October 1, 2013

Khalsa Panth Dee Jathebandak Majbootee Layi Gurbani Dee Sedh'ch Turna Pavega

  "ਪੰਥ-ਖਾਲਸਾ ਦੀ ਜਥੇਬੰਦਕ ਮਜਬੂਤੀ ਲਈ
 ਗੁਰਬਾਣੀ ਦੀ ਸੇਧ 'ਚ ਤੁਰਨਾ ਪਵੇਗਾ"


         

ਗੁਰਬਾਣੀ ਅੰਦਰ ਦਰਸਾਇਆ ਗਿਆ ਪਰਮੇਸ਼ਰ ਪ੍ਰਾਪਤੀ ਦਾ ਮਾਰਗ (ਪੰਥ) ਹੀ 'ਗੁਰੂ ਪੰਥ' ਹੈ । 'ਪੰਥ' ਸ਼ਬਦ ਸੰਸਕ੍ਰਿਤ ਦੇ 'ਪਥ' ਸ਼ਬਦ ਦਾ ਦੂਸਰਾ ਰੂਪ ਹੈ, ਜਿਸ ਦਾ ਅਰਥ ਹੁੰਦਾ ਹੈ ਮਾਰਗ ਜਾਂ ਰਸਤਾ । ਗੁਰ ਸਾਹਿਬਾਨ ਸਮੇਂ ਇਸ ਸ਼ਬਦ ਨੂੰ ਇੰਨ੍ਹਾਂ ਅਰਥਾਂ ਵਿੱਚ ਹੀ ਸਮਝਿਆ ਜਾਂਦਾ ਸੀ, ਜਿਵੇਂ ਕਿ ਗੁਰਬਾਣੀ ਵਿੱਚੋਂ ਪਤਾ ਲੱਗਦਾ ਹੈ,

ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥
(ਰਾਗੁ ਗਉੜੀ ਕਬੀਰ ਜੀ ਕੀ, ਪੰਨਾ ੩੩੭)

ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ 
(ਆਸਾ ਮਹਲਾ ੪, ਪੰਨਾ ੪੪੯)

ਉਪਰੋਕਤ ਦੋਹਾਂ ਪੰਗਤੀਆਂ ਵਿੱਚ ਵਰਤਿਆ ਗਿਆ ਸ਼ਬਦ 'ਪੰਥ', ਮਾਰਗ ਜਾਂ ਰਸਤੇ ਦੇ ਹੀ ਅਰਥ ਰੱਖਦਾ ਹੈ । ਪਰ ਅੱਜਕੱਲ੍ਹ ਅਸੀਂ ਗੁਰੂ ਦੇ ਪੰਥ ਉੱਤੇ ਚੱਲਣ ਵਾਲੇ ਸਿੱਖਾਂ ਦੇ ਸਮੂਹ ਵਾਸਤੇ ਵੀ ਇਸ ਲਫ਼ਜ਼ ਦੀ ਵਰਤੋਂ ਕਰਨ ਲੱਗ ਪਏ ਹਾਂ ।


'ਪੰਥ ਖਾਲਸਾ' ਜਾਂ 'ਗੁਰੂ-ਪੰਥ' ਉਹ ਰਸਤਾ ਹੈ, ਜਿਸ ਉੱਤੇ ਚੱਲ ਕੇ ਗੁਰਸਿੱਖ ਗੁਰੂ (ਪਰਮੇਸ਼ਰ) ਨਾਲ ਅਭੇਦ (ਲੀਨ) ਹੋ ਜਾਂਦਾ ਹੈ । ਦੂਸਰੀ ਗੱਲ ਇਹ ਹੈ ਕਿ ਇਸ ਮਾਰਗ (ਪੰਥ) ਦੀ ਜਾਣਕਾਰੀ, ਕਿਉਂਕਿ ਗੁਰੂ (ਪਰਮੇਸ਼ਰ) ਨੇ ਖੁਦ ਆਪ ਕਰਵਾਈ ਹੈ, ਇਸ ਲਈ ਵੀ ਇਸਨੂੰ 'ਗੁਰੂ-ਪੰਥ' ਆਖਿਆ ਜਾਂਦਾ ਹੈ । ਮਨੁੱਖੀ ਮਨ (ਬੁਧਿ) ਇਸ ਮਾਰਗ ਨੂੰ ਆਪ ਖੋਜ ਲਵੇ, ਅਜਿਹਾ ਨਾ ਕਦੇ ਹੋਇਆ ਹੀ ਹੈ, ਨਾ ਹੋ ਸਕਦਾ ਹੈ ਅਤੇ ਨਾ ਹੀ ਕਦੇ ਅਜਿਹਾ ਹੋਵੇਗਾ । ਇਸ ਮਾਰਗ ਨੂੰ ਖੋਜ ਲੈਣ ਦੀ ਗੱਲ ਤਾਂ ਇੱਕ ਪਾਸੇ ਰਹੀ, ਇਸ ਦੀ ਤਾਂ ਸਮਝ ਵੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਨਹੀਂ ਆਇਆ ਕਰਦੀ, ਜਿਵੇਂ ਕਿ ਰਾਮਕਲੀ ਰਾਗ ਵਿੱਚ ਭਗਤ ਕਬੀਰ ਜੀ ਦਾ ਫੁਰਮਾਨ ਹੈ,

ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥ (ਪੰਨਾ ੯੭੦)

ਭਗਤ ਜੀ ਆਖ ਰਹੇ ਹਨ ਕਿ ਇਸ, ਪੰਜ ਤੱਤਾਂ ਦੇ ਮਾਇਆ ਰੂਪੀ ਕੋਠੜੇ (ਸਰੀਰ) ਅੰਦਰ ਇੱਕ ਹਿਰਦਾ ਰੂਪੀ ਕੋਠੜੀ ਹੈ । ਉਸ ਨੂੰ ਹੀ ਪਰਮ ਕੋਠੜੀ, ਇਸ ਲਈ ਆਖਿਆ ਹੈ, ਕਿਉਂਕਿ ਤੱਤ ਵਸਤੂ ਦੀ ਪ੍ਰਾਪਤੀ ਇਸੇ ਕੋਠੜੀ ਵਿੱਚੋਂ ਹੁੰਦੀ ਹੈ । ਇਸ ਵਿੱਚੋਂ ਹੀ ਕਬੀਰ ਜੀ ਨੂੰ ਪਰਮ ਤੱਤ (ਸ਼ਬਦ ਗੁਰੂ) ਦੀ ਪ੍ਰਾਪਤੀ ਹੋਈ ਹੈ ਅਤੇ ਕਬੀਰ ਜੀ ਨੇ ਇਸ ਨੂੰ ਅੱਖਰੀ ਰੂਪ ਦੇ ਕੇ, ਸੰਸਾਰੀ ਜੀਵਾਂ ਦੇ ਕਲਿਆਣ ਹਿੱਤ, ਸੰਭਾਲ ਲਿਆ ਅਤੇ ਸੰਸਾਰੀ ਲੋਕਾਂ ਨੂੰ ਇਹ ਵੀ ਦੱਸ ਦਿੱਤਾ ਕਿ ਇਸ ਵਸਤੂ ਦੀ ਪ੍ਰਾਪਤੀ ਕਰ ਲੈਣ ਉਪਰੰਤ ਜਨਮ-ਮਰਨ ਦਾ ਭਰਮ-ਚੱਕਰ ਮੁੱਕ ਜਾਂਦਾ ਹੈ । ਫਿਰ ਵੀ ਇਸ ਵਸਤੂ ਦੀ ਪ੍ਰਾਪਤੀ ਉਸੇ ਪ੍ਰਾਣੀ ਨੂੰ ਹੋ ਸਕੇਗੀ, ਜੋ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਜਾਣ ਵਿੱਚ ਸਫਲਤਾ ਪ੍ਰਾਪਤ ਕਰ ਲਵੇਗਾ ।

ਤੀਜੇ ਸਤਿਗੁਰੁ ਜੀ ਵੀ 'ਆਨੰਦ' ਬਾਣੀ (ਰਾਗ ਰਾਮਕਲੀ) ਵਿੱਚ ਕੁਝ ਅਜਿਹਾ ਹੀ ਸੰਕੇਤ ਕਰਦੇ ਹੋਏ ਆਖ ਰਹੇ ਹਨ,

ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥ (ਪੰਨਾ ੯੧੮) 

ਸਤਿਗੁਰੁ ਜੀ ਦਾ ਕਹਿਣਾ ਹੈ ਕਿ ਭਗਤ ਜਨਾਂ ਦਾ ਮਾਰਗ, ਸੰਸਾਰੀ ਸਾਕਤਾਂ ਦੇ ਚਲਾਏ ਹੋਏ ਮਾਰਗਾਂ ਨਾਲੋਂ ਨਿਆਰਾ (ਉਲਟ) ਹੁੰਦਾ ਹੈ । ਸੰਸਾਰੀ ਮੱਤਾਂ ਵਾਲੇ ਪਰਮੇਸ਼ਰ ਨੂੰ ਬਾਹਰੋਂ ਖੋਜ ਕੇ, ਸਰੀਰਕ ਅੱਖਾਂ ਦੁਆਰਾ ਦਰਸ਼ਨ ਕਰ ਲੈਣ ਵਿੱਚ ਵਿਸ਼ਵਾਸ ਰੱਖਦੇ ਹਨ, ਭਾਵੇਂ ਉਹ ਇਸ ਸੱਚਾਈ ਨੂੰ ਵੀ ਕਬੂਲਦੇ ਹਨ ਕਿ ਪਰਮੇਸ਼ਰ ਨਿਰਾਕਾਰ ਹੈ । ਦੂਸਰੇ ਨੰਬਰ 'ਤੇ ਉਹ ਲਬ, ਲੋਭ ਅਤੇ ਤ੍ਰਿਸ਼ਨਾ ਦੀ ਪੂਰਤੀ ਹਿੱਤ ਹੀ ਜਪ, ਤਪ ਜਾਂ ਦਾਨ ਆਦਿ ਕਰਿਆ ਕਰਦੇ ਹਨ ਪਰ ਇਸ ਦੇ ਉਲਟ "ਹਰਿ ਕੇ ਲੋਗ" ਆਪਨੇ ਪਿਆਰੇ ਨਾਲ ਇੱਕਮਿਕ ਹੋ ਜਾਣ ਤੋਂ ਇਲਾਵਾ, ਹੋਰ ਕੋਈ ਇੱਛਾ ਰੱਖਦੇ ਹੀ ਨਹੀਂ ਹੁੰਦੇ । ਉਹ ਲਬ, ਲੋਭ, ਅਹੰਕਾਰ ਅਤੇ ਤ੍ਰਿਸ਼ਨਾ ਆਦਿ ਔਗੁਣਾਂ ਨੂੰ ਤਿਆਗ ਦਿੰਦੇ ਹਨ । ਇਸੇ ਨੂੰ ਹੀ ਸਤਿਗੁਰੁ ਜੀ 'ਭਗਤਾ ਕੀ ਚਾਲ ਨਿਰਾਲੀ' ਆਖ ਰਹੇ ਹਨ । ਸਭ ਤੋਂ ਮਹੱਤਵਪੂਰਨ ਗੱਲ ਜੋ ਸਤਿਗੁਰੁ ਜੀ ਨੇ ਉਪਰੋਕਤ ਪੰਗਤੀਆਂ ਵਿੱਚ ਆਖੀ ਹੈ ਕਿ ਗੁਰਮਤਿ ਅੰਦਰ ਸੁਝਾਇਆ ਹੋਇਆ ਪੰਥ (ਮਾਰਗ) ਅਤਿ ਬਰੀਕ ਹੋਣ ਕਰਕੇ ਇਸ ਉੱਪਰ ਚੱਲਣਾ ਵੀ ਅਤਿ ਕਠਿਨ ਹੈ । ਇਸ ਨੂੰ ਬੁੱਝਣ ਜਾਂ ਜਾਣਨ ਵਾਸਤੇ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣਨਾ ਅਤਿ ਜ਼ਰੂਰੀ ਹੈ । ਇਹ ਗੱਲ ਐਨੀ ਬਰੀਕ ਹੈ, ਜਿਹੜੀ ਕਿ ਮਨ-ਬੁੱਧੀ ਦੀ ਪਕੜ ਤੋਂ ਪਰ੍ਹੇ ਹੈ । ਇਸੇ ਲਈ ਸਤਿਗੁਰੁ ਜੀ ਗੁਰਮਤਿ ਵਿਚਲੇ ਪੰਥ ਨੂੰ "ਖੰਡੇ ਦੀ ਧਾਰ" ਅਤੇ ਵਾਲ ਤੋਂ ਬਰੀਕ' ਰਸਤਾ ਦੱਸ ਰਹੇ ਹਨ, ਜਿਸ ਉੱਤੇ ਚੱਲਣ ਲਈ ਪੂਰੇ ਧਿਆਨ ਦੀ ਲੋੜ ਹੈ ।

ਸਚੁ ਧਰਮ ਅੰਦਰ ਸੰਪਰਦਾਵਾਂ ਲਈ ਕੋਈ ਥਾਂ ਨਹੀਂ, ਕਿਉਂਕਿ ਖੰਡੇ ਦੀ ਧਾਰ ਜਾਂ ਵਾਲ ਜਿਹੇ ਬਰੀਕ ਰਸਤੇ ਨੂੰ ਨਾ ਤਾਂ ਵੰਡਿਆ ਹੀ ਜਾ ਸਕਦਾ ਹੈ ਅਤੇ ਨਾ ਹੀ ਇਸ ਅੰਦਰ ਕੋਈ ਦੂਸਰੀ ਵੱਟ ਹੀ ਪਾਈ ਜਾ ਸਕਦੀ ਹੈ । ਦੂਸਰੀ ਗੱਲ ਇਹ ਹੈ ਕਿ ਸਚੁ ਦਾ ਦੂਸਰਾ ਰੂਪ ਹੁੰਦਾ ਹੀ ਨਹੀਂ । ਜਿਹੜੇ ਲੋਕ ਸਚੁ ਦਾ ਦੂਸਰਾ ਰੂਪ ਪੇਸ਼ ਕਰਨ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਗੁਰਬਾਣੀ ਅੰਦਰ ਝੂਠੇ, ਕਪਟੀ, ਪਖੰਡੀ, ਪਰਪੰਚੀ ਅਤੇ "ਬਨਾਰਸ ਕੇ ਠੱਗ" ਆਦਿ ਉਪਾਧੀਆਂ ਨਾਲ ਨਿਵਾਜਿਆ ਗਿਆ ਹੈ । ਇਸ 'ਪੰਥ ਖਾਲਸੇ' ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਇਹ ਕੇਵਲ ਇੱਕੋ-ਇੱਕ ਰਸਤਾ ਹੈ ਜਿਸ ਵਿੱਚ ਕਿ ਆਤਮਾ ਅਤੇ ਪਰਾਤਮਾ (ਪਰਮਾਤਮਾ ਸਬਦ ਗੁਰਬਾਣੀ ਵਿੱਚ ਨਹੀ ਆਇਆ) ਨੂੰ ਇੱਕ ਕਰਕੇ 'ਪਰਮਾਤਮ' ਰੂਪ ਬਣਾ ਦੇਣ ਦੀ ਸਮਰੱਥਾ ਹੈ । ਪਰੰਤੂ ਸੰਪਰਦਾਵਾਂ ਦਾ ਨਿਰਮਾਣ, ਭਰਮ-ਗਿਆਨੀਆਂ ਦੀ ਸ਼ਾਤਰ ਬੁੱਧੀ ਵਿੱਚੋਂ ਹੁੰਦਾ ਹੈ । ਪਰਮੇਸ਼ਰ ਨੇ ਤਾਂ ਕੇਵਲ ਇੱਕ ਹੀ ਰਸਤਾ ਦੱਸਿਆ ਹੈ ਜਿਹੜਾ ਕਿ ਉਸ (ਪਰਮੇਸ਼ਰ) ਤੱਕ ਲੈ ਜਾਣ ਵਿੱਚ ਸਮਰੱਥ ਹੈ । ਬਾਕੀ ਭਰਮ-ਗਿਆਨੀਆਂ ਦੁਆਰਾ ਦੱਸੀਆਂ ਹੋਈਆਂ ਸਭ ਮੱਤਾਂ (ਸੰਪਰਦਾਵਾਂ) ਲਈ ਗੁਰਬਾਣੀ ਅੰਦਰ ਭਗਤ ਕਬੀਰ ਜੀ ਦਾ ਗਉੜੀ ਗੁਆਰੇਰੀ ਰਾਗ ਵਿੱਚ ਫ਼ੁਰਮਾਨ ਇਉਂ ਦਰਜ ਹੈ,

ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥ (ਪੰਨਾ ੩੩੧)

ਉਪਰੋਕਤ ਕਥਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੰਸਾਰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਲਈ ਭਾਵੇਂ ਕਿੰਨੀਆਂ ਵੀ ਮੱਤਾਂ (ਸੰਪਰਦਾਵਾਂ) ਹਨ ਜਾਂ ਭਾਵੇਂ ਕਿੰਨੀਆਂ ਵੀ ਹੋਰ ਕਿਉਂ ਨਾ ਹੋ ਜਾਣ ਪਰ ਇਸ ਭਵ-ਸਾਗਰ ਵਿੱਚੋਂ ਛੁਟਕਾਰਾ ਕਰਾਉਣ ਵਾਲੀ ਕੇਵਲ ਇੱਕੋ-ਇੱਕ ਬਿਧਿ ਗੁਰਮਤਿ ਅੰਦਰ ਦਰਜ ਹੈ, ਜਿਸ ਨੂੰ ਕਿ ਪਰਮੇਸ਼ਰ ਜੀ ਨੇ ਭਗਤ ਸਾਹਿਬਾਨ ਪਾਸੋਂ ਆਪ ਉਚਾਰਨ ਕਰਵਾਇਆ ਹੈ । ਇਹ ਕਹਿਣਾ ਅਗਿਆਨਤਾ ਹੈ ਕਿ ਸਾਰੇ 'ਧਾਰਮਕ ਮੱਤ' ਬਰਾਬਰ ਹਨ । ਭਾਵੇਂ ਕੁਝ ਗੱਲਾਂ ਉੱਪਰ ਇਨ੍ਹਾਂ ਸਾਰੀਆਂ ਮੱਤਾਂ (ਸੰਪਰਦਾਵਾਂ) ਦਾ ਮੇਲ ਜਰੂਰ ਹੈ ਪਰ ਸਚੁ ਨੂੰ ਪ੍ਰਤੱਖ ਰੂਪ ਵਿੱਚ ਸਮਝਾ (ਦਰਸਾ) ਦੇਣ ਦੇ ਮਾਮਲੇ 'ਚ ਗੁਰਬਾਣੀ ਹੀ ਪੂਰਨ ਸਮਰੱਥ ਹੈ ।
                                                            ਖਾਲਸੇ ਵਿੱਚ ਜਥੇਦਾਰੀਆਂ ਪੁਰਾਤਨ ਸਮੇਂ ਤੋਂ ਹੀ ਪ੍ਰਚੱਲਤ ਹਨ । ਜਥੇਦਾਰ, ਜਥੇਬੰਦੀ ਦੇ ਆਗੂਆਂ ਨੂੰ ਹੀ ਆਖਿਆ ਜਾਂਦਾ ਸੀ । ਗੁਰੁ ਨਾਨਕ ਸਾਹਿਬ ਤੋਂ ਪਹਿਲਾਂ ਭਗਤਾਂ ਦੇ ਸਮੇਂ ਜਾਂ ਉਸ ਤੋਂ ਵੀ ਪਹਿਲਾਂ ਕਿਸੇ ਅਜਿਹੀ ਜਥੇਬੰਦੀ ਦਾ ਕੋਈ ਜਿਕਰ ਨਹੀਂ ਮਿਲਦਾ, ਜਿਹੜੀ ਕਿ ਸਚੁ ਧਰਮ ਦੀ 'ਝੰਡਾ ਬਰਦਾਰ' ਹੋਵੇ । ਇਸੇ ਲਈ ਭਗਤਾਂ ਤੋਂ ਝੱਟਪੱਟ ਬਾਅਦ ਉਸ ਲਹਿਰ ਦਾ, ਜਿਸ ਨੂੰ ਕਿ ਭਗਤਾਂ ਦੁਆਰਾ ਚਲਾਇਆ ਗਿਆ ਸੀ, ਵਿਰੋਧੀਆਂ ਦੁਆਰਾ ਭੋਗ ਪਾ ਦਿੱਤਾ ਗਿਆ । ਅਸਲ ਵਿੱਚ ਜਦੋਂ-ਜਦੋਂ ਵੀ ਸਚੁ ਧਰਮ ਦੀ ਲਹਿਰ ਪ੍ਰਗਟ ਹੋਇਆ ਕਰਦੀ ਹੈ, ਉਦੋਂ-ਉਦੋਂ ਹੀ ਸੰਸਾਰ ਵਿੱਚ ਪ੍ਰਚਾਰੀਆਂ ਜਾ ਰਹੀਆਂ ਦੂਸਰੀਆਂ ਮੱਤਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ । ਕੋਈ ਵੀ ਅਨਮੱਤੀਆ ਆਪਣੀ ਮੱਤ ਦੀ ਕਮੀ ਨੂੰ ਦੂਰ ਕਰਨ ਦੀ ਥਾਂ, ਸਚੁ ਧਰਮ ਦਾ ਵਿਰੋਧ ਕਰਨ ਵਿੱਚ ਹੀ ਆਪਣਾ ਭਲਾ ਸਮਝਦਾ ਹੈ । ਹਰ ਕੋਈ ਆਪਣੀ ਮੱਤ ਨੂੰ ਸਹੀ ਸਿੱਧ ਕਰਨ ਲਈ ਆਪਣੀ ਪੂਰੀ ਵਾਹ ਲਾਉਂਦਾ ਹੈ । ਸਚੁ ਧਰਮ ਦੇ ਪ੍ਰਚਾਰ ਦਾ ਜੋਰ ਜਿਆਦਾ ਵੱਧ ਜਾਣ ਦੀ ਸੂਰਤ ਵਿੱਚ, ਇਹ ਸਾਰੇ ਅਨਮੱਤੀਏ ਆਪਾ-ਵਿਰੋਧ ਭੁਲਾ ਕੇ ਇਸ ਸੱਚੀ ਮੱਤ ਦੇ ਦੁਸ਼ਮਣ ਬਣ ਜਾਇਆ ਕਰਦੇ ਹਨ ।
                                                                                 ਸਚੁ ਧਰਮ ਦੀ ਇਸ ਮੱਤ ਵੱਲੋਂ ਚਲਾਈ ਗਈ "ਗਿਆਨ ਕੀ ਆਂਧੀ" ਸਾਹਮਣੇ ਇਨ੍ਹਾਂ ਮੱਤਾਂ ਦਾ ਆਪਣਾ ਵਜੂਦ ਤਹਿਸ-ਨਹਿਸ ਹੋਇਆ ਨਜ਼ਰ ਆਉਣ ਲੱਗ ਪੈਂਦਾ ਹੈ । ਇਸੇ ਲਈ ਗੁਰੂ-ਘਰ ਵੱਲੋਂ ਸਚੁ ਧਰਮ ਦੇ ਝੰਡਾ ਬਰਦਾਰ "ਖਾਲਸੇ" ਨੂੰ ਜਥੇਬੰਦ ਕਰਨ ਹਿੱਤ ਮੁਹਿੰਮ ਵਿੱਢੀ ਗਈ ਸੀ ।
          ਗੁਰੂ-ਘਰ ਦੀ ਚੜ੍ਹਦੀ ਕਲਾ ਦੇਖ ਕੇ ਛੇਵੇਂ ਪਾਤਸ਼ਾਹ ਗੁਰ ਹਰਿਗੋਬਿੰਦ ਸਾਹਿਬ ਜੀ ਨੂੰ ਅਨਮੱਤੀਆਂ ਵੱਲੋਂ ਚਾਰ ਯੁੱਧ ਲੜਨ ਲਈ ਮਜ਼ਬੂਰ ਕੀਤਾ ਗਿਆ । ਭਾਵੇਂ ਇਨ੍ਹਾਂ ਚਾਰਾਂ ਯੁੱਧਾਂ ਵਿੱਚ ਫ਼ਤਹਿ ਛੇਵੇਂ ਪਾਤਸ਼ਾਹ ਜੀ ਦੀ ਹੀ ਹੋਈ, ਪਰ ਉਨ੍ਹਾਂ ਨੇ ਕਦੇ ਵੀ ਹਾਰ ਖਾ ਕੇ ਭੱਜਣ ਵਾਲਿਆਂ ਦਾ ਪਿੱਛਾ ਨਹੀਂ ਕੀਤਾ ਕਿਉਂਕਿ ਗੁਰੂ-ਘਰ ਦੀ ਲੜਾਈ ਨਾ ਤਾਂ ਸੰਸਾਰੀ ਰਾਜ ਲਈ ਸੀ ਅਤੇ ਨਾ ਹੀ ਕਿਸੇ ਹੋਰ ਲਾਲਚ ਵੱਸ । ਗੁਰੂ-ਘਰ ਦੀ ਲੜਾਈ ਤਾਂ ਸਚੁ ਧਰਮ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ, ਆਪਨੇ ਬਚਾਅ ਲਈ ਹੀ ਸੀ । ਸਚੁ ਧਰਮ ਦੇ ਝੰਡਾ ਬਰਦਾਰਾਂ ਨੂੰ ਕਿਸੇ ਉੱਤੇ ਹਮਲਾ ਕਰਨ ਦੀ ਆਗਿਆ ਨਹੀਂ । ਉਨ੍ਹਾਂ ਦੀ ਤਲਵਾਰ ਤਾਂ ਹੱਕ ਸਚੁ ਦਾ ਘਾਣ ਕਰਨ ਵਾਲੇ ਜਰਵਾਣਿਆਂ ਦੇ ਖਿਲਾਫ਼ ਹੀ ਉਠ ਸਕਦੀ ਹੈ । ਮਜਲੂਮ ਦੀ ਰਾਖੀ ਕਰਨਾ ਅਤੇ ਸਚੁ 'ਤੇ ਪਹਿਰਾ ਦੇਣਾ ਇਸ "ਪੰਥ ਖਾਲਸੇ" ਦੇ ਪੰਥੀਆਂ ਦਾ ਧਰਮ ਹੈ । ਇਸੇ ਲਈ ਕਸ਼ਮੀਰੀ ਪੰਡਤਾਂ ਦੇ ਵਿਰਲਾਪ ਸੁਣ ਕੇ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦੁਰ ਸਾਹਿਬ ਜੀ ਨੇ ਦਿੱਲੀ ਦੀ ਹਕੂਮਤ ਨਾਲ ਟੱਕਰ ਲੈ ਕੇ ਆਪਣਾ ਬਲਿਦਾਨ ਦੇ ਦਿੱਤਾ ।
                                                 ਜਦੋਂ ਦਸਮ ਪਾਤਸ਼ਾਹ ਜੀ ਦੇ ਸਮੇਂ ਖਾਲਸੇ ਦੀ ਚੜ੍ਹਦੀ ਕਲਾ ਸਿਖਰਾਂ ਛੂਹ ਰਹੀ ਸੀ ਅਤੇ ਉਨ੍ਹਾਂ ਨੇ ਚਾਰ ਵਰਨਾਂ ਨੂੰ ਇੱਕੋ ਬਾਟੇ ਵਿੱਚ ਖੰਡੇ ਦੀ ਪਾਹੁਲ ਛਕਾ ਦਿੱਤੀ ਤਾਂ ਇਨ੍ਹਾਂ ਬ੍ਰਾਹਮਣਾਂ ਦੇ ਹਿਰਦੇ ਦਹਿਲ ਗਏ । ਇਨ੍ਹਾਂ ਨੇ ਝੱਟਪਟ ਮੌਲਾਣਿਆਂ ਨਾਲ ਮਿਲ ਕੇ ਸਚੁ ਧਰਮ ਨੂੰ ਖਤਮ ਕਰ ਦੇਣ ਦੀਆਂ ਵਿਉਂਤਾਂ ਬਨਾਉਣੀਆਂ ਆਰੰਭ ਕਰ ਦਿੱਤੀਆਂ । ਬਾਈ-ਧਾਰੀਏ ਰਾਜਪੂਤ ਰਾਜੇ, ਜਿਹੜੇ ਕਿ ਇਨ੍ਹਾਂ ਬ੍ਰਾਹਮਣਾਂ ਦੇ ਚੇਲੇ ਸਨ, ਦਸਮ ਪਾਤਸ਼ਾਹ ਜੀ ਦੇ ਵੈਰੀ ਬਣ ਗਏ । ਪਾਉਂਟਾ ਸਾਹਿਬ ਦੀ ਲੜਾਈ ਵਿੱਚ ਹਾਰ ਖਾਣ ਤੋਂ ਬਾਅਦ ਇਨ੍ਹਾਂ ਰਾਜਿਆਂ ਨੂੰ ਯਕੀਨ ਹੋ ਗਿਆ ਕਿ ਅਸੀਂ ਇਕੱਲੇ, ਇਸ ਸਚੁ ਧਰਮ ਦੇ ਪ੍ਰਚਾਰ ਦਾ ਮੂੰਹ ਬੰਦ ਕਰ ਦੇਣ ਵਿੱਚ ਕਾਮਯਾਬ ਨਹੀਂ ਹੋ ਸਕਦੇ । ਇਸ ਲਈ ਦਿੱਲੀ ਦੇ ਸਮਰਾਟ ਔਰੰਗਜੇਬ ਪਾਸੋਂ ਮੱਦਦ ਮੰਗੀ ਗਈ । ਉਸ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ, ਫਿਰ ਵਿ ਕਾਮਯਾਬੀ ਹੱਥ ਲੱਗਦੀ ਨਜ਼ਰ ਨਾ ਆਈ ਤਾਂ ਆਟੇ ਦੀ ਗਊ ਬਣਾ ਕੇ ਕਸਮਾਂ ਖਾਣ ਦਾ ਫਰੇਬ ਵੀ ਕੀਤਾ ਗਿਆ । ਕਿਲ੍ਹਾ ਛੱਡਣ ਉਪਰੰਤ ਜਿਸ ਤਰੀਕੇ ਨਾਲ, ਇਨ੍ਹਾਂ ਅਨਮੱਤੀਆਂ ਵੱਲੋਂ ਸਚੁ ਧਰਮ ਦਾ ਖੁਰਾ-ਖੋਜ ਮਿਟਾ ਦੇਣ ਲਈ, ਧੋਖਾ ਕੀਤਾ ਗਿਆ, ਉਹ ਕਿਸੇ ਕੋਲੋਂ ਵੀ ਲੁਕਿਆ ਹੋਇਆ ਨਹੀਂ ਹੈ । ਕਹਿਣ ਤੋਂ ਭਾਵ ਇਹ ਹੈ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਤੀਹ-ਬੱਤੀ ਸਾਲ ਦੇ ਅੰਦਰ-ਅੰਦਰ ਹੀ ਉਹ ਕਿਹੜੇ ਕਾਰਨ ਸਨ, ਜਿਨ੍ਹਾਂ ਕਰਕੇ ਇਹ 'ਬਾਈਧਾਰ ਦੇ ਹਿੰਦੂ ਰਾਜੇ', ਉਸੇ ਪਾਤਸ਼ਾਹ ਦੇ ਖਾਨਦਾਨ ਦਾ ਖੁਰਾ-ਖੋਜ ਮਿਟਾ ਦੇਣ ਲਈ ਚਿੰਤਾਤੁਰ ਹੋ ਗਏ, ਜਿਸ ਪਾਤਸ਼ਾਹ ਨੇ ਇਨ੍ਹਾਂ ਨੂੰ ਮੁਸਲਮਾਨ ਹੋਣੋਂ ਬਚਾਇਆ ਸੀ । ਗੁਰੂ-ਘਰ ਵੱਲੋਂ ਪੱਥਰ-ਪੂਜਾ ਦੀ ਇਤਨੀ ਤੀਬਰ ਵਿਰੋਧਤਾ ਪਹਿਲੇ ਪਾਤਸ਼ਾਹ ਵੇਲੇ ਕਦੇ ਨਹੀਂ ਸੀ ਹੋਈ, ਜਿਤਨੀ ਕਿ ਦਸਮ ਪਾਤਸ਼ਾਹ ਵੇਲੇ ਹੋਣ ਲੱਗ ਪਈ ਸੀ, ਜਿਹੜੀ ਕਿ ਪਹਾੜੀ ਰਾਜਿਆਂ ਅਤੇ ਉਨ੍ਹਾਂ ਦੇ ਮੋਹਰੀ/ਆਗੂ ਪੰਡਿਤਾਂ ਨੂੰ ਅਤਿ ਕੌੜੀ ਲੱਗਦੀ ਸੀ । ਮੁਸਲਮਾਨ ਧਰਮ ਦੇ ਵੀ ਬਹੁਤ ਸਾਰੇ ਫਕੀਰ ਗੁਰੂ-ਘਰ ਉੱਪਰ ਭਰੋਸਾ ਕਰਨ ਲੱਗ ਪਏ ਸਨ, ਜਿਸ ਕਰਕੇ ਮੌਲਾਣੇ ਭੀ ਦਿਨੋ-ਦਿਨ ਚਿੰਤਤ ਹੁੰਦੇ ਜਾ ਰਹੇ ਸਨ । ਇਹੀ ਕਾਰਨ ਸੀ ਦਸਮ ਪਾਤਸ਼ਾਹ ਤੋਂ ਬਾਅਦ ਇਸ ਸਚੁ ਧਰਮ ਉੱਤੇ ਕਹਿਰ ਢਾਹੇ ਜਾਣ ਦਾ । ਉਸ ਵੇਲੇ ਦੇ ਹਿੰਦੂਆਂ ਨੂੰ ਤਾਂ ਮੁਸਲਮਾਨਾਂ ਨਾਲੋਂ ਵੀ ਵਧੇਰੇ ਖਤਰਾ ਦਿਖਾਈ ਦੇ ਰਿਹਾ ਸੀ । ਇਸੇ ਲਈ ਉਨ੍ਹਾਂ ਨੇ ਮੁਗਲ ਹਕੂਮਤ ਨਾਲ ਮਿਲ ਕੇ ਇਸ ਸਚੁ ਧਰਮ ਦੇ ਪ੍ਰਚਾਰ ਦਾ ਖੁਰਾ-ਖੋਜ ਮਿਟਾ ਦੇਣ ਦੀਆਂ ਵਿਉਂਤਾਂ ਘੜਨੀਆਂ ਜਾਰੀ ਰੱਖੀਆਂ । ਖਾਲਸੇ ਨੂੰ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਦਿਨ ਕਟੀ ਕਰਨ ਲਈ ਮਜਬੂਰ ਹੋਣਾ ਪਿਆ, ਪਰ ਉਨ੍ਹਾਂ ਨੇ ਸਚੁ ਧਰਮ ਨਾਲੋਂ ਆਪਣਾ ਨਾਤਾ ਨਹੀਂ ਤੋੜਿਆ ।
                              ਅੱਜ ਸਾਡੇ ਕੋਲ ਸਿੱਖੀ ਦੇ ਪ੍ਰਚਾਰ ਦਾ ਵਿਗੜਿਆ ਹੋਇਆ ਸਰੂਪ, ਉੱਪਰ ਦੱਸੇ ਗਏ ਇਤਿਹਾਸ ਦੀ ਹੀ ਦੇਣ ਹੈ । ਇਹ ਸਭ ਕੁਝ ਲਿਖਣ ਦਾ ਮਤਲਬ ਇਹ ਹੈ ਕਿ ਸਿੱਖ ਰਾਜ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਤੱਕ ਗੁਰਮਤਿ ਵਿੱਚ ਦਰਸਾਏ ਗਏ ਪੰਥ ਨੂੰ ਪਛਾਣ ਲੈਣ ਵਿੱਚ ਅਸਮਰੱਥ ਰਹੇ ਹਾਂ, ਜਿਸ ਕਾਰਨ ਸਾਨੂੰ ਹੁਣ ਵੀ ਗੁਰੂ-ਘਰ ਦੇ ਕੁਝ ਦੋਖੀ, 'ਕੇਸਾਧਾਰੀ-ਹਿੰਦੂ' ਆਖ ਕੇ ਚਿੜਾ ਰਹੇ ਹਨ । ਅਸੀਂ ਇਹ ਮੰਨਦੇ ਹਾਂ ਕਿ ਗੁਰਬਾਣੀ ਦੇ ਬਹੁਤੇ (ਸਾਰੇ) ਟੀਕੇ ਸਾਨੂੰ ਬਿਪਰਵਾਦ ਦੀਆਂ ਲੀਹਾਂ ਉੱਪਰ ਹੀ ਤੋਰੀ ਜਾ ਰਹੇ ਹਨ । ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਗੁਰਬਾਣੀ ਨੂੰ ਅਰਥਾਇਆ ਜਾਂ ਅਰਥਾਉਣ ਵਾਲਿਆਂ ਨਾਲ ਸਹਿਯੋਗ ਦਿੱਤਾ, ਉਨ੍ਹਾਂ 'ਚੋਂ ਬਹੁਤਿਆਂ ਦਾ ਮੰਤਵ ਹੀ ਕਾਸ਼ੀ-ਮੱਤ ਅਤੇ ਸਿੱਖ ਮੱਤ ਨੂੰ ਰਲਗੱਡ ਕਰ ਦੇਣ ਦਾ ਸੀ ।
                                                                                       ਇੱਥੇ ਇਹ ਗੱਲ ਦੱਸਣੀ ਵੀ ਜ਼ਰੂਰੀ ਬਣਦੀ ਹੈ ਕਿ ਉਹ ਅਖੌਤੀ ਸਿੱਖ ਰਾਜੇ, ਜਿਹੜੇ ਕਿ ਪੰਥ ਖਾਲਸੇ ਦੇ ਸਰਬ-ਰਾਹ ਬਣੇ ਹੋਏ ਸਨ, ਉਹ ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਗੁਰਮਤਿ ਦੇ ਦੋਖੀਆਂ ਨਾਲ ਅੰਦਰ-ਖਾਤੇ ਮਿਲੇ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਗੁਰਮਤਿ ਦੇ ਪ੍ਰਚਾਰ ਨਾਲੋਂ ਆਪਣੀਆਂ ਗੱਦੀਆਂ ਦੀ ਵਧੇਰੇ ਚਿੰਤਾ ਸੀ । ਪੋਥੀ ਸਾਹਿਬ ਜੀ ਦੀ ਬਾਣੀ ਵਿੱਚ ਰਲਾ ਪਾ ਦੇਣ ਦੀ ਹਿੰਮਤ ਤਾਂ ਉਨ੍ਹਾਂ ਵਿੱਚ ਨਹੀਂ ਸੀ ਪਰ ਉਨ੍ਹਾਂ ਨੇ ਅਖੌਤੀ ਸਿੱਖ ਬ੍ਰਾਹਮਣਾਂ ਕੋਲੋਂ ਗੁਰਬਾਣੀ ਨੂੰ ਇਸ ਢੰਗ ਨਾਲ ਅਰਥਾਉਣ ਦੀ ਸਾਜਿਸ਼ ਰਚੀ, ਜਿਸ ਨਾਲ "ਸਿੱਖ ਮੱਤ" ਦਾ ਸਰੂਪ, "ਹਿੰਦੂ ਮੱਤ" ਜਿਹਾ ਹੀ ਲੱਗਣ ਲੱਗ ਪਿਆ । ਬਿਪਰਵਾਦੀ ਸੋਚ ਵਾਲਿਆਂ ਨੇ ਆਪਣੀ ਸ਼ਾਤਰ-ਬੁੱਧੀ ਨਾਲ ਅਜਿਹੀਆਂ ਸਾਖੀਆਂ ਘੜ ਕੇ ਗੁਰਮਤਿ ਨਾਲ ਜੋੜ ਦਿੱਤੀਆਂ, ਜਿਨ੍ਹਾਂ ਨੂੰ ਸਮਝ ਲੈਣਾ, ਸਧਾਰਨ ਵਿਦਵਾਨਾਂ ਦੇ ਵੱਸ ਤੋਂ ਬਾਹਰ ਦੀ ਗੱਲ ਬਣੀ ਹੋਈ ਹੈ ।


:~ ਧਰਮ ਸਿੰਘ ਨਿਹੰਗ ਸਿੰਘ ~:

September 27, 2013

Raag Gaourhee Thitee Kabeer Jee Kee


ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥

ਪੰਦ੍ਰਹ ਥਿਤੀ ਸਾਤ ਵਾਰ ॥
ਕਹਿ ਕਬੀਰ ਉਰਵਾਰ ਨ ਪਾਰ ॥
ਸਾਧਿਕ ਸਿਧ ਲਖੈ ਜਉ ਭੇਉ ॥
ਆਪੇ ਕਰਤਾ ਆਪੇ ਦੇਉ ॥੧॥
ਗਉੜੀ ਥਿਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੩




ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।


01_pandreh_thitee_saat_vaar2.m 2.9 MB 

02_ammaavas_mehi_aas_nivaarahu 1.6 MB 

03_charan_kamal_gobind_rang_la 1.8 MB 

04_duteeaa_duh_kari_jaanai_ang 2.1 MB 

05_tariteeaa_teenay_sam_kari_l 3.0 MB 

06_chaothahi_chanchal_man kaou 3.1 MB 

07_paaNchai_panch_tat_bisthaar 6.5 MB 

08_chhathi_khatu_chakr_chhahoo 8.1 MB 

09_saatai_sati_kari_baachaa_ja 4.4 MB 

10_astamee_asat_Dhaatu_kee_kaa 7.2 MB 

11_naumee_navai_duaar_kaou_saa 2.6 MB 

12_dasmee_dah_dis_hoei_anand.m 2.8 MB 

13_aykaadasee_ayk_dis_Dhaavai. 1.9 MB 

14_baarasi_baarah_ugvai_soor.m 1.3 MB 

15_tayrasi_tayrah_agam_bakhaan 2.4 MB 

16_chaudasi_chaodah_lok_majhaa 2.2 MB 

17_pooniou_pooraa_chand_akaas. 2.6 MB 







September 21, 2013

Raag Gaourhee Poorbee Baavan Akhree Kabeer Jeeou Kee Pannaa 340


ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ਗਉੜੀ ਬਾਵਨ ਅਖਰੀ (ਭ. ਕਬੀਰ) - ਅੰਗ ੩੪੦

ਉਪਰੋਕਤ ਬਾਣੀ ਆਨਲਾਇਨ ਪੜੋ ।
ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।




                                                                    Audio Files
VBR MP3
Ogg Vorbis
01_baavan_achhar_lok_tarai_sab 51.6 MB 

02_jahaa_bol_tah_achhar_aavaa. 29.1 MB 

03_alah_lahaou_taou_kiaa_kahao 20.2 MB 

04_alah_lahantaa_bhayd_chhai_k 37.5 MB 

05_turak_tareekati_jaaneeai_hi 12.3 MB 

06_onkaar_aadi_mai_jaana.mp3 35.9 MB 

07_kakaa_kirani_kamal_mehi_paa 7.1 MB 

08_khakhaa_ihai_khorhi_man_aav 14.6 MB 

09_gagaa_gur_kay_bachan_pachha 11.5 MB 

10_ghaghaa_ghati_ghati_nimsai_ 38.6 MB 

11_nyanyaa_nigrahi_sanayhu_kar 17.4 MB 

12_chhachhaa_ihai_chhatarpati_ 15.7 MB 

13_chachaa_rachit_chitr_hai_bh 11.5 MB 

14_jajaa_jaou_tan_jeevat_jaraa 49.1 MB 

15_jhajhaa_urajh_surajhi_nahee 18.7 MB 

16_njanjaa_nikati_ju_ghat_rahio_door_kahaa_taji_jaaei.mp3 15.9 MB 

17_tataa_bikat_ghaat_ghat_maahee.mp3 18.9 MB 

18_thathaa_ihai_doori_thag_neeraa.mp3 27.6 MB 

19_dadaa_dar_upjay_daru_jaaee.mp3 13.6 MB 

20-dhadhaa_dhig_dhoodhehi_kat_aanaa.mp3 24.3 MB 

21_naanaa_rani_rootaou_nar_nayhee_karai.mp3 33.5 MB 

22_tataa_atar_tariu_nah_jaaee.mp3 9.8 MB 

23_thathaa_athaah_thaah_nahee_paavaa.mp3 26.1 MB 

24_dadaa_daykhi_ju_binsanhaaraa.mp3 47.6 MB 

25_DhaDhaa_arDhahi_uraDh_nibayraa.mp3 31.4 MB 

26_nannaa_nisi_dinu_nirkhat_jaaee.mp3 12.5 MB 

27_papaa_apar_paaru_nahee_paavaa.mp3 35.6 MB 

28_fafaa_binu_foolah_falu_hoee.mp3 16.4 MB 

29_babaa_bindehi_bind_milaavaa.mp3 13.2 MB 

30_bhabhaa_bhaydehi_bhayd_milaavaa.mp3 17.5 MB 

31_mamaa_mool_gahiaa_manu_maanai.mp3 18.2 MB 

32_mamaa_man_siou_kaaju_hai_man_saaDhay_siDhi_hoei.mp3 14.0 MB 

33_ihu_manu_saktee_ihu_manu_seeou.mp3 20.7 MB 

34_yayaa_jaou_jaanehi_taou_durmati_hani_kari_basi_kaaiaa_gaaou.mp3 25.2 MB 

35_raaraa_rasu_niras_kari_jaaniaa.mp3 10.5 MB 

36_lalaa_aisay_liv_manu_laavai.mp3 6.7 MB 

37_vavaa_baar_baar_bisan_samHaar.mp3 15.1 MB 

38_vaavaa_vaahee_jaaneeai_vaa_jaanay_ihu_hoei.mp3 6.4 MB 

39_sasaa_so_neekaa_kari_soDhhu.mp3 27.3 MB 

40_khakhaa_khoji_parai_jaou_koee.mp3 15.9 MB 

41_sasaa_so_sah_sayj_savaarai.mp3 24.7 MB 

42_haahaa_hot_hoei_nahee_jaanaa.mp3 16.9 MB 

43_liNou_liNou_karat_firai_sabhu_logu.mp3 6.8 MB 

44_khakhaa_khirat_khapat_gaay_kaytay.mp3 4.4 MB 

45_baavan_akhar_joray_aani.mp3 7.8 MB 

September 18, 2013

Gurmati Vs Arya Samaj

ਗੁਰਮਤਿ ਬਨਾਮ ਆਰਿਆ ਸਮਾਜ  



ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।



Audio Files

VBR MP3

Ogg Vorbis 


01-Introduction Arya Sidhant Atay Sikh Guru 




02-Arya Samaj and Gurmat 




03-Arya Samaj and Gurmat 




04-Isher Parmeshwar in Vedanta and Gurmati 




05-Isher Parmeshwar in Japu 




06-Isher Parmeshwar in Gurbani 




07-Ishar Day Naam (Inder,Brahma,Shiv,Tin Chele 




08-Ishar Day Naam (Aykankaar Te OanGkaar, 




09-Isher Parmeshwar in Gurbani 




10-Sakar Nirakar 




11-NirGun Sargun Kahn Singh and Sahib Singh 




12-NirGun Sargun Pt. Tara Singh 




13-NirGun Sargun 





September 6, 2013

Raagu Aasaa mahlaa 3 Ptee (Pannaa 434)

ਰਾਗੁ ਆਸਾ ਮਹਲਾ ੩ ਪਟੀ
ੴ ਸਤਿਗੁਰ ਪ੍ਰਸਾਦਿ ॥
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥
ਆਸਾ ਪਟੀ (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੪੩੪



ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।


Audio FilesVBR MP3 &
 Ogg Vorbis

01_ayo_anyai_sabu_jagu_aaiaa 29.1 MB 

02_Rahaou_1_man_aisaa_laykhaa_ 6.9 MB 

03_sindh_nGaaeiai_simrahi_naahee 14.2 MB 

04_babai_boojhi_naahee_moorhay 1.3 MB 

05_jajay_joti_hiri_laee_tayree 29.0 MB 

06_tudhu_siri_likhiaa_so_parh_ 13.2 MB 

07_sassay_sanjamu_gaeiu_moorha 18.3 MB 

08_mammai_mati_hiri_laee_tayre 2.8 MB 

09_kakai_kaami_krodhi_bharmiuh 16.2 MB 

10_tatai_tsamasi_jaluhu_moorha 20.3 MB 

11_papai_paari_N_pavhee 3.6 MB 

12_bhabhai_bhavjali_dubohu_moo 3.5 MB 

13_vavai_vaaree_aaeeaa_moorhay 2.8 MB 

14-jhajhai_kaday_N_jhoorhi_moo 15.6 MB 

15_dhadai_dhaavat_varaji_rakhu 26.4 MB 

16_gagai_gobindu_chiti_kari_mo 4.2 MB 

17_haaai_hari_kathaa_boojhu_to 6.7 MB 

18_raaai_ramu_chiti_kari_moorh 10.7 MB 

19_tayraa_anti_N_jaaee_lakhiaa 2.0 MB 



ਰਾਗੁ ਆਸਾ ਮਹਲਾ ੩ ਪਟੀ - ਵਿਆਖਿਆ 
ਵਿਆਖਿਆਕਾਰ:- ਨਿਹੰਗ ਧਰਮ ਸਿੰਘ 


ਰਾਗੁ ਆਸਾ ਮਹਲਾ ੩ ਪਟੀ
रागु आसा महला ३ पटी
Rāg āsā mėhlā 3 patī
Raag Aasaa, Third Mehl, Patee - The Alphabet:
ੴ ਸਤਿਗੁਰ ਪ੍ਰਸਾਦਿ 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ 
अयो अंङै सभु जगु आइआ काखै घंङै कालु भइआ ॥
Ėo ańai sabẖ jag ā▫i▫ā kākẖai gẖańai kāl bẖa▫i▫ā.
Ayo, Angai: The whole world which was created - Kaahkai, Ghangai: It shall pass away.






01-Raag Aasaa M-3 Patee.mp4


02-Raag Aasaa M-3 Patee.mp4


03-Raag Aasaa M-3 Patee.mp4


04-Raag Aasaa M-3 Patee.mp4


05-Raag Aasaa M-3 Patee.mp4


06-Raag Aasaa M-3 Patee.mp4


07-Raag Aasaa M-3 Patee.mp4


08-Raag Aasaa M-3 Patee.mp4


09-Raag Aasaa M-3 Patee.mp4


10-Raag Aasaa M-3 Patee.mp4


11-Raag Aasaa M-3 Patee.mp4


12-Raag Aasaa M-3 Patee.mp4


13-Raag Aasaa M-3 Patee.mp4




14-Raag Aasaa M-3 Patee.mp4

September 2, 2013

Gaj Nav Gaj Das Gaj Ikees Pureeaa

ਗਉੜੀ ॥
ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥
ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥
ਗਈ ਬੁਨਾਵਨ ਮਾਹੋ ॥
ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥
ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥
ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥
ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥
ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥
ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੫


ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।



Audio Files
VBR MP3
Gaj Nav Gaj Das Gaj Ikees Pure 5.7 MB 



August 28, 2013

Haou Vichi Maaiaa Haou Vich Chhaiaa


ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
   ਹਉਮੈ ਕਰਿ ਕਰਿ ਜੰਤ ਉਪਾਇਆ ॥

M੩U ਐਮਪੀ੩ 


              "ਹਉ ਵਿਚਿ ਮਾਇਆ ਹਉ ਵਿਚਿ ਛਾਇਆ" ਜਿੰਨੀ ਮਾਇਆ ਸਭ ਹਉਮੈ ਦਾ ਕਾਰਣ ਹੈ, ਗੁਰਦੁਆਰਿਆਂ ਵਿੱਚ ਮਾਇਆ ਦਾ ਵੜਨਾ, ਹਉਮੈ ਤਾਂ ਵੜਗੀ ਆ ਕੇ, ਸਾਰਿਆਂ 'ਚ ਹਉਮੈ ਭਰੀ ਹੋਈ ਐ, ਲੀਡਰਾਂ 'ਚ, ਅਰ ਏਹਦਾ ਈ ਭਰਮ, 'ਛਾਇਆ' ਪਈ ਹੋਈ ਐ, ਮੱਤ ਮਾਰੀ ਗਈ, ਛਾਇਆ ਨੇ ਮੱਤ ਮਾਰਤੀ । "ਹਉਮੈ ਕਰਿ ਕਰਿ ਜੰਤ ਉਪਾਇਆ" ਓਏ ਜੰਤ ਦਾ ਜਨਮ ਈ ਹਉਮੈ ਕਰਕੇ ਹੋਇਆ ਸੀ, ਓ ਗੁਰਦੁਆਰਿਆਂ 'ਚ ਤਾਂ ਜਨਮ ਮਰਨ ਕੱਟ ਹੋਣਾ ਤਾ ਤੁਸੀਂ ਇਥੇ ਮਾਇਆ ਵਾੜ ਲੀ, ਏਹਦੇ ਕਰਕੇ ਤਾਂ ਜਨਮ ਹੋਇਐ । ਇਥੇ ਹਉਮੈ ਕੱਟਣੀ ਸੀ, ਆ ਕੇ, ਇਥੇ ਮਾਇਆ ਦੀ ਲੋੜ ਨਹੀਂ ਸੀ, ਇਥੇ ਤਾਂ ਮਾਇਆ ਤੋਂ ਵਿਰੋਧੀ ਪ੍ਰਚਾਰ ਦੀ ਲੋੜ ਸੀ, ਇਥੇ "ਗਰੀਬੀ ਗਦਾ ਹਮਾਰੀ" ਦੀ ਲੋੜ ਸੀ, ਇਥੇ ਲੋੜ ਸੀ "ਗਰੀਬੀ ਗਦਾ ਹਮਾਰੀ" ਦੀ, ਤੁਸੀਂ ਲਿਆ ਕੇ ਮਾਇਆ ਵਾੜ ਲੀ, ਥੋਡੀ ਹਉਮੈ ਕਿਵੇਂ ਕੱਟੀ ਜਾਊਗੀ ? ਕੱਟੀ ਵੀ ਨਹੀਂ ਗਈ, ਕੱਟੀ ਵੀ ਨਹੀਂ ਜਾ ਰਹੀ, ਇਹ ਤਾਂ ਸਾਹਮਣੇ ਈਐ ਨਾ ! ਕੱਟ ਕੇ ਦਿਖਾਉ ਹਉਮੈ ਕਿਸੇ ਦੀ, ਜਾ ਕੱਟ ਕੇ ਦਿਖਾਉ, ਆਪਨੀਓ ਕੱਟ ਕੇ ਦਿਖਾਉ ਕਿਸੇ ਦੀ ਕੀ ਕੱਟਣੀ ਐ ? ਜਿਹੜੇ ਬੈਠੇ ਆ ਹਉਮੈ ਕੱਟ ਕੇ ਦਿਖਾਉ ਆਪਣੀ, ਆਪਣੇ ਅੰਦਰੋਂ, ਜਥੇਦਾਰ ਈ ਕੱਟ ਕੇ ਦਿਖਾਉਣ, ਛੱਡ ਕੇ ਦਿਖਾਉਣ ਹਉਮੈ, ਫਿਰ ਮੰਨਾਂਗੇ ਅਸੀਂ। ਪ੍ਰੈਕਟੀਕਲ ਕਰਕੇ ਦਿਖਾਉ ਹੁਣ ਤਾਂ ਗੱਲ ਬਣੂ ਗੀ, ਕੁਛ ਕਰਕੇ ਦਿਖਾਉ ਤਾਂ ਗੱਲ ਬਣੂਗੀ, ਗੱਲਾਂ ਨਾਲ ਨੀ ਸਰਨਾ ਹੁਣ ।

   ਹਉਮੈ ਬੂਝੈ ਤਾ ਦਰੁ ਸੂਝੈ ॥

           "ਹਉਮੈ ਬੂਝੈ, ਤਾ ਦਰੁ ਸੂਝੈ" ਹਉਮੈ ਦਾ ਜੇ ਪਤਾ ਹੁੰਦਾ, ਤਾਂ ਛੱਡ ਨਾ ਦੇਵੇ, ਹਉਮੈ ਦਾ ਪਤਾ ਈ ਨੀ ਲੱਗਦਾ । ਹਉਮੈ ਬੁੱਝਣੀ ਬੜੀ ਔਖੀ ਗੱਲ ਐ । ਜਿੰਨੇ ਧਾਰਮਿਕ ਆਦਮੀ ਧਰਮ ਕਰਮ ਕਰਨ ਵਾਲੇ ਸੀ, ਉਹਨਾਂ ਨੂੰ ਹਉਮੈ ਦਾ ਨੀ ਪਤਾ ਲੱਗਿਆ, ਸਭ ਤੋਂ ਔਖੀ ਗੱਲ ਹਉਮੈ ਬੁੱਝਣੀ ਐ । ਦੇਖੋ ! ਲੋਭ ਦਾ ਸਾਨੂੰ ਪਤਾ ਲੱਗਦੈ, ਮੋਹ ਦਾ ਸਾਨੂੰ ਮਹਿਸੂਸ ਹੁੰਦੈ, ਕ੍ਰੋਧ ਦਾ ਤਾਂ ਗੁਆਂਢੀਆਂ ਨੂੰ ਵੀ ਪਤਾ ਲੱਗ ਜਾਂਦੈ, ਕ੍ਰੋਧ ਦਾ ਤਾਂ ਬਹੁਤ ਦੂਰ-ਦੂਰ ਤੱਕ ਸੇਕ ਆਉਣ ਲੱਗ ਜਾਂਦੈ, ਆਪ ਵੀ ਕਹਿੰਦੈ, ਯਾਰ ਗੁੱਸਾ ਆ ਗਿਆ ਸੀ ਓਦੋਂ ਕੀ ਕਰੀਏ, ਆਪ ਵੀ ਮੰਨ ਲੈਂਦੈ ਗੁੱਸੇ ਨੂੰ । ਹਉਮੈ ਨੂੰ ਨੀ ਕੋਈ ਮੰਨਦਾ । ਲੋਭ ਦਾ ਵੀ ਪਤਾ ਲੱਗਦੈ, ਹਉਮੈ ਦਾ ਨੀ ਪਤਾ ਲੱਗਦਾ, ਹਉਮੈ ਦਾ ਨੀ ਪਤਾ ਲੱਗਦਾ ਹੈ । ਹਉਮੈ ਤਾਂ ਏਹਦਾ ਵਜੂਦ ਏ ਐ, ਏਸ ਕਰਕੇ ਜਿੰਨੇ ਧਰਮ ਦੇ ਕਰਮ ਕਰੇ ਹਉਮੈ ਵਿੱਚ ਬਦਲੀ ਗਏ ਏਹਨੂੰ ਪਤਾ ਈ ਨੀ ਲੱਗਿਆ, "ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ" ਕਰੇ ਆ ਨਾ, ਧਰਮ ਸੀ ਨਾ ਏਹੇ, "ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ" ਬੁਧਿ 'ਚ ਹਉਮੈ ਵਧਗੀ । ਜੇ ਪਤਾ ਲੱਗ ਜਾਂਦਾ, ਵਧਣ ਦਿੰਦੇ ?

ਸਭ ਤੋਂ ਔਖੀ ਗੱਲ ਆ ਹਉਮੈ ਬੁੱਝਣਾ । ਇਸੇ ਕਰਕੇ "ਹਉਮੈ ਬੂਝੈ, ਤਾ ਦਰੁ ਸੂਝੈ" । ਜੀਹਨੇ ਹਉਮੈ ਬੁੱਝ ਲੀ, ਉਹਨੂੰ ਤਾਂ ਦਸਮ ਦੁਆਰ ਦਿਸ ਜਾਂਦੈ । ਓਹ ਜਿਹੜੇ ਦਸਮ ਦੁਆਰ ਕਹਿੰਦੇ ਨੇ ਨਾ, ਦਿਮਾਗ ਨੂੰ, ਉਹਨਾਂ ਦਾ ਈ ਤਾਂ ਦਿਮਾਗ ਖਰਾਬ ਐ । ਦਿਮਾਗ ਕੀਹਨੇ ਖਰਾਬ ਕੀਤੈ ? ਦਿਮਾਗ ਕੀਤੈ ਹਉਮੈ ਨੇ ਖਰਾਬ ਉਹਨਾਂ ਦਾ । ਹਉਮੈ ਤੋਂ ਗ੍ਰਸਤ ਨੇ ਜਿਹੜੇ ਦਿਮਾਗ 'ਚ ਕਹਿੰਦੇ ਨੇ 'ਦਸਮ ਦੁਆਰ' ਨੂੰ । ਜਿੱਦਣ ਉਹਨਾਂ ਨੇ ਹਉਮੈ ਬੁੱਝ ਲੀ, ਜਿੱਦਣ ਉਹਨਾਂ ਨੂੰ ਪਤਾ ਲੱਗ ਗਿਆ ਸਾਡਾ ਦਿਮਾਗ ਖਰਾਬ ਐ, ਓਦਣ ਉਹਨਾਂ ਨੂੰ ਦਸਮ ਦੁਆਰ ਦਾ ਵੀ ਪਤਾ ਲੱਗਜੂਗਾ, "ਦਰੁ ਸੂਝੈ" ਓਦਣ ਉਹਨਾਂ ਨੂੰ ਪਤਾ ਲੱਗਜੂਗਾ ਦਸਮ ਦੁਆਰ ਕਿਥੇ ਹੁੰਦੈ ।

ਹਉਮੈ ਕਿਵੇਂ ਬੁੱਝੀ ਜਾਊਗੀ ?

               "ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥" ਹਉਮੈ ਦਾ ਕੰਡੈ, ਜਿਹੜੀ ਚਿੰਤਾ ਐ ਨਾ ਚਿੰਤਾ ਅੰਦਰ, ਇਹ ਹਉਮੈ ਦਾ ਕੰਡੈ । ਚਿੰਤਾ ਦਾ ਪਤਾ ਹੈ, ਹਉਮੈ ਦਾ ਨੀ ਪਤਾ । ਹਉਮੈ, 'ਚਿੰਤਾ' ਦਾ ਕਾਰਣ, ਬੱਸ ! ਜਿਦਣ ਚਿੰਤਾ ਜਿੰਨਾ ਚਿਰ ਹੈਗੀ, ਓਨਾ ਚਿਰ ਹਉਮੈ ਹੈਗੀ, ਹਉਮੈ ਦਾ ਨੀ ਪਤਾ ਲੱਗਣਾ ਕਿਸੇ ਨੂੰ ਵੀ, ਕਾਰਨ ਤੋਂ ਪਤਾ ਲਗੂ । ਡਾਕਟਰ ਮੂੰਹ ਦੇਖ ਕੇ ਨੀ ਦੱਸ ਸਕਦਾ ਕਿਸੇ ਦਾ ਵੀ ਕਿ ਕਿੰਨਾ ਬੁਖਾਰ ਐ ? ਥਰਮਾਮੀਟਰ ਲਾਉਣਾ ਪੈਂਦਾ ਉਹਨੂੰ, ਚਾਹੇ ਡਾਕਟਰ ਕਿੱਡਾ ਈ ਹੋਵੇ । ਥਰਮਾਮੀਟਰ ਐ ਸਾਡੇ ਕੋਲ, ਇਹ ਦੇਖਣ ਦਾ । ਚਿੰਤਾ ਜਿੰਨੀ ਹੈਗੀ ਓਨੀ ਹਉਮੈ ਐ, ਜਿਆਦਾ ਚਿੰਤਾ ਐ ਤਾਂ ਜਿਆਦਾ ਹਉਮੈ ਐ, ਥੋੜੀ ਚਿੰਤਾ ਐ ਤਾਂ ਥੋੜੀ ਹਉਮੈ ਐ । "ਚਿੰਤਾ ਜਾਇ ਮਿਟੈ ਅਹੰਕਾਰੁ", ਹੰਕਾਰ ਓਦਣ ਮਿਟੂਗਾ, ਜਿੱਦਣ ਚਿੰਤਾ ਮਿਟਗੀ ਤੁਹਾਡੇ ਅੰਦਰੋਂ । ਇਹ ਨਿਸ਼ਾਨੀ ਐ ਬੱਸ ! ਹੋਰ ਕੋਈ ਨਿਸ਼ਾਨੀ ਨੀ । ਥਰਮਾਮੀਟਰ ਨੇ ਦੱਸ ਦੇਣੈ ਬੁਖਾਰ ਹੈਨੀ, ਚਿੰਤਾ ਦਾ ਸਾਨੂੰ ਪਤਾ ਲਗਦੈ, ਹੈ । ਜਿੰਨਾ ਚਿਰ ਅੰਦਰ ਚਿੰਤੈ, ਓਨਾ ਚਿਰ ਹਉਮੈ ਹੈ, ਇਹ ਤਰੀਕਾ ਕਿਸੇ ਨੇ ਨੀ ਦੱਸਿਆ, ਗੁਰਬਾਣੀ ਨੇ ਦੱਸਿਐ ।
              
                ਹਉਮੈ ਦਾ ਨਹੀਂ ਪਤਾ ਲੱਗਣਾ, ਬੱਡਿਆਂ-ਬੱਡਿਆਂ ਨੂੰ ਨੀ ਲੱਗਿਆ ਪਤਾ ਹਉਮੈ ਦਾ, "ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ" ਨਹੀਂ ਹਉਮੈ ਦਾ ਪਤਾ ਲੱਗਿਆ, "ਜਿਤੇ ਔਲੀਆ ਅੰਬੀਆ ਗੌਸ ਹ੍ਵੈ ਹੈਂ ॥ ਸਭੈ ਕਾਲ ਕੇ ਅੰਤ ਦਾੜਾ ਤਲੈ ਹੈਂ", ਕਿਉਂ? ਹਉਮੈ ਦਾ ਨੀ ਪਤਾ ਲੱਗਿਆ, ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ ਸਾਰਿਆਂ ਨੂੰ, ਜਿੰਨੇ ਬੱਡੇ-ਬੱਡੇ ਅਵਤਾਰ ਹੋਏ ਨੇ, ਹਉਮੈ ਦਾ ਨੀ ਪਤਾ ਲੱਗਿਆ ਕਿਸੇ ਨੂੰ ਵੀ, ਜਿੰਨੀਆਂ ਮੱਤਾਂ ਨੇ ਐ ਦੁਈਆ ਬਣਾਈਆਂ, ਸਾਰੇ ਹਉਮੈ ਤੋਂ ਗ੍ਰਸਤ ਨੇ ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ ।

               ਜੋ ਕੁਛ ਆਦਮੀ ਪੁੰਨ ਦਾਨ ਕਰਦੈ, ਤੀਰਥ ਕਰਦੈ, ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ, "ਤੈਸਾ ਮਾਨੁ ਤੈਸਾ ਅਭਿਮਾਨੁ" ਜਦੇ ਹਉਮੈ ਬਣ ਜਾਂਦੀ ਐ, ਜੋ ਕਰਦਾ ਐ, ਹਉਮੈ 'ਚ ਬਦਲ ਜਾਂਦੈ, ਜੋ ਕਰਦਾ ਹਉਮੈ 'ਚ ਬਦਲ ਜਾਂਦੈ । ਇਸ ਕਰਕੇ "ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ", "ਕਰਮ ਕਰਤ ਹੋਵੈ ਨਿਹਕਰਮ" ਵਾਲੀ ਗੱਲ ਐ ਜਿਹੜੀ, ਇਹ ਐ ਹਉਮੈ ਤੋਂ ਬਚ ਕੇ ਕਰਨਾ, ਕਰਨਾ ਵੀ ਆ ਹਉਮੈ ਤੋਂ ਵੀ ਬਚ ਜਾਣੈ, ਇਹ ਗਿਆਨ ਮਾਰਗ ਐ । ਹਉਮੈ ਦਾ ਨੀ ਪਤਾ ਲੱਗਣਾ, "ਹਉਮੈ ਬੂਝੈ, ਤਾ ਦਰੁ ਸੂਝੈ" ਦੇਖੋ ! ਕਿੱਡੀ ਵੱਡੀ ਗੱਲ ਕਹਿ ਤੀ, ਕਿੱਡੀ ਵੱਡੀ ਗੱਲ ਐ, "ਹਉਮੈ ਬੂਝੈ, ਤਾ ਦਰੁ ਸੂਝੈ", ਉਹਨੂੰ ਦੁਆਰੈ ਦਿੱਖ ਜਾਣੈ, ਬਈ ਏਸ ਦੁਆਰੇ ਥਾਣੀ ਨਿੱਕਲ ਕੇ ਉਹਨੇ ਪਾਰ ਚਲਾ ਜਾਣੈ । ਮੁਕਤ ਦੁਆਰਾ ਐ, ਹਉਮੈ ਬੁੱਝ ਲਏ ਜੇ । ਫੇਰ ਤਾਂ ਦਰਵਾਜਾ ਖੋਲ੍ਹਿਆ, ਬਾਹਰ ।
           
             "ਹਉਮੈ ਬੂਝੈ, ਤਾ ਦਰੁ ਸੂਝੈ" ! ਨਹੀਂ ਤਾਂ ਕੀ ? "ਗਿਆਨ ਵਿਹੂਣਾ ਕਥਿ ਕਥਿ ਲੂਝੈ" ਗੱਲ ਤਾਂ ਗਿਆਨ ਦੀ ਹੋਈ ਨਾ ! ਨਾਮ ਦੀ ਤਾਂ ਗੱਲ ਹੈਨੀ ਏਥੇ, ਨਾਮ ਦੀ ਤਾਂ ਗੱਲ ਨੀ ਕੀਤੀ, ਗਿਆਨ ਦੀ ਕੀਤੀ ਆ ਗੱਲ ਏਥੇ । ਨਾ ਜਪ ਦੀ ਨਾ ਤਪ ਦੀ, ਛੁਟਕਾਰਾ ਕਾਹਦੇ ਨਾਲ ਐ "ਗਿਆਨ ਵਿਹੂਣਾ ਕਥਿ ਕਥਿ ਲੂਝੈ" ਨਹੀਂ ਗੱਲਾਂ ਬਥੇਰੀਆਂ ਕਥਨ ਕਰਦੈ, ਬੜੇ ਲੈਕਚਰ ਕਰਦੈ, ਬੜੇ ਉਪਦੇਸ ਕਰਦੈ, ਗਿਆਨ ਹੈਨੀ, ਸਮਝ ਹੈਨੀ, ਸਮਝ ਤੋਂ ਸਖਣੇ ਨੇ ਲੋਕ ਸਾਰੇ "ਕਥਿ ਕਥਿ ਲੂਝੈ", ਜਿੰਨਾ ਕਥਨ ਕਰੀ ਜਾਂਦੈ ਓਨਾ ਈ ਉਲਝੀ ਜਾਂਦੈ । ਆਪਣੇ ਕਥਨਾਂ 'ਚ ਈ ਉਲਝ ਗਏ, ਜਿੰਨੇ ਬੀ, ਆਹ ਸਾਰੇ ਕਥਾਵਾਚਕ ਉਲਝੇ ਪਏ ਨੇ,ਆਪਣੇ ਕਥਨਾਂ 'ਚ ਈ ਉਲਝੇ ਪਏ ਨੇ, ਟੀਕੇ ਆਪਣੇ, ਜਿੰਨੇ ਟੀਕੇ ਲਿਖੇ ਨੇ ਸਾਰੇ ਉਲਝੇ ਪਏ ਨੇ ।

                           ਪੁੰਨ ਪਾਪ ਨੂੰ ਵੀ ਮੰਨੀ ਜਾਂਦੇ ਨੇ, ਗੁਰਬਾਣੀ ਨੂੰ ਵੀ ਅਰਥਾਈ ਜਾਂਦੇ ਨੇ, ਇਹ ਵੀ ਲਿਖੀ ਜਾਂਦੇ ਨੇ "ਪਾਪ ਪੁੰਨ ਹਮਰੈ ਵਸਿ ਨਾਹਿ", ਪੁੰਨ ਪਾਪ ਨੂੰ ਮੰਨੀ ਵੀ ਜਾਂਦੇ ਨੇ । ਇਹ ਵੀ ਲਿਖੀ ਜਾਂਦੇ ਨੇ "ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ", "ਤਿਨਿ ਚੇਲੇ ਪਰਵਾਣੁ" ਵੀ ਮੰਨੀ ਜਾਂਦੇ ਨੇ । ਤਿੰਨੇ ਚੇਲੇ ਪ੍ਰਵਾਨ ਮੰਨੀ ਜਾਂਦੇ ਨੇ, "ਕੇਤੇ ਬਰਮੇ ਘਾੜਤਿ ਘੜੀਅਹਿ" ਵੀ ਮੰਨੀ ਜਾਂਦੇ ਨੇ । ਉਲਝੇ ਨੀ ਹੋਏ ਤਾਂ ਹੋਰ ਕੀ ਨੇ, ਗਿਆਨ ਵਿਹੂਣੇ ਨੇ ਸਾਰੇ, "ਕਥਿ ਕਥਿ ਲੂਝੈ", ਉਲਝੀ ਜਾਂਦੇ ਨੇ, ਸਾਰੇ ਵਿਦਵਾਨ 'ਗਿਆਨ ਵਿਹੂਣੇ' ਕਥਨ ਦੇ ਵਿੱਚ ਉਲਝੇ ਹੋਏ ਨੇ ।

~: ਧਰਮ ਸਿੰਘ ਨਿਹੰਗ ਸਿੰਘ ਜੀ :~

ਪੂਰੀ ਵਿਆਖਿਆ ਲਈ ਦਬਾਉ