"ਗੁਰਮਤਿ ਅਨੁਸਾਰ ਅਗਿਆਨਤਾ ਦੀ ਗੰਡ ਹੀ ਕੁੰਡਲਨੀ ਹੈ"
ਮਹਾਨ ਕੋਸ਼ ਅਨੁਸਾਰ, "ਕੁੰਡਲਨੀ - ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ. "ਕੁੰਡਲਨੀ ਸੁਰਝੀ ਸਤਸੰਗਤਿ." (ਸਵੈਯੇ ਮ: ੪. ਕੇ)"
ਗੁਰਮਤਿ ਅਨੁਸਾਰ ਅਵਿਦਿਆ/ਅਗਿਆਨਤਾ ਦੀ ਗੰਡ ਦਾ ਨਾਓਂ ਕੁੰਡਲਨੀ ਹੈ ਭਾਵ, ਮਨ ਦੀ ਗੁੰਝਲ, ਉਲਝਣ ਜਾਂ ਮਨ ਅੰਦਰਲੇ ਭਰਮ-ਭੁਲੇਖਿਆਂ ਨੂੰ ਕੁੰਡਲਨੀ ਮੰਨਿਆ ਗਿਆ ਹੈ । "ਕੁੰਡਲਨੀ ਸੁਰਝੀ ਸਤਸੰਗਤਿ...ਅੰਗ ੧੪੦੨"
ਉਪਰੋਕਤ ਦੋਹਾਂ ਅਰਥਾਂ ਤੰਤ੍ਰਸ਼ਾਸਤ੍ਰ ਜਾਂ ਯੋਗਮਤ ਅਤੇ ਗੁਰਬਾਣੀ ਤੋਂ ਪਤਾ ਲਗਦਾ ਹੈ ਕਿ ਜੋਗੀਆਂ ਦੁਆਰਾ ਮੰਨੀ ਗਈ "ਕਲਪਤਿ ਕੁੰਡਲਨੀ" ਦਾ ਸਬੰਧ ਬਾਹਰਲੇ ਜੜ੍ਹ ਸਰੀਰ ਨਾਲ ਹੈ, ਜਦਕਿ ਗੁਰਮਤਿ, "ਕੁੰਡਲਨੀ" ਨੂੰ ਚੇਤਨ ਸਰੀਰ ਨਾਲ ਸਬੰਧਤ ਮੰਨਦੀ ਹੈ ।
ਜੋਗੀ ਬਾਹਰਲੇ ਸਰੀਰ ਅਤੇ ਮਨੋਕਲਪਤ ਭਰਮਾ ਨਾਲ ਹੀ ਜੁੜੇ ਰਹੇ, ਬਾਹਰਲੇ ਸਰੀਰ ਬਾਰੇ ਤਾਂ ਉਨ੍ਹਾਂ ਨੇ ਕਾਫੀ ਕੁਝ ਜਾਣ ਲਿਆ ਪਰ ਅੰਦਰਲੇ ਸੂਖਮ ਸਰੀਰ ਤੱਕ ਜੋਗੀਆਂ ਦੀ ਪਹੁੰਚ ਨਹੀਂ ਹੋ ਸਕੀ । ਜੋਗੀਆਂ ਨੇ ਬਾਹਰਲੇ ਸਰੀਰ ਨੂੰ ਹਮੇਸ਼ਾਂ ਲਈ ਜੀਵਤ ਰਖਣ ਦੀ ਕਲਪਨਾ ਅਤੇ ਉਪਰਾਲੇ ਕੀਤੇ । ਇਸੇ ਨੂੰ ਉਨ੍ਹਾਂ ਨੇ ਜਨਮ ਮਰਨ ਤੋਂ ਛੁਟਕਾਰਾ ਪਾਉਣਾ ਭੀ ਮੰਨ ਲਿਆ । ਬਾਹਰਲੇ ਸਰੀਰ ਨੂੰ ਛੱਡ ਕੇ ਅੰਦਰਲੀ ਸੂਖਮ ਦੇਹੀ (ਮਨ) ਦੀ ਖੋਜ ਬਾਰੇ ਜੋਗਮੱਤ ਚੁੱਪ ਹੈ ਜਾਂ ਇਉਂ ਕਹਿ ਲਵੋ ਕਿ ਨਿਰਾਕਾਰ ਦੀ ਖੋਜ ਦਾ ਵਿਸ਼ਾ ਜੋਗਮੱਤ ਵਿੱਚ ਹੈ ਹੀ ਨਹੀ । ਇਸੇ ਲਈ ਗੁਰਬਾਣੀ ਵਿੱਚ ਅੰਕਿਤ ਹੈ,
ਉਪਰੋਕਤ ਪੰਕਤਿ ਤੋਂ ਪਤਾ ਲੱਗਦਾ ਹੈ ਕਿ ਜੋਗੀ ਤਾਂ ਕੀ, ਹਿੰਦੁਸਤਾਨ ਵਿਚਲੀਆਂ, ਗੁਰਮਤਿ ਤੋਂ ਬਿਨਾਂ, ਸਾਰੀਆਂ ਹੀ ਮੱਤਾਂ ਸਣੇ ਇਸਲਾਮ ਮੱਤ ਦੇ, ਕਿਸੇ ਨੇ ਭੀ ਇਸ ਬਾਹਰਲੀ ਪੰਜ ਭੋਤਿਕ ਦੇਹੀ ਅੰਦਰੋਂ ਸੂਖਮ ਦੇਹੀ ਨੂੰ ਨਹੀਂ ਵੇਖਿਆ । ਗੁਰਮਤਿ ਹੀ ਜੀਵ ਆਤਮਾ ਦਾ ਆਪਨੇ ਮੂਲ ਨਿਰਾਕਾਰ ਨਾਲ ਮਿਲਾਪ ਕਰਾ ਸਕਦੀ ਹੈ, ਜਿਸ ਨੇ ਅੱਜ ਤਕ ਬੇਅੰਤ ਜੀਵਾਂ ਦਾ ਇਸ ਭਵਸਾਗਰ 'ਚੋਂ ਛੁਟਕਾਰਾ ਕਰਵਾਇਆ ਵੀ ਹੈ । ਪਹਿਲਾਂ ਭਾਵੇਂ ਉਹ ਕਿਸੇ ਭੀ ਮੱਤ ਦੇ ਧਾਰਨੀ ਸਨ, ਪਰ ਗੁਰਮਤਿ ਦੇ ਧਾਰਨੀ ਹੋ ਜਾਣ ਅਤੇ ਆਪਣੀ ਪਿਛਲੀ ਮੱਤ ਦਾ ਤਿਆਗ ਕਰ ਦੇਣ ਉਪਰੰਤ, ਉਹ ਆਪਣੇ ਮੂਲ ਨਿਰਾਕਾਰ ਵਿੱਚ ਹੀ ਸਮਾ ਗਏ, ਜਿਵੇਂ ਕਿ ਉਨ੍ਹਾਂ ਸੱਤਰਾਂ ਤੋਂ ਸਪਸ਼ਟ ਹੋ ਜਾਂਦਾ ਹੈ,
ਜਿਥੋਂ ਤਕ ਕੁੰਡਲਨੀ ਦੇ ਸੌਣ ਜਾਂ ਜਾਗਣ ਦਾ ਸਵਾਲ ਹੈ ਉਥੋ ਸਭ ਤੋਂ ਪਹਿਲੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਾਗਣ ਅਤੇ ਸੌਣ ਦਾ ਸੰਬੰਧ ਜੀਵ ਆਤਮਾ (ਚੇਤਨ ਸੱਤਾ) ਨਾਲ ਹੈ । ਜੜ੍ਹ ਮਾਇਆ (ਚੇਤਨ ਰਹਿਤ) ਨੂੰ ਚੇਤਨ ਜਾਣਨ ਕਰਕੇ ਜਾਗਣ ਅਤੇ ਸੌਣ ਦਾ ਭੁਲੇਖਾ ਪੈ ਜਾਣਾ ਹੀ ਅਵਿੱਦਿਆ ਹੈ ਕਿਉਂਕਿ ਸਰੀਰ ਜੜ੍ਹ ਹੈ । ਇਸ ਵਿਚਲੀ ਜੀਵ ਆਤਮਾ ਚੇਤਨ ਹੈ, ਜਿਵੇਂ ਬੈਟਰੀ, ਬੈਟਰੀ ਦਾ ਖੋਲ, ਬਲਬ, ਬਟਨ ਜੜ੍ਹ ਹੈ ਪਰ ਰੋਸ਼ਨੀ (ਇੱਕ ਤਰ੍ਹਾਂ ਨਾਲ) ਚੇਤਨ ਹੈ । ਜੜ੍ਹ ਵਸਤੂ ਦਾ ਜਾਗਣ ਜਾਂ ਸੌਣ ਨਾਲ ਕੋਈ ਸੰਬੰਧ ਹੀ ਨਹੀਂ । ਬਾਹਰਲਾ ਪੰਜ ਭੌਤਿਕ ਸਰੀਰ ਭੀ ਉਤਨੀ ਦੇਰ ਹੀ ਸੌਦਾ ਜਾ ਜਾਗਦਾ ਪ੍ਰਤੀਤ ਹੁੰਦਾ ਹੈ, ਜਿੰਨਾ ਚਿਰ ਜੀਵ-ਆਤਮਾ ਇਸ ਵਿੱਚ ਮੌਜੂਦ ਹੈ । ਜੀਵ-ਆਤਮਾ ਦੇ ਅਲੱਗ ਹੋ ਜਾਣ ਉਪਰੰਤ ਇਹ ਜੜ੍ਹ ਸਰੀਰ ਮੁੜ ਨਹੀਂ ਜਾਗਿਆ ਕਰਦਾ । ਇਸ ਲਈ ਇਸ ਪੰਜ ਭੌਤਿਕ ਸਰੀਰ ਵਿੱਚਲੀ ਇਕ ਨਾੜੀ ਨੂੰ ਜਗਾ ਲੈਣ ਦਾ ਭਰਮ ਹੀ ਜੋਗੀਆਂ ਨੂੰ ਆਪਣੇ ਮੂਲ ਨਾਲ ਜੁੜ ਜਾਣ ਵਿੱਚ ਰੋੜਾ ਬਣ ਗਿਆ । ਜੋਗ ਮੱਤ ਜਦੋਂ ਆਪਣੇ ਮੂਲ ਨਾਲ ਜੁੜਨ ਵਿੱਚ ਅਸਫਲ ਹੋ ਗਈ ਤਾਂ ਜੋਗੀਆਂ ਨੇ ਰਿਧੀਆਂ-ਸਿਧੀਆਂ ਦੀਆਂ ਸ਼ਕਤੀਆਂ ਪ੍ਰਾਪਤ ਕਰ ਲੈਣ ਦਾ ਪ੍ਰਾਪੋਗੰਡਾ ਕਰਕੇ ਹੀ ਆਪਣੇ ਮੱਤ ਦੀ ਹੋਂਦ ਨੂੰ ਬਚਾਈ ਰੱਖਣ ਦਾ ਓਹੜ-ਪੋਹੜ ਕਰਨ ਦਾ ਜਤਨ ਕੀਤਾ । ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਇਸ ਗੱਲ ਨੂੰ ਦੁਨੀਆਂ ਦੀਆਂ ਲਗਭਗ ਸਾਰੀਆਂ ਹੀ ਮੱਤਾਂ (ਆਸਤਕ) ਮੰਨਦੀਆਂ ਹਨ । ਪਰਮੇਸ਼ਰ ਦੀ ਕਰਨੀ ਵਿੱਚ ਦਖਲ ਦੇਣਾ ਜਾਂ ਦਖਲ ਦੇਣ ਦੀ ਇੱਛਾ ਦਾ ਪੈਦਾ ਹੋ ਜਾਣਾ ਹੀ ਪਰਮੇਸ਼ਰ ਦੇ ਹੁਕਮ ਖਿਲਾਫ਼ ਬਗਾਵਤ ਸਮਾਨ ਹੈ । ਇਸੇ ਨੂੰ ਗੁਰਬਾਣੀ ਅੰਦਰ ਪਾਪ ਮੰਨਿਆ ਗਿਆ ਹੈ ਪਰ ਕੁਝ ਲੋਕ ਅਜਿਹੇ ਕੂੜ ਦਾ ਪ੍ਰਚਾਰ ਜਰੂਰ ਕਰਦੇ ਰਹਿੰਦੇ ਹਨ, ਜਿਸ ਤੋਂ ਇਸ ਸਿੱਧ ਹੁੰਦਾ ਹੋਵੇ ਕਿ ਉਨ੍ਹਾਂ ਦੀ ਮੱਤ ਦੇ ਵੱਡੇ-ਵਡੇਰੇ, ਪਰਮੇਸ਼ਰ ਦੇ ਸ਼ਰੀਕ ਸ਼ਕਤੀਆਂ ਵਾਲੇ ਮਹਾਪੁਰਖ ਸਨ । ਜੇ ਉਨ੍ਹਾਂ ਦੀਆਂ ਇਹ ਗੱਲਾਂ ਮੰਨ ਲਈਏ ਤਾਂ ਫਿਰ ਇਸ ਗੱਲ ਵਿਚ ਕੋਈ ਵਜ਼ਨ ਨਹੀਂ ਰਹਿੰਦਾ ਕਿ ਇਸ ਸੰਸਾਰ ਅੰਦਰ ਪਰਮੇਸ਼ਰ ਦੀ ਰਜ਼ਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ । ਹੁਣ ਇਕ ਨਵੀਂ ਦਲੀਲ ਦਿੱਤੀ ਜਾ ਸਕਦੀ ਹੈ ਕਿ ਗੁਰੂ ਪੀਰ ਲੋਕ ਪਰਮੇਸ਼ਰ ਨਾਲ ਸਿੱਧੇ ਜੁੜੇ ਹੁੰਦੇ ਹਨ । ਇਸ ਲਈ ਉਹ ਪਰਮੇਸ਼ਰ ਤੋਂ ਕੁਝ ਵੀ ਕਰਵਾ ਸਕਦੇ ਹਨ । ਅਸਲ ਗੱਲ ਤਾਂ ਇਹ ਹੈ ਕਿ ਸੱਚ ਤੋਂ ਥਿੜਕੀਆਂ ਹੋਈਆਂ ਮੱਤਾਂ ਨੂੰ ਆਪਣੀ ਹੋਂਦ ਬਚਾਉਣ ਲਈ ਝੂਠ ਦਾ ਸਹਾਰਾ ਲੈਣਾ ਹੀ ਪੈਂਦਾ ਹੈ । ਇਸ ਲਈ ਉਹ ਸੰਸਾਰੀ ਲੋਕਾਂ ਨੂੰ ਲੋਭ ਲਾਲਚ ਵਿੱਚ ਭਰਮਾ ਕੇ ਜਾਂ ਉਨ੍ਹਾਂ ਦੇ ਦੁੱਖ-ਦਰਦ ਮਿਟਾਉਣ ਦਾ ਝਾਂਸਾ ਦੇ ਕੇ ਹੀ ਆਪਣੀ-ਆਪਣੀ 'ਜਨਸੰਖਿਆ' ਵਧਾਉਣ ਵਿੱਚ ਹੀ ਲੱਗੀਆਂ ਰਹਿੰਦੀਆਂ ਹਨ ਪਰ ਇਸ ਦੇ ਮੁਕਾਬਲੇ ਵਿੱਚ ਗੁਰਮਤਿ ਅੰਦਰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ । ਇਸ ਵਿਚ ਝੂਠ ਲਾਲਚ ਦੀ ਪੂਰਤੀ ਦਾ ਝਾਂਸਾ ਦੇਣ ਦੀ ਥਾਂ ਸੰਸਾਰੀ ਪਦਾਰਥਾਂ ਦੇ ਲਾਲਚ ਦਾ ਤਿਆਗ ਕਰ ਦੇਣ ਉਪਰ ਹੀ ਜੋਰ ਦਿੱਤਾ ਗਿਆ ਹੈ ।
ਜਿਥੇ ਜੋਗ ਮੱਤ ਨੇ ਕੁੰਡਲਨੀ ਨੂੰ ਜਗਾਉਣ ਦੀ ਗੱਲ ਕੀਤੀ ਹੈ, ਉਥੇ ਗੁਰਬਾਣੀ ਅੰਦਰ "ਕੁੰਡਲਨੀ ਦੇ ਸੁਲਝ" ਜਾਣ ਦੀ ਲੋੜ ਮੰਨੀ ਗਈ ਹੈ,
ਵਿਆਖਿਆ:- ਐਮਪੀ੩
ਇਸ ਪੰਕਤਿ ਵਿਚ ਭੱਟ ਆਖ ਰਹੇ ਹਨ ਕਿ ਜਦੋਂ ਸੱਚ ਦੀ ਪ੍ਰਾਪਤੀ ਹੋਈ ਸੰਸਾਰੀ ਮੱਤਾਂ ਦੇ ਪਰਮੇਸ਼ਰ ਬਾਰੇ ਪਾਏ ਹੋਏ ਭਰਮ ਭੁਲੇਖੇ ਦੂਰ ਹੋ ਗਏ, ਤਦ ਸੱਚ ਦੇ ਗਿਆਨ (ਸੋਝੀ) ਨਾਲ ਹਿਰਦੇ ਵਿੱਚ (ਪਰਮਾਨੰਦ) ਸ਼ਬਦ ਗੁਰੂ ਦਾ ਅਨੁਭਵ ਹੋਇਆ । ਗੁਰਬਾਣੀ ਅੰਦਰ ਭਰਮ ਦੇ ਨਾਸ ਕਰਨ ਵਾਲੇ ਨੂੰ ਹੀ ਗੁਰੂ ਮੰਨਿਆ ਗਿਆ ਹੈ । ਭਗਤ ਕਬੀਰ ਜੀ ਉਨ੍ਹਾਂ ਝੂਠੇ ਗੁਰੂਆਂ ਦੀਆਂ ਮਾਵਾਂ (ਮੱਤਾਂ) ਦੇ ਸਿਰ ਮੁੰਨ ਦੇਣ, ਭਾਵ ਉਨ੍ਹਾਂ ਦੀਆਂ ਝੂਠੀਆਂ ਮੱਤਾਂ ਦੇ ਪਾਏ ਹੋਏ ਭਰਮ-ਜਾਲ ਨੂੰ ਜਾਹਰ ਕਰ ਦੇਣ ਲਈ ਗੁਰਮੁਖਾਂ ਨੂੰ ਲਾਮਬੰਦ ਹੋਣ ਲਈ ਆਖਦੇ ਹਨ, ਉਹ ਅਖੌਤੀ ਗੁਰੂ ਤਾਂ ਆਪਣੇ ਕੂੜ ਗਿਆਨ ਕਰਕੇ ਸੰਸਾਰ ਰੂਪੀ ਭਵ ਸਾਗਰ ਵਿੱਚ ਡੁੱਬੇ ਹੋਏ ਹੀ ਹਨ, ਸਗੋਂ ਆਪਣੇ ਨਿਰਦੋਸ਼ ਚੇਲਿਆਂ ਨੂੰ ਭੀ ਡੁਬੋ ਰਹੇ ਹਨ,
ਗੁਰਮਤਿ ਦੇ ਧਾਰਨੀ ਗੁਰਮੁਖਾਂ ਨੇ ਸੱਚ ਸਰੂਪ ਪਰਮੇਸ਼ਰ ਦਾ ਆਸਰਾ ਲਿਆ ਹੈ । ਇਸ ਲਈ ਉਨ੍ਹਾਂ ਨੂੰ ਕਿਸੇ ਝੂਠੇ ਆਸਰੇ ਦੀ ਲੋੜ ਹੀ ਨਹੀਂ ਰਹੀ । ਗੁਰਬਾਣੀ ਸੱਚੀ ਬਾਣੀ ਹੈ ਇਸ ਵਿੱਚ ਸੰਸਾਰੀ ਮੱਤਾਂ ਦੁਆਰਾ ਫੈਲਾਏ ਗਏ ਭਰਮ-ਜਾਲ ਨੂੰ ਕੱਟ ਦੇਣ ਦੀ ਸਮਰੱਥਾ ਹੈ । ਇਹ ਕਿਸੇ ਇਕ ਵਿਅਕਤੀ ਦੀ ਮੱਤ ਨਾ ਹੋ ਕੇ ਸ੍ਰਿਸ਼ਟੀ ਦੇ ਸਿਰਜਣਹਾਰੇ ਸ਼ਬਦ-ਗੁਰੂ ਦੀ ਆਪ ਪ੍ਰਗਟ ਕਰਵਾਈ ਹੋਈ ਮੱਤ ਹੈ । ਪਰਮੇਸ਼ਰ ਵਿੱਚ ਕਿਉਂਕਿ ਕੋਈ ਕਮੀ ਨਹੀਂ ਹੈ, ਉਹ ਹਰ ਪੱਖ ਤੋਂ ਪਰੀਪੂਰਨ ਹੈ, ਇਸ ਲਈ ਉਸ ਦੀ ਮੱਤ ਭੀ ਅਧੂਰੀ ਨਹੀਂ ਹੈ । ਅੱਜ ਦੰਭੀ ਗੁਰੂ-ਬਾਬੇ ਆਪਣੀਆਂ ਮੱਤਾਂ ਨੂੰ ਪ੍ਰਚਾਰਨ ਲਈ ਗੁਰਮਤਿ ਦੀ ਰਹਿਨੁਮਾਈ ਨੂੰ ਆਪਣੇ ਕੋਝੇ ਢੰਗ ਤਰੀਕਿਆਂ ਨਾਲ ਵਰਤ ਕੇ ਆਪਣੀ ਮੱਤ ਅਨੁਸਾਰ ਪ੍ਰਚਾਰਦੇ ਹਨ । ਉਹ ਗੁਰਮਤਿ ਨੂੰ ਤਾਂ ਸ੍ਰੇਸ਼ਟ ਮੱਤ ਵਜੋਂ ਮੰਨ ਰਹੇ ਹਨ ਪਰ ਨਾਲ ਦੀ ਨਾਲ ਉਹ ਆਪਣੀ ਮੱਤ ਦੀਆਂ ਕਮੀਆਂ ਨੂੰ (ਗੁਰਬਾਣੀ ਨੂੰ ਤੋੜ-ਮਰੋੜ ਕੇ) ਠੀਕ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ । ਇਸ ਵਿੱਚ ਉਨ੍ਹਾਂ ਦੀ ਅਗਿਆਨਤਾ ਜਾਂ ਚਲਾਕੀ ਦੋਹਾਂ ਵਿਚੋਂ ਇੱਕ ਗੱਲ ਜਰੂਰ ਹੁੰਦੀ ਹੈ । ਆਮ ਤੌਰ 'ਤੇ ਝੂਠੀਆਂ ਮੱਤਾਂ ਦੇ ਪ੍ਰਚਾਰਕ ਚਤੁਰ-ਚਲਾਕ ਕਿਸਮ ਦੇ ਲੋਕ ਹੀ ਹਨ ਜਿਹੜੇ ਆਪਣੇ ਕੂੜ ਨੂੰ ਸੱਚ ਬਣਾਉਣ ਲਈ ਸੱਚੀ ਮੱਤ ਨੂੰ ਭੀ ਗਲਤ ਅਰਥ ਕੇ ਆਪਣੀ ਮੱਤ ਵਰਗੀ ਹੀ ਝੂਠੀ ਮੱਤ ਬਣਾਉਂਦੇ ਰਹਿੰਦੇ ਹਨ ਪਰ ਗੁਰਮਤਿ ਨੇ ਤਾਂ ਸਾਫ਼-ਸਾਫ਼ ਆਖਿਆ ਹੋਇਆ ਹੈ ਕਿ ਇਸ ਸੰਸਾਰ ਵਿੱਚੋਂ ਛੁਟਕਾਰੇ ਦੀ ਵਿਧੀ ਹੀ ਕੇਵਲ ਇਕ ਹੀ ਹੈ, ਜਿਹੜੀ ਆਪ ਸ੍ਰਿਸ਼ਟੀ ਦੇ ਸਿਰਜਣਹਾਰੇ ਪਰਮੇਸ਼ਰ ਨੇ ਪ੍ਰਗਟ ਕਰਵਾਈ ਹੈ, ਇਸ ਪਰਮੇਸ਼ਰ ਦੀ ਮੱਤ ਤੋਂ ਬਿਨਾਂ ਬਾਕੀ ਦੀਆਂ ਸਾਰੀਆਂ ਹੀ ਮੱਤਾਂ, ਸੰਸਾਰੀ ਲੋਕਾਂ ਨੂੰ ਭੰਭਲਭੂਸੇ ਵਿੱਚ ਪਾ ਕੇ ਇਸ ਭਵਸਾਗਰ ਵਿੱਚ ਫਸਾਈ ਰੱਖਣ ਵਾਲੀਆਂ ਹਨ । ਭਗਤ ਕਬੀਰ ਜੀ ਦਾ ਫੁਰਮਾਨ ਹੈ,
ਜਿਵੇਂ ਪਿੱਛੇ ਭੀ ਦੱਸਿਆ ਗਿਆ ਹੈ ਕਿ ਜਾਗਣ ਅਤੇ ਸੌਣ ਦਾ ਸਬੰਧ ਚੇਤਨ ਜੀਵ-ਆਤਮਾ ਨਾਲ ਹੁੰਦਾ ਹੈ ਇਸੇ ਲਈ ਗੁਰਬਾਣੀ ਮਨ ਨੂੰ ਜਾਗਣ ਲਈ ਪੁਕਾਰਦੀ ਹੈ,
ਉਪਰੋਕਤ ਪੰਕਤੀਆਂ ਵਿੱਚ ਚੇਤਨ-ਸੱਤਾ ਨੂੰ ਪੁਲਿੰਗ ਰੂਪ ਵਿੱਚ ਸੰਬੋਧਨ ਮਾਇਆ-ਮੋਹ ਦਾ ਤਿਆਗ ਕਰ ਦੇਣ ਲਈ ਆਖਿਆ ਗਿਆ ਹੈ । ਇਹ ਮਨੁੱਖਾ ਦੇਹੀ ਤਾਂ ਇਸ ਜੀਵ ਨੂੰ ਆਪਣੇ ਮੂਲ ਨੂੰ ਜਾਣਨ, ਪਛਾਣਨ ਅਤੇ ਫਿਰ ਪੱਕੇ ਤੋਰ ਤੇ ਆਪਣੇ ਮੂਲ ਨਾਲ ਹੀ ਜੁੜੇ ਰਹਿਣ ਵਾਸਤੇ ਮਿਲੀ ਸੀ । ਇਸ ਗੱਲ ਨੂੰ ਵਿਸਰ ਜਾਣ ਕਾਰਨ ਹੀ ਇਸ ਨੂੰ ਸੁੱਤਾ ਹੋਇਆ ਆਖਿਆ ਗਿਆ ਹੈ । ਜਦੋਂ ਇਸ ਜੀਵ ਨੂੰ ਇਹ ਸੋਝੀ ਆ ਜਾਵੇਗੀ ਕਿ ਮਨੁੱਖਾ ਜਨਮ ਮੈਨੂੰ ਕਿਸ ਲਈ ਮਿਲਿਆ ਹੈ ਅਤੇ ਇਹ ਜੀਵ ਆਪਣੇ ਸਹੀ ਕੰਮ ਵੱਲ ਧਿਆਨ ਕੇਂਦਰਤ ਕਰ ਲਵੇਗਾ, ਫਿਰ ਇਹ ਮਾਇਆ ਦਾ ਮੋਹ ਤਿਆਗਦਾ ਹੀ ਚਲਾ ਜਾਵੇਗਾ । ਸਰੀਰ ਦਾ ਮੋਹ ਤਾਂ ਇਸ ਜੀਵ ਅੰਦਰ ਇਸ ਦੀ ਅਗਿਆਨਤਾ ਕਾਰਨ ਬਣਿਆ ਹੋਇਆ ਹੈ ।
ਕੁੰਡਲਨੀ ਦੇ ਜਾਗਣ ਬਾਰੇ ਇਕ ਹੋਰ ਗਿਆਨ ਗੁਰਬਾਣੀ ਅੰਦਰ ਆਉਂਦਾ ਹੈ, ਉਹ ਹੈ, "ਹਿਰਦੇ ਅੰਦਰ ਗਿਆਨ ਮੱਤ (ਗੁਰਮਤਿ) ਦੇ ਪ੍ਰਗਟ ਹੋ ਜਾਣ ਦਾ ।" ਗੁਰਬਾਣੀ ਦੀ ਸੋਝੀ ਨਾਲ ਜਦੋਂ ਮਨੁਖ ਸੰਤੋਖੀ ਹੋ ਜਾਂਦਾ ਹੈ, ਨਾਮ ਦੀ ਭੁੱਖ ਉਸ ਅੰਦਰ ਪੈਦਾ ਹੋ ਜਾਂਦੀ ਹੈ, ਸੰਸਾਰੀ ਪਦਾਰਥਾਂ ਦੀ ਭੁੱਖ ਉਸ ਦੇ ਅੰਦਰੋਂ ਮਿੱਟ ਜਾਂਦੀ ਹੈ ਤਦ ਉਪਰੰਤ ਉਸ ਦੇ ਅੰਦਰ ਗੁਰਮਤਿ ਰੂਪੀ ਬਾਣੀ ਪ੍ਰਗਟ ਹੋਣ ਲੱਗ ਪੈਂਦੀ ਹੈ । ਇਸੇ ਨੂੰ ਗਿਆਨ ਮੱਤ ਦਾ ਜਾਗਣਾ ਮੰਨਿਆ ਗਿਆ ਹੈ । ਗੁਰੂ ਪਰਮੇਸ਼ਰ ਸਭ ਦਾ ਪਿਤਾ ਹੈ ਅਤੇ ਉਸ ਦੀ ਬਾਣੀ (ਗੁਰਮਤਿ) ਸਭ ਦੀ ਮਾਤਾ ਰੂਪ ਹੈ । ਇਸ ਲਈ ਭਗਤ ਕਬੀਰ ਜੀ 'ਸੁਖ ਮਨਾ' ਭਾਵ ਮਨ ਨੂੰ ਸੁਖ ਦੇਣ ਵਾਲੀ, ਗੁਰਮਤਿ ਨੂੰ ਦ੍ਰਿੜ੍ਹ ਕਰਨ ਲਈ ਆਖ ਰਹੇ ਹਨ,
ਇਸ ਪੰਕਤੀ ਤੋਂ ਪਤਾ ਲੱਗਦਾ ਹੈ ਕਿ ਸੁਖਮਨਾ ਭੀ ਕੋਈ ਬਾਹਰਲੇ ਸਰੀਰ ਦੀ ਨਾੜੀ ਨਾ ਹੋ ਕੇ, ਅੰਦਰਲੇ ਚੇਤਨ ਸਰੀਰ ਨਾਲ ਹੀ ਸਬੰਧਤ ਹੈ । ਜਦੋਂ ਮਨ ਆਪਣੀ ਮੱਤ ਦਾ ਤਿਆਗ ਕਰਕੇ ਆਪਣੇ ਅੰਦਰਲੇ ਸਾਰੇ ਭਰਮ-ਭੁਲੇਖੇ ਦੂਰ ਕਰ ਲੈਂਦਾ ਹੈ ਤਾਂ ਉਸ ਦੀ ਕੁੰਡਲਨੀ ਭਾਵ ਉਸ ਦੀ ਮੱਤ (ਬੁੱਧੀ) ਸੁਲਝ ਜਾਂਦੀ ਹੈ । ਨਿਰੰਕਾਰ ਬਾਰੇ ਉਹ ਆਪਣੀ ਹਰ ਸ਼ੰਕਾ ਦਾ ਸਮਾਧਾਨ ਕਰ ਲੈਂਦਾ ਹੈ ਤਦ ਉਪਰੰਤ ਉਸ ਦੇ ਹਿਰਦੇ ਵਿੱਚ ਸ਼ਬਦ-ਗੁਰੂ ਪ੍ਰਗਟ ਹੋ ਜਾਂਦਾ ਹੈ, ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਅਤੇ ਕਾਲ ਦਾ ਭੈ ਨਹੀਂ ਰਹਿੰਦਾ । ਮੌਤ ਦਾ ਭੈਅ ਖਤਮ ਹੋ ਜਾਣ ਤੋਂ ਬਾਅਦ ਹੀ ਮਨ ਨੂੰ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਾਂ ਇਉਂ ਕਹਿ ਲਵੋ ਕਿ ਸੁਰਤ-ਸ਼ਬਦ ਦੇ ਮੇਲ ਤੋਂ ਹੀ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਰਹਿੰਦੀ ਹੈ ।
ਸੋ ਸ਼ਬਦ-ਗੁਰੂ ਆਪ ਹੀ ਮਨ ਲਈ ਸੁਖਦਾਇਕ ਵਸਤੂ ਹੈ । ਇਸ ਸ਼ਬਦ ਜਾਂ ਗੁਰਮਤਿ ਦੇ ਹਿਰਦੇ ਵਿਚ ਪੈਦਾ ਹੋ ਜਾਣ ਨੂੰ ਹੀ "ਗਿਆਨ ਮੱਤ ਜਾਗੀ" ਆਖਿਆ ਗਿਆ ਹੈ ਜਾਂ ਜੀਵ-ਆਤਮਾ ਦਾ ਸੁਖਮਨਾ ਰੂਪੀ ਨਾਰੀ ਵਿਚ ਪ੍ਰਵੇਸ਼ ਹੋ ਜਾਣਾ ਮੰਨਿਆ ਗਿਆ ਹੈ । ਜਿਤਨੀ ਦੇਰ ਸੁਰਤ (ਜੀਵ ਆਤਮਾ) ਸ਼ਬਦ ਵਿਚ ਸਮਾਈ ਰਹਿੰਦੀ ਹੈ, ਉਤਨੀ ਦੇਰ ਹੀ ਉਹ ਮੌਤ (ਕਾਲ) ਦੀ ਪਕੜ ਤੋਂ ਪਰ੍ਹੇ ਰਹਿੰਦੀ ਹੈ । ਇਸ ਗੱਲ ਨੂੰ ਤਾਂ ਜੋਗੀ ਭੀ ਮੰਨਦੇ ਹਨ ਕਿ ਪ੍ਰਾਣਾਂ ਦਾ ਸੁਖਮਨ ਨਾੜੀ ਵਿਚ ਪ੍ਰਵੇਸ਼ ਕਰ ਜਾਣਾ ਹੀ ਜੋਗੀ ਦਾ ਕਾਲ ਦੀ ਪਹੁੰਚ ਤੋਂ ਪਰ੍ਹੇ ਹੋ ਜਾਣਾ ਹੈ । ਕੁੰਡਲਨੀ ਅਤੇ ਸੁਖਮਨਾ ਜੋਗ ਮੱਤ ਅਨੁਸਾਰ ਭਾਵੇਂ ਦੋ ਹੋਣ ਪਰ ਗੁਰਮਤਿ ਅਨੁਸਾਰ ਇਹ ਇੱਕ ਦੇ ਹੀ ਦੋ ਨਾਉਂ ਹਨ ਜਿਵੇਂ ਮਨ, ਮੱਤ, ਬੁੱਧ ਅਤੇ ਸੁਰਤ ਕਹਿਣ-ਸੁਣਨ ਨੂੰ ਵੱਖ ਵੱਖ ਹਨ ਅਸਲ ਵਿੱਚ ਇਹ ਇੱਕ ਦੇ ਹੀ ਵੱਖ ਵੱਖ ਗੁਣਵਾਚਕ ਨਾਉਂ ਹਨ । ਜਦ ਤੱਕ ਬੁਧੀ (ਮੱਤ) ਨਿਰਾਕਾਰ ਦੀ ਸੋਝੀ ਬਾਰੇ ਉਲਝੀ ਹੋਈ ਹੈ, ਤਦ ਤੱਕ ਇਹ ਧੁਰ ਅੰਦਰਲੇ ਸ਼ਬਦ-ਗੁਰੂ ਤਕ ਅੱਪੜ ਨਹੀਂ ਸਕਦੀ ਪਰ ਗੁਰਮਤਿ ਦੀ ਸੋਝੀ ਨਾਲ ਜਿਉਂ-ਜਿਉਂ ਇਸ ਦੀਆਂ ਗੁੰਝਲਾਂ ਖੁੱਲ੍ਹਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹ ਮਨ ਅੰਦਰਲੇ ਸ਼ਬਦ ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਲਈ ਅੰਤਰ-ਆਤਮੇ ਵੱਲ ਅਗਰਸਰ ਹੁੰਦੀ ਰਹਿੰਦੀ ਹੈ । ਗੁਰਮਤਿ ਦੀ ਪੂਰਨ ਸੋਝੀ ਪ੍ਰਾਪਤ ਕਰ ਲੈਣ ਉਪਰੰਤ ਮਨ ਥਿਰ ਹੋ ਜਾਂਦਾ ਹੈ ਅਤੇ ਸੁਰਤ "ਗੋਵਿੰਦ ਦੇ ਚਰਨ ਕਮਲਾਂ" ਤਕ ਅੱਪੜ ਜਾਂਦੀ ਹੈ ਤਦ ਉਪਰੰਤ ਪਰਮੇਸ਼ਰ ਤਰੁਠਦਾ ਹੈ ਅਤੇ ਸੁਰਤ ਨੂੰ ਆਪਣੇ ਚਰਨ-ਕਮਲਾਂ (ਸ਼ਬਦ ਜਾਂ ਨਾਮ) ਦਾ ਸਪਰਸ਼ ਬਖਸ਼ਿਸ਼ ਕਰਦਾ ਹੈ । ਨਾਮ ਦੇ ਸਪਰਸ਼ ਨਾਲ ਬੁਧਿ ਬਦਲ ਕੇ ਬਿਬੇਕ-ਬੁਧਿ ਬਣ ਜਾਂਦੀ ਹੈ । ਇਸੇ ਅਵਸਥਾ ਦਾ ਜ਼ਿਕਰ ਕਰਦੇ ਹੋਏ ਭਗਤ ਕਬੀਰ ਜੀ ਫੁਰਮਾ ਰਹੇ ਹਨ,
ਜੋਗੀ ਭੀ ਰਿਧੀਆਂ ਸਿਧੀਆਂ ਪ੍ਰਾਪਤ ਹੋ ਜਾਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀਆਂ ਰਿਧੀਆਂ ਸਿਧੀਆਂ ਸੰਸਾਰੀ ਪਦਾਰਥਾਂ ਤੱਕ ਹੀ ਸੀਮਤ ਹਨ । ਜੋਗ ਮਤ ਦਾ ਸੰਬੰਧ ਹੀ ਬਾਰਲੇ ਸ਼ਰੀਰ (ਮਾਇਆ) ਨਾਲ ਜੁੜਿਆ ਹੋਇਆ ਹੈ । ਉਨਾਂ ਦੇ ਸ਼ਬਦ ਵੀ ਸ਼ਰੀਰ ਅੰਦਰੋ ਪੈਦਾ ਹੋਣ ਵਾਲੀਆਂ ਧੂਨੀਆਂ ਹਨ, ਜਿਨਾਂ ਨੂੰ ਡਾਕਟਰ ਲੋਕ ਕੰਨਾਂ ਨੂੰ ਟੂਟੀਆਂ (stethoscope) ਲਾ ਕੇ ਸੁਣਦੇ ਹਨ ਅਤੇ ਸ਼ਰੀਰ ਦੀਆਂ ਵੱਖ-ਵੱਖ ਬਿਮਾਰੀਆਂ ਦਾ ਪਤਾ ਇਨ੍ਹਾਂ ਧੁਨੀਆਂ ਨੂੰ ਸੁਣ ਕੇ ਹੀ ਲਗਾ ਲੈਂਦੇ ਹਨ । ਜੋਗੀ ਲੋਕ ਭੀ ਬਾਹਰੀ ਸ਼ਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਜਾਣਕਾਰੀ, ਇਨ੍ਹਾਂ ਧੁਨੀਆਂ ਨੂੰ ਸੁਣਨ ਕਰਕੇ ਹੀ ਪ੍ਰਾਪਤ ਕਰ ਲੈਣ ਵਿੱਚ ਸਫਲ ਹੋਏ ਸਨ ਪਰ ਅੰਦਰਲੇ ਸੂਖਮ ਸਰੀਰ ਬਾਰੇ ਜੋਗਮਤ ਕੁਝ ਵੀ ਦੱਸਣ ਵਿੱਚ ਅਸਮਰਥ ਹੈ । ਗੁਰਮਤਿ ਨੇ ਇਸ ਬਾਹਰਲੇ ਤਨ ਵਿੱਚ ਨਿਰਾਕਾਰੀ ਮਨ ਨੂੰ ਜਾਨਣਾ ਸੀ, ਇਸੇ ਨੂੰ ਆਤਮ ਗਿਆਨ ਕਿਹਾ ਗਿਆ ਹੈ । ਆਪਣੇ ਟੀਚੇ (target) ਦੀ ਪ੍ਰਾਪਤੀ ਨੂੰ ਹੀ ਕਾਰਜ ਸਿਧਿ ਆਖਿਆ ਜਾਂਦਾ ਹੈ । "ਬੁਧਿ ਬਦਲੀ ਸਿਧਿ ਪਾਈ" ਤੋਂ ਭਾਵ ਹੈ ਕਿ ਜਿਨ੍ਹਾ ਚਿਰ ਮੇਰੀ ਆਪਣੀ ਬੁਧੀ ਸੰਸਾਰੀ ਮਤਾਂ ਤੋ ਪ੍ਰਾਪਤ ਹੋਏ ਗਿਆਨ ਦੁਆਰਾ ਨਿਰਾਕਾਰ ਦਾ ਦਰਸ਼ਨ ਕਰ ਲੈਣ ਦਾ ਜਤਨ ਕਰਦੀ ਰਹੀ, ਉਦੋਂ ਤੱਕ ਸਫਲਤਾ ਪ੍ਰਾਪਤ ਨਹੀ ਹੋਈ ਪਰ ਗੁਰਮਤਿ ਦੇ ਗਿਆਨ ਨਾਲ ਜਦੋਂ ਬੁਧਿ ਹੀ ਬਦਲ ਗਈ, ਭਾਵ ਪਹਿਲੀਆਂ ਮੱਤਾਂ ਉਪਰ ਇਸ ਦਾ ਬਿਲਕੁਲ ਵੀ ਵਿਸ਼ਵਾਸ ਨਾ ਰਿਹਾ ਜਾਂ ਦੂਜੇ ਸ਼ਬਦਾਂ ਵਿੱਚ ਪਹਿਲੀਆਂ ਮੱਤਾਂ ਦੀਆਂ ਕਮੀਆਂ ਦੀ ਇਸ ਨੂੰ ਸਮਝ ਆ ਗਈ, ਉਸ ਤੋਂ ਪਿਛੋਂ ਹੀ ਇਸ ਬੁਧਿ ਨੂੰ ਨਿਰਾਕਾਰ ਦੀ ਸਮਝ ਆਈ । ਨਿਰਾਕਾਰ ਨੂੰ ਸਮਝਣ ਵਿੱਚ ਸਫਲਤਾ ਪ੍ਰਾਪਤੀ ਨੂੰ ਹੀ ਭਗਤ ਕਬੀਰ ਜੀ 'ਸਿਧਿ ਪਾਈ' ਆਖ ਰਹੇ ਹਨ ।
ਨੋਟ:- ਇਹ ਲੇਖ ਗੁਰਮਤਿ ਪ੍ਰਕਾਸ਼ ਮੈਗਜੀਨ ਜੋ ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮਹੀਨਾਵਾਰ ਪ੍ਰਕਾਸ਼ਿਤ ਹੁੰਦੀ ਹੈ ਵਿੱਚ 'ਫ਼ਰਵਰੀ ੨੦੦੩' ਵਿੱਚ ਛੱਪ ਚੁੱਕਾ ਹੈ ।
ਮਹਾਨ ਕੋਸ਼ ਅਨੁਸਾਰ, "ਕੁੰਡਲਨੀ - ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ. "ਕੁੰਡਲਨੀ ਸੁਰਝੀ ਸਤਸੰਗਤਿ." (ਸਵੈਯੇ ਮ: ੪. ਕੇ)"
ਗੁਰਮਤਿ ਅਨੁਸਾਰ ਅਵਿਦਿਆ/ਅਗਿਆਨਤਾ ਦੀ ਗੰਡ ਦਾ ਨਾਓਂ ਕੁੰਡਲਨੀ ਹੈ ਭਾਵ, ਮਨ ਦੀ ਗੁੰਝਲ, ਉਲਝਣ ਜਾਂ ਮਨ ਅੰਦਰਲੇ ਭਰਮ-ਭੁਲੇਖਿਆਂ ਨੂੰ ਕੁੰਡਲਨੀ ਮੰਨਿਆ ਗਿਆ ਹੈ । "ਕੁੰਡਲਨੀ ਸੁਰਝੀ ਸਤਸੰਗਤਿ...ਅੰਗ ੧੪੦੨"
ਉਪਰੋਕਤ ਦੋਹਾਂ ਅਰਥਾਂ ਤੰਤ੍ਰਸ਼ਾਸਤ੍ਰ ਜਾਂ ਯੋਗਮਤ ਅਤੇ ਗੁਰਬਾਣੀ ਤੋਂ ਪਤਾ ਲਗਦਾ ਹੈ ਕਿ ਜੋਗੀਆਂ ਦੁਆਰਾ ਮੰਨੀ ਗਈ "ਕਲਪਤਿ ਕੁੰਡਲਨੀ" ਦਾ ਸਬੰਧ ਬਾਹਰਲੇ ਜੜ੍ਹ ਸਰੀਰ ਨਾਲ ਹੈ, ਜਦਕਿ ਗੁਰਮਤਿ, "ਕੁੰਡਲਨੀ" ਨੂੰ ਚੇਤਨ ਸਰੀਰ ਨਾਲ ਸਬੰਧਤ ਮੰਨਦੀ ਹੈ ।
ਜੋਗੀ ਬਾਹਰਲੇ ਸਰੀਰ ਅਤੇ ਮਨੋਕਲਪਤ ਭਰਮਾ ਨਾਲ ਹੀ ਜੁੜੇ ਰਹੇ, ਬਾਹਰਲੇ ਸਰੀਰ ਬਾਰੇ ਤਾਂ ਉਨ੍ਹਾਂ ਨੇ ਕਾਫੀ ਕੁਝ ਜਾਣ ਲਿਆ ਪਰ ਅੰਦਰਲੇ ਸੂਖਮ ਸਰੀਰ ਤੱਕ ਜੋਗੀਆਂ ਦੀ ਪਹੁੰਚ ਨਹੀਂ ਹੋ ਸਕੀ । ਜੋਗੀਆਂ ਨੇ ਬਾਹਰਲੇ ਸਰੀਰ ਨੂੰ ਹਮੇਸ਼ਾਂ ਲਈ ਜੀਵਤ ਰਖਣ ਦੀ ਕਲਪਨਾ ਅਤੇ ਉਪਰਾਲੇ ਕੀਤੇ । ਇਸੇ ਨੂੰ ਉਨ੍ਹਾਂ ਨੇ ਜਨਮ ਮਰਨ ਤੋਂ ਛੁਟਕਾਰਾ ਪਾਉਣਾ ਭੀ ਮੰਨ ਲਿਆ । ਬਾਹਰਲੇ ਸਰੀਰ ਨੂੰ ਛੱਡ ਕੇ ਅੰਦਰਲੀ ਸੂਖਮ ਦੇਹੀ (ਮਨ) ਦੀ ਖੋਜ ਬਾਰੇ ਜੋਗਮੱਤ ਚੁੱਪ ਹੈ ਜਾਂ ਇਉਂ ਕਹਿ ਲਵੋ ਕਿ ਨਿਰਾਕਾਰ ਦੀ ਖੋਜ ਦਾ ਵਿਸ਼ਾ ਜੋਗਮੱਤ ਵਿੱਚ ਹੈ ਹੀ ਨਹੀ । ਇਸੇ ਲਈ ਗੁਰਬਾਣੀ ਵਿੱਚ ਅੰਕਿਤ ਹੈ,
ਸਨਕਾਦਿਕ ਨਾਰਦ ਮੁਨਿ ਸੇਖਾ ॥
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
(ਗਉੜੀ, ਪੰਨਾ ੩੩੦)
ਉਪਰੋਕਤ ਪੰਕਤਿ ਤੋਂ ਪਤਾ ਲੱਗਦਾ ਹੈ ਕਿ ਜੋਗੀ ਤਾਂ ਕੀ, ਹਿੰਦੁਸਤਾਨ ਵਿਚਲੀਆਂ, ਗੁਰਮਤਿ ਤੋਂ ਬਿਨਾਂ, ਸਾਰੀਆਂ ਹੀ ਮੱਤਾਂ ਸਣੇ ਇਸਲਾਮ ਮੱਤ ਦੇ, ਕਿਸੇ ਨੇ ਭੀ ਇਸ ਬਾਹਰਲੀ ਪੰਜ ਭੋਤਿਕ ਦੇਹੀ ਅੰਦਰੋਂ ਸੂਖਮ ਦੇਹੀ ਨੂੰ ਨਹੀਂ ਵੇਖਿਆ । ਗੁਰਮਤਿ ਹੀ ਜੀਵ ਆਤਮਾ ਦਾ ਆਪਨੇ ਮੂਲ ਨਿਰਾਕਾਰ ਨਾਲ ਮਿਲਾਪ ਕਰਾ ਸਕਦੀ ਹੈ, ਜਿਸ ਨੇ ਅੱਜ ਤਕ ਬੇਅੰਤ ਜੀਵਾਂ ਦਾ ਇਸ ਭਵਸਾਗਰ 'ਚੋਂ ਛੁਟਕਾਰਾ ਕਰਵਾਇਆ ਵੀ ਹੈ । ਪਹਿਲਾਂ ਭਾਵੇਂ ਉਹ ਕਿਸੇ ਭੀ ਮੱਤ ਦੇ ਧਾਰਨੀ ਸਨ, ਪਰ ਗੁਰਮਤਿ ਦੇ ਧਾਰਨੀ ਹੋ ਜਾਣ ਅਤੇ ਆਪਣੀ ਪਿਛਲੀ ਮੱਤ ਦਾ ਤਿਆਗ ਕਰ ਦੇਣ ਉਪਰੰਤ, ਉਹ ਆਪਣੇ ਮੂਲ ਨਿਰਾਕਾਰ ਵਿੱਚ ਹੀ ਸਮਾ ਗਏ, ਜਿਵੇਂ ਕਿ ਉਨ੍ਹਾਂ ਸੱਤਰਾਂ ਤੋਂ ਸਪਸ਼ਟ ਹੋ ਜਾਂਦਾ ਹੈ,
ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥
ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥
ਭਵਜਲੁ ਬਿਨੁ ਸਬਦੈ ਕਿਉ ਤਰੀਐ ॥
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥
(ਭੈਰਉ ਮ: ੧, ਪੰਨਾ ੧੧੨੫)
ਜਿਥੇ ਜੋਗ ਮੱਤ ਨੇ ਕੁੰਡਲਨੀ ਨੂੰ ਜਗਾਉਣ ਦੀ ਗੱਲ ਕੀਤੀ ਹੈ, ਉਥੇ ਗੁਰਬਾਣੀ ਅੰਦਰ "ਕੁੰਡਲਨੀ ਦੇ ਸੁਲਝ" ਜਾਣ ਦੀ ਲੋੜ ਮੰਨੀ ਗਈ ਹੈ,
ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥
ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ਗੁਰੂ ਗ੍ਰੰਥ ਸਾਹਿਬ - ਅੰਗ ੧੪੦੨
ਇਸ ਪੰਕਤਿ ਵਿਚ ਭੱਟ ਆਖ ਰਹੇ ਹਨ ਕਿ ਜਦੋਂ ਸੱਚ ਦੀ ਪ੍ਰਾਪਤੀ ਹੋਈ ਸੰਸਾਰੀ ਮੱਤਾਂ ਦੇ ਪਰਮੇਸ਼ਰ ਬਾਰੇ ਪਾਏ ਹੋਏ ਭਰਮ ਭੁਲੇਖੇ ਦੂਰ ਹੋ ਗਏ, ਤਦ ਸੱਚ ਦੇ ਗਿਆਨ (ਸੋਝੀ) ਨਾਲ ਹਿਰਦੇ ਵਿੱਚ (ਪਰਮਾਨੰਦ) ਸ਼ਬਦ ਗੁਰੂ ਦਾ ਅਨੁਭਵ ਹੋਇਆ । ਗੁਰਬਾਣੀ ਅੰਦਰ ਭਰਮ ਦੇ ਨਾਸ ਕਰਨ ਵਾਲੇ ਨੂੰ ਹੀ ਗੁਰੂ ਮੰਨਿਆ ਗਿਆ ਹੈ । ਭਗਤ ਕਬੀਰ ਜੀ ਉਨ੍ਹਾਂ ਝੂਠੇ ਗੁਰੂਆਂ ਦੀਆਂ ਮਾਵਾਂ (ਮੱਤਾਂ) ਦੇ ਸਿਰ ਮੁੰਨ ਦੇਣ, ਭਾਵ ਉਨ੍ਹਾਂ ਦੀਆਂ ਝੂਠੀਆਂ ਮੱਤਾਂ ਦੇ ਪਾਏ ਹੋਏ ਭਰਮ-ਜਾਲ ਨੂੰ ਜਾਹਰ ਕਰ ਦੇਣ ਲਈ ਗੁਰਮੁਖਾਂ ਨੂੰ ਲਾਮਬੰਦ ਹੋਣ ਲਈ ਆਖਦੇ ਹਨ, ਉਹ ਅਖੌਤੀ ਗੁਰੂ ਤਾਂ ਆਪਣੇ ਕੂੜ ਗਿਆਨ ਕਰਕੇ ਸੰਸਾਰ ਰੂਪੀ ਭਵ ਸਾਗਰ ਵਿੱਚ ਡੁੱਬੇ ਹੋਏ ਹੀ ਹਨ, ਸਗੋਂ ਆਪਣੇ ਨਿਰਦੋਸ਼ ਚੇਲਿਆਂ ਨੂੰ ਭੀ ਡੁਬੋ ਰਹੇ ਹਨ,
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥
(ਸਲੋਕ ਕਬੀਰ ਜੀ, ਪੰਨਾ ੧੩੬੯)
ਗੁਰਮਤਿ ਦੇ ਧਾਰਨੀ ਗੁਰਮੁਖਾਂ ਨੇ ਸੱਚ ਸਰੂਪ ਪਰਮੇਸ਼ਰ ਦਾ ਆਸਰਾ ਲਿਆ ਹੈ । ਇਸ ਲਈ ਉਨ੍ਹਾਂ ਨੂੰ ਕਿਸੇ ਝੂਠੇ ਆਸਰੇ ਦੀ ਲੋੜ ਹੀ ਨਹੀਂ ਰਹੀ । ਗੁਰਬਾਣੀ ਸੱਚੀ ਬਾਣੀ ਹੈ ਇਸ ਵਿੱਚ ਸੰਸਾਰੀ ਮੱਤਾਂ ਦੁਆਰਾ ਫੈਲਾਏ ਗਏ ਭਰਮ-ਜਾਲ ਨੂੰ ਕੱਟ ਦੇਣ ਦੀ ਸਮਰੱਥਾ ਹੈ । ਇਹ ਕਿਸੇ ਇਕ ਵਿਅਕਤੀ ਦੀ ਮੱਤ ਨਾ ਹੋ ਕੇ ਸ੍ਰਿਸ਼ਟੀ ਦੇ ਸਿਰਜਣਹਾਰੇ ਸ਼ਬਦ-ਗੁਰੂ ਦੀ ਆਪ ਪ੍ਰਗਟ ਕਰਵਾਈ ਹੋਈ ਮੱਤ ਹੈ । ਪਰਮੇਸ਼ਰ ਵਿੱਚ ਕਿਉਂਕਿ ਕੋਈ ਕਮੀ ਨਹੀਂ ਹੈ, ਉਹ ਹਰ ਪੱਖ ਤੋਂ ਪਰੀਪੂਰਨ ਹੈ, ਇਸ ਲਈ ਉਸ ਦੀ ਮੱਤ ਭੀ ਅਧੂਰੀ ਨਹੀਂ ਹੈ । ਅੱਜ ਦੰਭੀ ਗੁਰੂ-ਬਾਬੇ ਆਪਣੀਆਂ ਮੱਤਾਂ ਨੂੰ ਪ੍ਰਚਾਰਨ ਲਈ ਗੁਰਮਤਿ ਦੀ ਰਹਿਨੁਮਾਈ ਨੂੰ ਆਪਣੇ ਕੋਝੇ ਢੰਗ ਤਰੀਕਿਆਂ ਨਾਲ ਵਰਤ ਕੇ ਆਪਣੀ ਮੱਤ ਅਨੁਸਾਰ ਪ੍ਰਚਾਰਦੇ ਹਨ । ਉਹ ਗੁਰਮਤਿ ਨੂੰ ਤਾਂ ਸ੍ਰੇਸ਼ਟ ਮੱਤ ਵਜੋਂ ਮੰਨ ਰਹੇ ਹਨ ਪਰ ਨਾਲ ਦੀ ਨਾਲ ਉਹ ਆਪਣੀ ਮੱਤ ਦੀਆਂ ਕਮੀਆਂ ਨੂੰ (ਗੁਰਬਾਣੀ ਨੂੰ ਤੋੜ-ਮਰੋੜ ਕੇ) ਠੀਕ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ । ਇਸ ਵਿੱਚ ਉਨ੍ਹਾਂ ਦੀ ਅਗਿਆਨਤਾ ਜਾਂ ਚਲਾਕੀ ਦੋਹਾਂ ਵਿਚੋਂ ਇੱਕ ਗੱਲ ਜਰੂਰ ਹੁੰਦੀ ਹੈ । ਆਮ ਤੌਰ 'ਤੇ ਝੂਠੀਆਂ ਮੱਤਾਂ ਦੇ ਪ੍ਰਚਾਰਕ ਚਤੁਰ-ਚਲਾਕ ਕਿਸਮ ਦੇ ਲੋਕ ਹੀ ਹਨ ਜਿਹੜੇ ਆਪਣੇ ਕੂੜ ਨੂੰ ਸੱਚ ਬਣਾਉਣ ਲਈ ਸੱਚੀ ਮੱਤ ਨੂੰ ਭੀ ਗਲਤ ਅਰਥ ਕੇ ਆਪਣੀ ਮੱਤ ਵਰਗੀ ਹੀ ਝੂਠੀ ਮੱਤ ਬਣਾਉਂਦੇ ਰਹਿੰਦੇ ਹਨ ਪਰ ਗੁਰਮਤਿ ਨੇ ਤਾਂ ਸਾਫ਼-ਸਾਫ਼ ਆਖਿਆ ਹੋਇਆ ਹੈ ਕਿ ਇਸ ਸੰਸਾਰ ਵਿੱਚੋਂ ਛੁਟਕਾਰੇ ਦੀ ਵਿਧੀ ਹੀ ਕੇਵਲ ਇਕ ਹੀ ਹੈ, ਜਿਹੜੀ ਆਪ ਸ੍ਰਿਸ਼ਟੀ ਦੇ ਸਿਰਜਣਹਾਰੇ ਪਰਮੇਸ਼ਰ ਨੇ ਪ੍ਰਗਟ ਕਰਵਾਈ ਹੈ, ਇਸ ਪਰਮੇਸ਼ਰ ਦੀ ਮੱਤ ਤੋਂ ਬਿਨਾਂ ਬਾਕੀ ਦੀਆਂ ਸਾਰੀਆਂ ਹੀ ਮੱਤਾਂ, ਸੰਸਾਰੀ ਲੋਕਾਂ ਨੂੰ ਭੰਭਲਭੂਸੇ ਵਿੱਚ ਪਾ ਕੇ ਇਸ ਭਵਸਾਗਰ ਵਿੱਚ ਫਸਾਈ ਰੱਖਣ ਵਾਲੀਆਂ ਹਨ । ਭਗਤ ਕਬੀਰ ਜੀ ਦਾ ਫੁਰਮਾਨ ਹੈ,
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
(ਗਉੜੀ, ਪੰਨਾ ੩੩੧)
ਜਿਵੇਂ ਪਿੱਛੇ ਭੀ ਦੱਸਿਆ ਗਿਆ ਹੈ ਕਿ ਜਾਗਣ ਅਤੇ ਸੌਣ ਦਾ ਸਬੰਧ ਚੇਤਨ ਜੀਵ-ਆਤਮਾ ਨਾਲ ਹੁੰਦਾ ਹੈ ਇਸੇ ਲਈ ਗੁਰਬਾਣੀ ਮਨ ਨੂੰ ਜਾਗਣ ਲਈ ਪੁਕਾਰਦੀ ਹੈ,
ਜਾਗੁ ਰੇ ਮਨ ਜਾਗਨਹਾਰੇ ॥
ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥
(ਆਸਾ ਮ: ੫, ਪੰਨਾ ੩੮੭)
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
(ਤਿਲੰਗ ਮ: ੯, ਪੰਨਾ ੭੨੬)
ਉਪਰੋਕਤ ਪੰਕਤੀਆਂ ਵਿੱਚ ਚੇਤਨ-ਸੱਤਾ ਨੂੰ ਪੁਲਿੰਗ ਰੂਪ ਵਿੱਚ ਸੰਬੋਧਨ ਮਾਇਆ-ਮੋਹ ਦਾ ਤਿਆਗ ਕਰ ਦੇਣ ਲਈ ਆਖਿਆ ਗਿਆ ਹੈ । ਇਹ ਮਨੁੱਖਾ ਦੇਹੀ ਤਾਂ ਇਸ ਜੀਵ ਨੂੰ ਆਪਣੇ ਮੂਲ ਨੂੰ ਜਾਣਨ, ਪਛਾਣਨ ਅਤੇ ਫਿਰ ਪੱਕੇ ਤੋਰ ਤੇ ਆਪਣੇ ਮੂਲ ਨਾਲ ਹੀ ਜੁੜੇ ਰਹਿਣ ਵਾਸਤੇ ਮਿਲੀ ਸੀ । ਇਸ ਗੱਲ ਨੂੰ ਵਿਸਰ ਜਾਣ ਕਾਰਨ ਹੀ ਇਸ ਨੂੰ ਸੁੱਤਾ ਹੋਇਆ ਆਖਿਆ ਗਿਆ ਹੈ । ਜਦੋਂ ਇਸ ਜੀਵ ਨੂੰ ਇਹ ਸੋਝੀ ਆ ਜਾਵੇਗੀ ਕਿ ਮਨੁੱਖਾ ਜਨਮ ਮੈਨੂੰ ਕਿਸ ਲਈ ਮਿਲਿਆ ਹੈ ਅਤੇ ਇਹ ਜੀਵ ਆਪਣੇ ਸਹੀ ਕੰਮ ਵੱਲ ਧਿਆਨ ਕੇਂਦਰਤ ਕਰ ਲਵੇਗਾ, ਫਿਰ ਇਹ ਮਾਇਆ ਦਾ ਮੋਹ ਤਿਆਗਦਾ ਹੀ ਚਲਾ ਜਾਵੇਗਾ । ਸਰੀਰ ਦਾ ਮੋਹ ਤਾਂ ਇਸ ਜੀਵ ਅੰਦਰ ਇਸ ਦੀ ਅਗਿਆਨਤਾ ਕਾਰਨ ਬਣਿਆ ਹੋਇਆ ਹੈ ।
ਕੁੰਡਲਨੀ ਦੇ ਜਾਗਣ ਬਾਰੇ ਇਕ ਹੋਰ ਗਿਆਨ ਗੁਰਬਾਣੀ ਅੰਦਰ ਆਉਂਦਾ ਹੈ, ਉਹ ਹੈ, "ਹਿਰਦੇ ਅੰਦਰ ਗਿਆਨ ਮੱਤ (ਗੁਰਮਤਿ) ਦੇ ਪ੍ਰਗਟ ਹੋ ਜਾਣ ਦਾ ।" ਗੁਰਬਾਣੀ ਦੀ ਸੋਝੀ ਨਾਲ ਜਦੋਂ ਮਨੁਖ ਸੰਤੋਖੀ ਹੋ ਜਾਂਦਾ ਹੈ, ਨਾਮ ਦੀ ਭੁੱਖ ਉਸ ਅੰਦਰ ਪੈਦਾ ਹੋ ਜਾਂਦੀ ਹੈ, ਸੰਸਾਰੀ ਪਦਾਰਥਾਂ ਦੀ ਭੁੱਖ ਉਸ ਦੇ ਅੰਦਰੋਂ ਮਿੱਟ ਜਾਂਦੀ ਹੈ ਤਦ ਉਪਰੰਤ ਉਸ ਦੇ ਅੰਦਰ ਗੁਰਮਤਿ ਰੂਪੀ ਬਾਣੀ ਪ੍ਰਗਟ ਹੋਣ ਲੱਗ ਪੈਂਦੀ ਹੈ । ਇਸੇ ਨੂੰ ਗਿਆਨ ਮੱਤ ਦਾ ਜਾਗਣਾ ਮੰਨਿਆ ਗਿਆ ਹੈ । ਗੁਰੂ ਪਰਮੇਸ਼ਰ ਸਭ ਦਾ ਪਿਤਾ ਹੈ ਅਤੇ ਉਸ ਦੀ ਬਾਣੀ (ਗੁਰਮਤਿ) ਸਭ ਦੀ ਮਾਤਾ ਰੂਪ ਹੈ । ਇਸ ਲਈ ਭਗਤ ਕਬੀਰ ਜੀ 'ਸੁਖ ਮਨਾ' ਭਾਵ ਮਨ ਨੂੰ ਸੁਖ ਦੇਣ ਵਾਲੀ, ਗੁਰਮਤਿ ਨੂੰ ਦ੍ਰਿੜ੍ਹ ਕਰਨ ਲਈ ਆਖ ਰਹੇ ਹਨ,
ਐਸਾ ਗਿਆਨੁ ਕਥੈ ਬਨਵਾਰੀ ॥
ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥
(ਗਉੜੀ ਕਬੀਰ ਜੀ, ਪੰਨਾ ੩੨੭)
ਸੋ ਸ਼ਬਦ-ਗੁਰੂ ਆਪ ਹੀ ਮਨ ਲਈ ਸੁਖਦਾਇਕ ਵਸਤੂ ਹੈ । ਇਸ ਸ਼ਬਦ ਜਾਂ ਗੁਰਮਤਿ ਦੇ ਹਿਰਦੇ ਵਿਚ ਪੈਦਾ ਹੋ ਜਾਣ ਨੂੰ ਹੀ "ਗਿਆਨ ਮੱਤ ਜਾਗੀ" ਆਖਿਆ ਗਿਆ ਹੈ ਜਾਂ ਜੀਵ-ਆਤਮਾ ਦਾ ਸੁਖਮਨਾ ਰੂਪੀ ਨਾਰੀ ਵਿਚ ਪ੍ਰਵੇਸ਼ ਹੋ ਜਾਣਾ ਮੰਨਿਆ ਗਿਆ ਹੈ । ਜਿਤਨੀ ਦੇਰ ਸੁਰਤ (ਜੀਵ ਆਤਮਾ) ਸ਼ਬਦ ਵਿਚ ਸਮਾਈ ਰਹਿੰਦੀ ਹੈ, ਉਤਨੀ ਦੇਰ ਹੀ ਉਹ ਮੌਤ (ਕਾਲ) ਦੀ ਪਕੜ ਤੋਂ ਪਰ੍ਹੇ ਰਹਿੰਦੀ ਹੈ । ਇਸ ਗੱਲ ਨੂੰ ਤਾਂ ਜੋਗੀ ਭੀ ਮੰਨਦੇ ਹਨ ਕਿ ਪ੍ਰਾਣਾਂ ਦਾ ਸੁਖਮਨ ਨਾੜੀ ਵਿਚ ਪ੍ਰਵੇਸ਼ ਕਰ ਜਾਣਾ ਹੀ ਜੋਗੀ ਦਾ ਕਾਲ ਦੀ ਪਹੁੰਚ ਤੋਂ ਪਰ੍ਹੇ ਹੋ ਜਾਣਾ ਹੈ । ਕੁੰਡਲਨੀ ਅਤੇ ਸੁਖਮਨਾ ਜੋਗ ਮੱਤ ਅਨੁਸਾਰ ਭਾਵੇਂ ਦੋ ਹੋਣ ਪਰ ਗੁਰਮਤਿ ਅਨੁਸਾਰ ਇਹ ਇੱਕ ਦੇ ਹੀ ਦੋ ਨਾਉਂ ਹਨ ਜਿਵੇਂ ਮਨ, ਮੱਤ, ਬੁੱਧ ਅਤੇ ਸੁਰਤ ਕਹਿਣ-ਸੁਣਨ ਨੂੰ ਵੱਖ ਵੱਖ ਹਨ ਅਸਲ ਵਿੱਚ ਇਹ ਇੱਕ ਦੇ ਹੀ ਵੱਖ ਵੱਖ ਗੁਣਵਾਚਕ ਨਾਉਂ ਹਨ । ਜਦ ਤੱਕ ਬੁਧੀ (ਮੱਤ) ਨਿਰਾਕਾਰ ਦੀ ਸੋਝੀ ਬਾਰੇ ਉਲਝੀ ਹੋਈ ਹੈ, ਤਦ ਤੱਕ ਇਹ ਧੁਰ ਅੰਦਰਲੇ ਸ਼ਬਦ-ਗੁਰੂ ਤਕ ਅੱਪੜ ਨਹੀਂ ਸਕਦੀ ਪਰ ਗੁਰਮਤਿ ਦੀ ਸੋਝੀ ਨਾਲ ਜਿਉਂ-ਜਿਉਂ ਇਸ ਦੀਆਂ ਗੁੰਝਲਾਂ ਖੁੱਲ੍ਹਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹ ਮਨ ਅੰਦਰਲੇ ਸ਼ਬਦ ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਲਈ ਅੰਤਰ-ਆਤਮੇ ਵੱਲ ਅਗਰਸਰ ਹੁੰਦੀ ਰਹਿੰਦੀ ਹੈ । ਗੁਰਮਤਿ ਦੀ ਪੂਰਨ ਸੋਝੀ ਪ੍ਰਾਪਤ ਕਰ ਲੈਣ ਉਪਰੰਤ ਮਨ ਥਿਰ ਹੋ ਜਾਂਦਾ ਹੈ ਅਤੇ ਸੁਰਤ "ਗੋਵਿੰਦ ਦੇ ਚਰਨ ਕਮਲਾਂ" ਤਕ ਅੱਪੜ ਜਾਂਦੀ ਹੈ ਤਦ ਉਪਰੰਤ ਪਰਮੇਸ਼ਰ ਤਰੁਠਦਾ ਹੈ ਅਤੇ ਸੁਰਤ ਨੂੰ ਆਪਣੇ ਚਰਨ-ਕਮਲਾਂ (ਸ਼ਬਦ ਜਾਂ ਨਾਮ) ਦਾ ਸਪਰਸ਼ ਬਖਸ਼ਿਸ਼ ਕਰਦਾ ਹੈ । ਨਾਮ ਦੇ ਸਪਰਸ਼ ਨਾਲ ਬੁਧਿ ਬਦਲ ਕੇ ਬਿਬੇਕ-ਬੁਧਿ ਬਣ ਜਾਂਦੀ ਹੈ । ਇਸੇ ਅਵਸਥਾ ਦਾ ਜ਼ਿਕਰ ਕਰਦੇ ਹੋਏ ਭਗਤ ਕਬੀਰ ਜੀ ਫੁਰਮਾ ਰਹੇ ਹਨ,
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
(ਗਉੜੀ, ਪੰਨਾ ੩੩੯)
ਜੋਗੀ ਭੀ ਰਿਧੀਆਂ ਸਿਧੀਆਂ ਪ੍ਰਾਪਤ ਹੋ ਜਾਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀਆਂ ਰਿਧੀਆਂ ਸਿਧੀਆਂ ਸੰਸਾਰੀ ਪਦਾਰਥਾਂ ਤੱਕ ਹੀ ਸੀਮਤ ਹਨ । ਜੋਗ ਮਤ ਦਾ ਸੰਬੰਧ ਹੀ ਬਾਰਲੇ ਸ਼ਰੀਰ (ਮਾਇਆ) ਨਾਲ ਜੁੜਿਆ ਹੋਇਆ ਹੈ । ਉਨਾਂ ਦੇ ਸ਼ਬਦ ਵੀ ਸ਼ਰੀਰ ਅੰਦਰੋ ਪੈਦਾ ਹੋਣ ਵਾਲੀਆਂ ਧੂਨੀਆਂ ਹਨ, ਜਿਨਾਂ ਨੂੰ ਡਾਕਟਰ ਲੋਕ ਕੰਨਾਂ ਨੂੰ ਟੂਟੀਆਂ (stethoscope) ਲਾ ਕੇ ਸੁਣਦੇ ਹਨ ਅਤੇ ਸ਼ਰੀਰ ਦੀਆਂ ਵੱਖ-ਵੱਖ ਬਿਮਾਰੀਆਂ ਦਾ ਪਤਾ ਇਨ੍ਹਾਂ ਧੁਨੀਆਂ ਨੂੰ ਸੁਣ ਕੇ ਹੀ ਲਗਾ ਲੈਂਦੇ ਹਨ । ਜੋਗੀ ਲੋਕ ਭੀ ਬਾਹਰੀ ਸ਼ਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਜਾਣਕਾਰੀ, ਇਨ੍ਹਾਂ ਧੁਨੀਆਂ ਨੂੰ ਸੁਣਨ ਕਰਕੇ ਹੀ ਪ੍ਰਾਪਤ ਕਰ ਲੈਣ ਵਿੱਚ ਸਫਲ ਹੋਏ ਸਨ ਪਰ ਅੰਦਰਲੇ ਸੂਖਮ ਸਰੀਰ ਬਾਰੇ ਜੋਗਮਤ ਕੁਝ ਵੀ ਦੱਸਣ ਵਿੱਚ ਅਸਮਰਥ ਹੈ । ਗੁਰਮਤਿ ਨੇ ਇਸ ਬਾਹਰਲੇ ਤਨ ਵਿੱਚ ਨਿਰਾਕਾਰੀ ਮਨ ਨੂੰ ਜਾਨਣਾ ਸੀ, ਇਸੇ ਨੂੰ ਆਤਮ ਗਿਆਨ ਕਿਹਾ ਗਿਆ ਹੈ । ਆਪਣੇ ਟੀਚੇ (target) ਦੀ ਪ੍ਰਾਪਤੀ ਨੂੰ ਹੀ ਕਾਰਜ ਸਿਧਿ ਆਖਿਆ ਜਾਂਦਾ ਹੈ । "ਬੁਧਿ ਬਦਲੀ ਸਿਧਿ ਪਾਈ" ਤੋਂ ਭਾਵ ਹੈ ਕਿ ਜਿਨ੍ਹਾ ਚਿਰ ਮੇਰੀ ਆਪਣੀ ਬੁਧੀ ਸੰਸਾਰੀ ਮਤਾਂ ਤੋ ਪ੍ਰਾਪਤ ਹੋਏ ਗਿਆਨ ਦੁਆਰਾ ਨਿਰਾਕਾਰ ਦਾ ਦਰਸ਼ਨ ਕਰ ਲੈਣ ਦਾ ਜਤਨ ਕਰਦੀ ਰਹੀ, ਉਦੋਂ ਤੱਕ ਸਫਲਤਾ ਪ੍ਰਾਪਤ ਨਹੀ ਹੋਈ ਪਰ ਗੁਰਮਤਿ ਦੇ ਗਿਆਨ ਨਾਲ ਜਦੋਂ ਬੁਧਿ ਹੀ ਬਦਲ ਗਈ, ਭਾਵ ਪਹਿਲੀਆਂ ਮੱਤਾਂ ਉਪਰ ਇਸ ਦਾ ਬਿਲਕੁਲ ਵੀ ਵਿਸ਼ਵਾਸ ਨਾ ਰਿਹਾ ਜਾਂ ਦੂਜੇ ਸ਼ਬਦਾਂ ਵਿੱਚ ਪਹਿਲੀਆਂ ਮੱਤਾਂ ਦੀਆਂ ਕਮੀਆਂ ਦੀ ਇਸ ਨੂੰ ਸਮਝ ਆ ਗਈ, ਉਸ ਤੋਂ ਪਿਛੋਂ ਹੀ ਇਸ ਬੁਧਿ ਨੂੰ ਨਿਰਾਕਾਰ ਦੀ ਸਮਝ ਆਈ । ਨਿਰਾਕਾਰ ਨੂੰ ਸਮਝਣ ਵਿੱਚ ਸਫਲਤਾ ਪ੍ਰਾਪਤੀ ਨੂੰ ਹੀ ਭਗਤ ਕਬੀਰ ਜੀ 'ਸਿਧਿ ਪਾਈ' ਆਖ ਰਹੇ ਹਨ ।
~: ਧਰਮ ਸਿੰਘ ਨਿਹੰਗ ਸਿੰਘ :~