾ ਹੈ । ਧਰਮ ਇੱਕ ਮਜ਼ਬੂਤ ਰਾਜਨੀਤਕ ਅਤੇ ਸਮਾਜਿਕ ਰਚਨਾਤਮਕ ਸ਼ਕਤੀ ਹੈ । ਅਸੀਂ ਆਪਣੀ ਵਿਕਾਸ ਨੀਤੀ ਵਿੱਚ ਧਰਮ ਨਾਲ ਕਿਵੇਂ ਤੁਰੀਏ ? ਵਿਕਾਸ ਅਤੇ ਵਿਸ਼ਵ ਸ਼ਾਂਤੀ ਲਿਆਉਣ ਲਈ ਧਰਮ ਦੀ ਭੂਮਿਕਾ ਨੂੰ ਅਸੀਂ ਕਿਵੇਂ ਨਾਲ ਜੋੜ ਸਕਦੇ ਹਾਂ ? ਇਹੋ ਜਿਹੇ ਮੁੱਦੇ ਇਸ ਗੱਲ-ਬਾਤ ਵਿੱਚ ਵਿਚਾਰ ਅਧੀਨ ਲਿਆਂਦੇ ਗਏ । ਗੱਲ-ਬਾਤ ਦਾ ਵੇਰਵਾ ਛੇਤੀ ਹੀ ਨਸ਼ਰ ਕੀਤਾ ਜਾਵੇਗਾ ।

English Text:
Enlighten scholar of Sikh religion in the BMZ


Religion matters! Religious representatives in the dialogue. The BMZ is the new lecture series in which representatives of various world religions invites to discuss the potential of religion to sustainable development and peace. This time Dharam Singh was Nihang Singh, one of the highest scholars of the Sikh religion. The Sikh religion is a monotheistic religion in the 15th century. She has today some 23 million followers, making it the fifth largest world religion.
Religion is very important for over 80 percent of the people in our partner countries. Religion influenced the view of the world, the lifestyle and the dedication of many people. It is a strong political and social creativity. How do we in the development policy thus? How can we better include the potential of religion to sustainable development and peace? This issue is discussed in the dialogue series.


More at 
 www.bmz.de/…/was…/themen/religion-und-entwicklung/index.html



German Text:
Hoher Gelehrter der Sikh-Religion im BMZ

Religion matters! Religionsvertreter im Dialog. So heißt die neue Gesprächsreihe, in deren Rahmen das BMZ Repräsentanten verschiedener Weltreligionen einlädt, um über das Potential von Religion für nachhaltige Entwicklung und Frieden zu diskutieren. Dieses Mal zu Gast war Dharam Singh Nihang Singh, einer der höchsten Gelehrten der Sikh Religion. Die Sikh-Religion ist eine im 15. Jahrhundert entstandene monotheistische Religion. Sie hat heute rund 23 Millionen Anhänger und ist damit die fünftgrößte Weltreligion.
Für über 80 Prozent der Menschen in unseren Partnerländer ist Religion sehr wichtig. Religion beeinflusst die Weltsicht, den Lebensstil und das Engagement vieler Menschen. Sie ist eine starke politische und gesellschaftliche Gestaltungskraft. Wie gehen wir in der Entwicklungspolitik damit um? Wie können wir das Potential von Religion für nachhaltige Entwicklung und Frieden besser einbeziehen? Diese Fragen diskutiert die Dialogreihe.
Mehr unter www.bmz.de/…/was…/themen/religion-und-entwicklung/index.html






About BMZ (Source Wikipedia):
BMZ, The Federal Ministry for Economic Cooperation and Development (German: Bundesministerium für wirtschaftliche Zusammenarbeit und Entwicklung),  a cabinet-level ministry of the Federal Republic of Germany. Its main office is at the former German Chancellery in Bonn with a second major office at the Europahaus in Berlin.

Founded in 1961, the Ministry works to encourage economic development within Germany and in other countries through international cooperation and partnerships. It cooperates with international organizations involved in development including the International Monetary Fund, World Bank, and the United Nations.

ਸਚੁਖੋਜ ਅਕੈਡਮੀ - ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ

ਧਰਮ ਸਿੰਘ ਨਿਹੰਗ ਸਿੰਘ, ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ (Budhivaan) ਅਤੇ ਆਤਮਿਕ ਮਸਲਿਆਂ ਬਾਰੇ ਵਿਆਪਕ ਜਾਣਕਾਰੀ ਲਈ ਪ੍ਰਸਿੱਧ ਹਨ| ਇਹਨਾਂ ਦਾ ਜਨਮ ੧੯੩੬ ਈਸਵੀ ਨੂੰ ਪੰਜਾਬ, ਭਾਰਤ ਵਿਖੇ ਹੋਇਆ ਅਤੇ ਇਹ ਧਾਰਮਿਕ ਗਿਆਨ ਦੀ ਰੱਖਿਆ ਵਾਸਤੇ ਵਚਨਬੱਧ ਨਿਹੰਗ ਪਰੰਪਰਾ ਵਿੱਚੋਂ ਆਏ ਹਨ| ਸਚੁਖੋਜ ਅਕੈਡਮੀ, ਜੋ ਕਿ ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ ਹੈ, ਉਸਦੇ ਮੋਢੀ ਹੋਣ ਸਦਕਾ, ਪਿਛਲੇ ਸਾਲਾਂ ਦੌਰਾਨ, ਧਰਮ ਸਿੰਘ ਨਿਹੰਗ ਸਿੰਘ ਨੇ ਇੰਟਰਨੈੱਟ ਉੱਤੇ ਕੁਲ ਹਜ਼ਾਰਾਂ ਘੰਟਿਆਂ ਦੀ ਅਸਤਿੱਤਵ ਸੰਬੰਧੀ ਮੁੱਦਿਆਂ, ਜਿਵੇਂ ਕਿ, ਮਨੁੱਖ ਹੋਣ ਦਾ ਮਤਲਬ ਕੀ ਹੈ, ਆਤਮਾ, ਧਰਮ, ਅਤੇ ਸਾਡੇ ਸਾਮੂਹਿਕ ਭਵਿੱਖ ਦਾ ਰੂਪ ਕੀ ਹੈ, ਆਦਿਕ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਪਾਈ ਹੈ|  ਇਹਨਾਂ ਨੇ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ, ਉਦਾਹਰਣ ਦੇ ਤੌਰ ਤੇ 'ਸਹਜ ਸਮਾਧਿ ਬਨਾਮ ਸੁੰਨ ਸਮਾਧਿ (੧੯੯੯, ਸਿਧ ਗੋਸਟਿ ਵਿਆਖਿਆ,  ਸਚੁਖੋਜ ਅਕੈਡਮੀ),  ਨਾਦ ਵੇਦ ਬੀਚਾਰੁ (੧੯੯੬, ਜਪੁ ਵਿਆਖਿਆ, ਸਚੁਖੋਜ ਅਕੈਡਮੀ)  ਅਤੇ 'ਸਿੱਖ ਧਰਮ ਵਿੱਚ ਮਨੁੱਖੀ ਅਧਿਕਾਰ (੨੦੧੩, ਸਪਰਿੰਗਰ ਵੀ.ਐਸ.) | ਫਰਵਰੀ ੨੦੧੫ ਵਿੱਚ, ਧਰਮ ਸਿੰਘ ਨਿਹੰਗ ਸਿੰਘ ਨੇ ਜਰਮਨ ਸਰਕਾਰ ਦੇ ਕੇਂਦਰੀ ਵਿੱਤੀ ਸਹਿਕਾਰਤਾ ਅਤੇ ਵਿਕਾਸ ਅਦਾਰੇ ਵੱਲੋਂ ਕਰਵਾਈ ਗਈ ਗੱਲ-ਬਾਤ ਦੀ ਲੜੀ 'ਧਰਮ ਜ਼ਰੂਰੀ ਹੈ' ਤਹਿਤ ਪਹਿਲੇ ਬੁਲਾਰੇ ਵੱਜੋਂ ਵਿਚਾਰ ਪੇਸ਼ ਕੀਤੇ |