November 10, 2015

Khalse Dee Benti

~ ਖਾਲਸੇ ਦੀ ਬੇਨਤੀ ~

ਧਰਮ ਸਿੰਘ ਨਿਹੰਗ ਸਿੰਘ 



















ਖਾਲਸਾ ਸ਼ਬਦ ਦਾ ਭਾਵ ਹੈ ਜੋ ਆਦਮੀ ਬਾਦਸ਼ਾਹ ਦੇ ਸਿੱਧਾ ਸੰਪਰਕ ਵਿੱਚ ਹੋਵੇ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਪਰਮੇਸ਼ਰ (ਹਾਕਮ) ਦੇ ਹੁਕਮ ਨਾਲ ਸਿੱਧਾ ਜੁੜਿਆ ਹੋਵੇ । ਜਿਨ੍ਹਾਂ ਵਿਅਕਤੀਆ ਦੀ ਬਾਣੀ ਸ੍ਰੀ ਆਦਿ ਗ੍ਰੰਥ ਵਿੱਚ ਦਰਜ਼ ਹੈ ਉਹ ਸਾਰੇ ਦੇ ਸਾਰੇ ਸਿੱਧੇ ਪ੍ਰਮੇਸ਼ਰ ਦੇ ਹੁਕਮ ਨਾਲ ਜੁੜੇ ਹੋਏ ਹੋਣ ਕਰਕੇ ਖਾਲਸਾ ਕਹਾਉਣ ਦੇ ਹੱਕ਼ਦਾਰ ਸਨ ।

ਭਗਤ ਕਬੀਰ ਜੀ ਦਾ ਫੁਰਮਾਨ ਹੈ :-

ਕਹੁ ਕਬੀਰ ਜਨ ਭਏ ਖਾਲਸੇ
ਪ੍ਰੇਮ ਭਗਤਿ ਜਿਹ ਜਾਨੀ ॥੪॥੩॥
ਸੋਰਠਿ (ਭ. ਕਬੀਰ) - ੬੫੫
ਜੇ ਕਿਸੀ ਨੇ ਗੁਰਬਾਣੀ ਨਾ ਉਚਾਰਨ ਕੀਤੀ ਹੋਵੇ ਪਰ ਗੁਰਮਤਿ (ਗੁਰਬਾਣੀ ਵਿਚਲੀ ਪ੍ਰੇਮਾ ਭਗਤੀ) ਦੀ ਪੂਰੀ ਸਮਝ ਰਖਦਾ ਹੋਵੇ ਅਤੇ ਬੁਝ ਲਈ ਹੋਵੇ ਉਸਨੂੰ ਭੀ ਖਾਲਸਾ ਮੰਨਿਆ ਜਾ ਸਕਦਾ ਹੈ ਪਰ ਇਸ ਤੋਂ ਘੱਟ ਅਵਸਥਾ ਵਾਲਾ ਆਦਮੀ ਜੇ ਆਪਣੇ ਆਪ ਨੂੰ ਖਾਲਸਾ ਕਹਾਉਂਦਾ ਹੈ, ਉਹ ਅਸਲ ਵਿੱਚ ਗੁਰੂ ਘਰ ਦਾ ਵਿਰੋਧੀ ਹੈ ।


ਅੱਜ ਦੇ ਸੰਦਰਬ ਵਿੱਚ ਸਰਬਤ ਖਾਲਸਾ ਬੁਲਾਉਣ ਦਾ ਜਿਨ੍ਹਾ ਲੋਕਾਂ ਨੇ ਝਮੇਲਾ ਖੜਾ ਕੀਤਾ ਹੈ, ਉਨ੍ਹਾ ਨੂੰ ਚਾਹੀਦਾ ਹੈ ਕਿ ਉਹ ਗੁਰਸਿੱਖਾਂ ਵਿੱਚੋਂ ਪਹਿਲਾਂ ਖਾਲਸੇ ਦੀ ਭਾਲ ਕਰ ਲੈਣ ਅਤੇ ਉਸ ਜਾਂ ਉਨ੍ਹਾਂ ਦੀ ਰਹਿਨੁਮਾਈ ਵਿੱਚ ਅੱਗੇ ਵਧਣ ਕਿਉਂਕਿ ਸਿੱਖੀ ਦਾ ਮਸਲਾ ਸੂਖਮ ਮਸਲਾ ਹੈ ਤੇ ਧਰਮ ਦਾ ਮਸਲਾ ਅਸਲ ਵਿੱਚ ਹੁੰਦਾ ਹੀ ਅਤਿ ਸੂਖਮ ਹੈ ।

ਅਜੋਕੇ ਸਿੱਖਾਂ ਕੋਲ ਗੁਰਮਤਿ ਦੀ ਸੋਝੀ ਨਹੀ ਹੈ ਇਸ ਲਈ ਕਿਸੀ ਜਗ੍ਹਾ ਵੀ ਗੁਰਮਤਿ ਵਿਚਾਰਧਾਰਾ ਦੀ ਕੋਈ ਗੱਲ ਕੀਤੀ ਹੀ ਨਹੀ ਜਾ ਰਹੀ ਜਦਕਿ ਖਾਲਸੇ ਦੇ ਮੁਖ ਚੋਂ ਗੁਰਮਤਿ ਤੋਂ ਇਲਾਵਾ ਹੋਰ ਕੁਝ ਨਿਕਲ ਹੀ ਨਹੀ ਸਕਦਾ ।

ਗੁਰਬਾਣੀ ਤਾਂ ਆਖਦੀ ਹੈ :-
ਹਮਰਾ ਝਗਰਾ ਰਹਾ ਨ ਕੋਊ ॥
ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥
ਭੈਰਉ (ਭ. ਕਬੀਰ) - ੧੧੫੯

ਪੰਡਿਤ ਤੇ ਮੁੱਲਾ ਦੋਨੋ ਵਿਦਵਾਨ ਤਾਂ ਹੈਂ ਪਰ ਬੁਧਵਾਨ ਨਹੀ ਹਨ ਕਿਉਂਕਿ ਬੁਧਵਾਨ ਹਰ ਮਸਲੇ ਨੂੰ ਵਿਚਾਰ ਵਟਾਂਦਰੇ ਰਾਹੀਂ ਪਹਿਲਾਂ ਹੀ ਸੁਲਝਾ ਲੈਂਦੇ ਹਨ ਜਦਕਿ ਵਿਦਵਾਨ ਜਾਣ ਬੁਝ ਕੇ ਮਸਲੇ (ਝਗੜੇ) ਖੜੇ ਕਰਕੇ ਉਨ੍ਹਾ ਝਗੜਿਆਂ ਨੂੰ ਸੱਤਾ ਪ੍ਰਾਪਤੀ ਦੇ ਹਥਿਆਰ ਵਜੋਂ ਵਰਤਨ ਲਈ ਉਨ੍ਹਾਂ ਦਾ ਹੱਲ ਨਹੀ ਕਢਦੇ । ਵਿਦਵਾਨ ਲੋਕ ਸੰਸਾਰੀ ਆਦਮੀਆਂ ਦੇ ਰਹਬਰ (ਆਗੂ) ਹੁੰਦੇ ਹਨ ਜਿਹੜੇ ਕਿ ਸੰਸਾਰੀ ਸੁੱਖ-ਸੁਵਿਧਾਵਾਂ ਦੇ ਲਾਲਚ ਵਿੱਚ ਉਲਝਾਈ ਰੱਖ ਕੇ ਆਮ ਜਨਤਾ ਦਾ ਸ਼ੋਸ਼ਣ ਕਰਦੇ ਰਹੇ ਹਨ ।


ਇਸ ਲਈ ਗੁਰਬਾਣੀ ਦਾ ਫੁਰਮਾਨ ਹੈ :-
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
ਮਾਝ ਕੀ ਵਾਰ: (ਮ: ੧) - ੧੪੫

ਭਾਵ ਭਗਤਾਂ ਦੀ ਵਿਚਾਰਧਾਰਾ ਸੰਸਾਰੀ (ਸਾਕਤਾਂ) ਦੀ ਵਿਚਾਰਧਾਰਾ ਤੋਂ ਉਲਟ ਰਹੀ ਹੈ ਅਤੇ ਰਹੇਗੀ ।

ਉਲਟੀ ਰੇ ਮਨ ਉਲਟੀ ਰੇ ॥
ਸਾਕਤ ਸਿਉ ਕਰਿ ਉਲਟੀ ਰੇ ॥
ਝੂਠੈ ਕੀ ਰੇ ਝੂਠੁ ਪਰੀਤਿ
ਛੁਟਕੀ ਰੇ ਮਨ ਛੁਟਕੀ ਰੇ
ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥
ਦੇਵਗੰਧਾਰੀ (ਮ: ੫) - ੫੩੫

ਜੋ ਗੁਰਮਤਿ ਦੇ ਇਸ ਸਾਕਤ ਵਿਰੋਧੀ ਨਿਆਰੇਪਣ ਨੂੰ ਸਮਝਦਾ ਹੈ ਓਹੀ ਗੁਰਸਿੱਖ ਹੈ, ਖਾਲਸਾ ਹੈ । ਇਨ੍ਹਾਂ ਗੁਰਸਿੱਖਾਂ ਵਿੱਚੋਂ ਹੀ ਤਾਂ ੧੬੯੯ ਦੀ ਵਿਸਾਖੀ ਸਮੇਂ ੫ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪ੍ਰਗਟ ਹੋਇਆ ਸੀ ਜਾਂ ਕੀਤਾ ਗਿਆ ਸੀ । ਅਜੇਹੇ ਖਾਲਸੇ ਦੇ ਪ੍ਰਤੀ ਹੀ ਦਸਮ ਪਾਤਸ਼ਾਹ ਨੇ ਉਚਾਰਨ ਕੀਤਾ ਹੈ ।


ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ ਦਿਉਂ ਮੈਂ ਸਾਰਾ।।
ਜਬ ਯੇਹ ਗਹੇਂ ਬਿਪਰਨ ਕੀ ਰੀਤ
ਮੈਂ ਨਾ ਕਰੂੰ ਇਨ ਕੀ ਪਰਤੀਤ।।

ਅੱਜ ਜੋ ਝਗੜਾ ਚੱਲ ਰਿਹਾ ਹੈ, ਇਹ ਸਿੱਖ ਗੁਰਦਵਾਰਾ ਐਕਟ ਦੇ ਤਹਿਤ ਵਜੂਦ ਵਿੱਚ ਆਈ SGPC ਨਾਲ ਸਬੰਧਤ ਹੈ ਜਦਕਿ ਗੁਰਦਵਾਰਾ ਐਕਟ ਵਿੱਚ ਖਾਲਸਾ ਸ਼ਬਦ ਦਾ ਕੋਈ ਜਿਕਰ ਨਹੀ ਕਿਉਂਕਿ ਖਾਲਸਾ ਪੰਥ ਗੁਰਦਵਾਰਾ ਐਕਟ ਤੋਂ ਆਜ਼ਾਦ ਹੈ । ਖਾਲਸੇ ਦਾ ਤਖ਼ਤ (ਚਲਦਾ ਵਹੀਰ) ਇਨ੍ਹਾ ਚਾਰਾ ਤਖਤਾਂ ਤੋਂ ਵਖਰਾ ਹੈ । ਹੁਣ ਸਿੱਖਾਂ ਦੇ ਵਿੱਚ ਬਹੁਤ ਸਾਰੇ ਧੜੇ ਇਸ ਲਈ ਪੈਦਾ ਹੋ ਗਏ ਨੇ ਕਿਉਂਕਿ ਸਿੱਖਾਂ ਨੇ ਗੁਰਮਤਿ ਦਾ ਰਾਹ ਛੱਡ ਕੇ ਬਿਪਰ ਵਾਲਾ ਰਾਹ ਫੜ ਲਿਆ ਹੈ । ਗੁਰੂ ਘਰ ਦੀ ਮਾਇਆ ਉੱਤੇ ਕਬਜਾ ਕਰਨ ਦੇ ਸਾਰੇ ਚਾਹਵਾਨ ਨੇ ਜਦਕਿ ਖਾਲਸੇ ਦਾ ਗੁਰੂ ਘਰ ਦੇ ਚੜਾਵੇ ਨਾਲ ਕੋਈ ਲੈਣਾ ਦੇਣਾ ਨਹੀ । ਖਾਲਸੇ ਦਾ ਕੰਮ ਤਾਂ ਇਮਾਨਦਾਰੀ ਨਾਲ ਗੁਰਮਤਿ ਦੀ ਖੋਜ ਕਰਕੇ ਦੁਨਿਆ ਨੂੰ ਗੁਰਮਤਿ ਦੀ ਸੋਝੀ ਦੇਣੀ ਹੈ । ਇਸ ਲਈ ਬੇਨਤੀ ਹੈ ਕਿ ਸਿੱਖ ਆਪਣੀ ਚੋਧਰ ਦੀ ਲੜਾਈ ਜਿਵੇਂ ਮਰਜੀ ਲੜਨ ਉਸ ਨਾਲ ਖਾਲਸੇ ਦਾ ਕੋਈ ਲੈਣਾ ਦੇਣਾ ਨਹੀਂ ਤੇ ਖਾਲਸੇ ਨੂੰ ਇਸ ਲੜਾਈ ਵਿੱਚ ਖਾ-ਮਖਾ ਸ਼ਾਮਲ ਕਰਨ ਦੀ ਕੋਸ਼ਿਸ਼ ਨਾ ਕਰਨ ।


ਧਰਮ ਸਿੰਘ ਨਿਹੰਗ ਸਿੰਘ
੧੦-੧੧-੨੦੧੫

November 3, 2015

Gurbani Da Adab


ਗੁਰਬਾਣੀ ਦਾ ਅਦਬ ਜਾਂ ਬੇਅਦਬੀ ਕੀ ਹੈ ?

ਇਸ ਆਡੀਉ ਵਿੱਚ :-
* ਸਿੱਖ ਤੇ ਗੁਰਸਿੱਖ ਵਿੱਚ ਫਰਕ ।
* ਗੁਰਬਾਣੀ ਦਾ ਉਲਟ ਪ੍ਰਚਾਰ ਬੇਅਦਬੀ ਹੈ ।
* ਸਿੱਖ ਗੁਰਦਵਾਰਾ ਐਕਟ ਗੁਰਮਤਿ ਅਨੁਸਾਰ ਨਹੀ ।
* ਸਰਸੇ ਵਾਲੇ ਦੁਆਰਾ ਪਾਇਆ ਬਾਣਾ ਤੇ ਨਿਹੰਗ ਬਾਣਾ ।
* ਅੱਜ ਸਿੱਖਾਂ ਦੇ ਜੇ ਅਲੱਗ ਧੜੇ ਨੇ ਤਾਂ ਸੱਚ ਵਾਲਾ ਕਿਹੜਾ ਹੈ ।
* ਅੱਜ ਸਰਸੇ ਵਾਲੇ ਦਾ ਵਿਰੋਧ ਰਾਜਨੀਤਕ ਹੈ ਧਾਰਮਿਕ ਨਹੀ ।
* ਅੱਜ ਸਿੱਖੀ ਨੂੰ ਸਾਰੇ ਪਸੰਦ ਕਰਦੇ ਨੇ ਪਰ ਸਿੱਖਾ ਨੂੰ ਨਹੀ - ਕਾਰਨ ?
* ਆਪਣੇ ਘਰ ਵਿੱਚ ਕਿਸੀ ਬਜੁਰਗ ਦੀ ਆਗਿਆ ਨਾ ਮੰਨਣੀ ਅਸਲ ਵਿੱਚ ਬੇਅਦਬੀ ਹੈ ।





ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।