Source: https://sachkhojacademy.wordpress.com/2018/04/21/ਮੁਸਲਮਾਨ-ਸਿੱਖ/
ਮਲੇਰਕੋਟਲਾ ਵਿਖੇ ਹੋਏ ਮੁਸਲਮਾਨ-ਸਿੱਖ ਸਮਾਗਮ ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਕਿਹਾ ਕਿ ਪਰਮੇਸ਼ੁਰ ਦਾ ਧਰਮ ਇਕੋ ਹੀ ਹੈ ਤੇ ਉਹ ਹੈ ਸੱਚੁ ਧਰਮੁ। ਪਰ ਹਉਮੈ ਰੋਗ ਨਾਲ ਭਰੀ ਇਸ ਦੁਨਿਆਂ ਨੇ ਸੱਚੁ ਧਰਮੁ ਦਾ ਸ੍ਵਰੂਪ ਵਿਗਾੜ ਕੇ ਅਲਗ ਅਲਗ ਧੜਿਆਂ ਵਿੱਚ ਵੰਡ ਦਿਤਾ। ੳਹਨਾਂ ਨੇ ਕਿਹਾ ਕਿ ਅਬ ਭੀ ਨਾ ਜਾਗੇ ਤੋ ਫਿਰ ਸ਼ਾਇਦ ਕਭੀ ਨਾ ਜਾਗ ਪਾਇਂ। ਅੱਜ ਲੋੜ ਹੈ ਕਿ ਅਸੀਂ ਸਾਰੇ, ਹਿੰਦੂ, ਮੁਸਲਮਾਨ, ਸਿੱਖ, ਯਹੂਦੀ, ਬੋਧੀ ਅਤੇ ਇਸਾਈ ਆਦਿ ਅਖਵਾਉਣ ਵਾਲੇ ਮਨੁੱਖ ਆਪਣੀ ਹਊਮੈ ਤਿਆਗ ਕੇ ਪਰਮਾਰਥ ਦੇ ਰਸਤੇ ਚਲਣ।
“ਜੇ ਧਰਮ ਸੰਗਠਿਤ ਹੋ ਜਾਵੇ ਤਾਂ ਦੁਨੀਅਾਂ ਦੀ ਕੋੲੀ ਵੀ ਤਾਕਤ ੳੁਸ ਤੋਂ ਸਕਤੀਸਾਲੀ ਨਹੀਂ ਹੈ।”
“ਜਦ ਤੱਕ ਹਿੰਦੂ, ਮੁਸਲਮਾਨ, ਸਿੱਖ, ੲਿਸਾੲੀ ਸਾਰੇ ਧਰਮ ੲਿਕੱਠੇ ਨਹੀਂ ਹੁੰਦੇ, ਦੁਨੀਅਾਂ ਨੂੰ ਨਹੀਂ ਬਚਾੲਿਅਾ ਜਾ ਸਕਦਾ।”
“ਅਸਲੀ ਧਰਮ ੲਿੱਕੋ ਹੈ। ਗੁਰਬਾਣੀ ੳੁਸਨੂੰ ਸੱਚੁ ਧਰਮੁ ਅਤੇ ਵੇਦੁ ਧਰਮੁ ਕਹਿੰਦੀ ਹੈ। ਸੱਚੁ ਧਰਮੁ ਹੱਕ ਅਤੇ ਸੱਚ ਤੇ ਪਹਿਰਾ ਦਿੰਦਾ। ਸੱਚੁ ਧਰਮੁ ਤੋੰ ਬਿਨ੍ਹਾਂ ਅਮਨ ਕਦੇ ਵੀ ਨਹੀਂ ਹੋ ਸਕਦਾ।”
੪੮੮ ਸੇਖ ਫਰੀਦ
ਆਸਾ
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
੭੭੩ ਸੂਹੀ ਮਹਲਾ ੪ ॥
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥