>>>Download mp3<<<
ਆਪੁ:- ਮਨ ਨੂੰ ਉਸਦਾ ਮੂਲ ਕਹਿ ਰਿਹਾ ਹੈ
ਮੈ:- ਸਾਡਾ ਮੂਲ
ਜੇ ਤੂ ਮੇਰਾ ਹੋਇ ਰਹਹਿ :- ਸਾਡੇ ਮੂਲ (ਅੰਤਰ ਆਤਮਾ ਦੇ ਅਵਾਜ਼) ਵਲੋਂ ਕਿਹਾ ਗਿਆ ਹੈ ।
ਸਭੁ ਜਗੁ ਤੇਰਾ ਹੋਇ :- ਜਿਵੇਂ ਬੱਚਾ ਆਪਣੇ ਬਾਪ ਦਾ ਕਪੂਤ ਨਾ ਹੋ ਕੇ ਸਪੂਤ ਹੈ ਤਾਂ ਉਹ ਸਾਰੀ ਜਾਇਦਾਦ ਦਾ ਮਾਲਕ ਹੈ ।
ਪੰਨਾ 1382 ਸਤਰ 36
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
ਬਾਣੀ: ਸਲੋਕ ਸੇਖ ਫਰੀਦ ਕੇ ਰਾਗੁ: ਰਾਗੁ ਜੈਜਾਵੰਤੀ, ਸ਼ੇਖ ਫ਼ਰੀਦ
ਮਨ ਨੂੰ ਕਿਹਾ ਹੈ ਸਾਡੇ ਮੂਲ ਵਲੋਂ ਕਿ ਜੇ ਤੂੰ ਆਪਣਾ ਆਪ ਸਵਾਰ ਲਵੇਂ ਤਾਂ ਤੈਨੂੰ ਮੈਂ ਮਿਲ ਸਕਦਾ ਹਾਂ ਕਿਉਂਕਿ ਕਿਉਂਕਿ ਜਿਨ੍ਹਾਂ ਚਿਰ ਤੂੰ (ਮਨ) ਮਲੀਨ ਹੈ ਮੈਂ ਤੈਨੂੰ ਗੋਦੀ ਨਹੀਂ ਚੱਕ ਸਕਦਾ । ਮੈਂ ਤੈਨੂੰ ਤਦ ਮਿਲਣਾ ਹੈ ਜਦ ਤੂੰ ਬਿਲਕੁਲ ਮੇਰੇ ਵਰਗਾ ਹੋ ਜਾਵੇਗਾਂ ਜਿਵੇਂ ਚਿੱਟੇ ਕਪੜੇ, ਹੁਣ ਤੂੰ ਇਵੇਂ ਹੈ ਜਿਵੇਂ ਗਰੇ ਨਾਲ ਲਿਬੜਿਆ ਹੋਇਆ । ਆਪਣੇ ਆਪ ਨੂੰ ਸਵਾਰ ਲੈ ਜੇ ਸੁੱਖ ਚਾਹੁੰਦਾ ਹੈ ।
ਮੈਂ ਤੈਨੂੰ ਉਦੋਂ ਮਿਲਾਂਗਾ ਜਦੋਂ ਤੂੰ ਮੇਰਾ ਹੋ ਜਾਵੇਂਗਾ, ਆਪਣੀ ਚਤੁਰਾਈ ਛੱਡ ਦੇਵੇਂਗਾ, ਆਪਣਾ ਹੰਕਾਰ ਛੱਡ ਦੇਵੇਂਗਾ, ਆਪਣੀ ਅਕ਼ਲ ਛੱਡ ਕੇ ਮੇਰੀ (ਅੰਤਰ ਆਤਮਾ ਦੀ) ਗੱਲ ਮੰਨੇਗਾ। ਜੇ ਤੂੰ ਇਸ ਤਰੀਕੇ ਦੀ ਸ਼ਰਤ ਮੰਨ ਲਵੇਂਗਾ ਤਾਂ ਸਭ ਕੁਝ ਤੇਰਾ ਹੀ ਹੈ ਜਿਵੇਂ ਬੱਚਾ ਆਪਣੇ ਬਾਪ ਦਾ ਕਪੂਤ ਨਾ ਹੋ ਕੇ ਸਪੂਤ ਹੈ ਤਾਂ ਉਹ ਸਾਰੀ ਜਾਇਦਾਦ ਦਾ ਮਾਲਕ ਹੈ । ਜੇ ਬਾਪ ਕਹੇ ਕਿ ਇਹ ਤਾਂ ਨਾਲਾਇਕ ਹੈ ਮੈਂ ਨਹੀ ਕੁਝ ਦੇਣਾ ਇਸ ਨੂੰ ਵਿਚੋਂ , ਬਸ, ਸਪੂਤ ਤੇ ਕਪੂਤ ਦੀ ਗੱਲ ਹੈ ਇਹ ।
ਨੋਟ :- ਇਸ ਸਲੋਕ ਵਿੱਚ ਦੂਸਰੀ ਪੰਗਤੀ ਵਿੱਚ ਆਇਆ ਹੈ "ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ" ਇਸਦਾ ਅਰਥ ਹੈ ਕਿ ਹੁਣ ਅਸੀਂ ਮੇਰ-ਤੇਰ ਮੰਨੀ ਬੈਠੇ ਹਾਂ ਭਾਵ ਇਹ ਮੇਰਾ ਹੈ ਇਹ ਤੇਰਾ ਹੈ ਇਸ ਵਿਚਾਰ ਦੀ ਤੰਦ ਇਨ੍ਹੀ ਮਜਬੂਤ ਹੈ ਕਿ ਅਸੀਂ ਆਪਣਾ ਸਭ ਕੁਝ ਦਾਉ ਤੇ ਲਗਾਇਆ ਹੋਇਆ ਹੈ । ਜਦੋਂ ਸਾਡੇ ਅੰਦਰੋਂ ਇੱਕ ਸਮਾਨਤਾ ਆਉਂਦੀ ਹੈ ਤਾਂ ਸਾਨੂੰ ਸਭ ਦੁਨੀਆ ਆਪਣੀ ਹੀ ਲਗਦੀ ਹੈ ਕੋਈ ਵੀ ਹਿਰਦਾ ਕਰਤੇ ਤੋਂ ਖਾਲੀ ਨਹੀਂ ਲਗਦਾ ।