September 9, 2012

Gurbani Jeevan Jaanch Nahi Par ?

ਸਾਡੀ ਜਿੰਦਗੀ ਦਾ ਮਕਸਦ ਹੈ ਕਾਲ ਤੇ ਫਤਿਹ ਪਾਉਣੀ ਭਾਵ ਇਸ ਤਰੀਕੇ ਨਾਲ ਮਰ ਜਾਣਾਂ ਕਿ ਦੁਬਾਰਾ ਮਰਣ ਨਾ ਹੋਵੇ । ਵਿਦਵਾਨਾਂ ਨੂੰ ਲਗਦਾ ਹੈ ਕਿ ਗੁਰਬਾਣੀ ਜੀਵਨ ਜਾਂਚ ਹੈ ਪਰ ਗੁਰਬਾਣੀ ਦੀ ਪਹਿਲੀ ਸ਼ਰਤ ਹੈ ਕਿ ਮਰਣ ਕਬੂਲ ਕਰਨਾ । ਗੁਰਬਾਣੀ ਅਨੁਸਾਰ ਤਾਂ ਸੰਸਾਰ ਤਾਂ ਹਰ ਰੋਜ ਮਾਰਦਾ ਹੈ ਪਰ ਅਸਲ ਵਿੱਚ ਮਰਨਾ ਕੀ ਹੈ ਇਹ ਜਾਨਣਾ ਹੈ ਅਸੀਂ । ਜਿਵੇਂ ਜੇ ਕਿਸੀ ਨੂੰ ਡਰਾਇਵਰੀ ਨਹੀ ਆਉਂਦੀ ਤਾਂ ਉਹ ਸਿੱਖਦਾ ਹੈ ਡਰਾਇਵਰੀ ਨੂੰ, ਜੀਵਨ ਤਾਂ ਅਸੀਂ ਜੀਅ ਰਹੇ ਹਾਂ ਪਰ ਜਾਨਣਾ ਹੈ ਕਿ ਜਿਉਂਦੇ ਜੀ ਮਰਣਾ ਕਿਵੇਂ ਹੈ ।