August 13, 2018

Press Release | One God – One Religion – One Human Family: Distinguished religious representatives, human rights activists, scholars and farmers join hands to launch the initiative “Strengthening Unity, Peace and Justice”

Punjabi: https://sachkhojacademy.wordpress.com/2018/08/12/press-release-seminar-unity-peace-justice-panjabi/

Chandigarh, Panjab, India: 12th August 2018

On 18th August at 6pm, Muslim, Hindu, Christian and Sikh representatives will join forces in Ludhiana with human rights and grass-root activists, scholars and farmers in a public seminar to launch the initiative “Strengthening Unity, Peace and Justice”. The event is organised by the Sach Khoj Academy (Academy for Discovering the Truth) and the United Religious Front for Peace and Justice. Following the motto “United we stand – Divided we fall”, the initiative aims at raising awareness to overcome communalism and bring together all people of goodwill to strengthen unity, peace and justice in all spheres of life. Pursuant to other global efforts, the initiative shall contribute to the Sustainable Development Goals of the 2030 Agenda signed by 193 nations at the United Nations. The 2030 Agenda wants to make sure that no one is left behind and welcomes all efforts that sustainably serve the five Ps – planet, people, prosperity, peace and partnership.

The initiative “Strengthening Unity, Peace and Justice” was developed after a series of dialogues held by Dharam Singh Nihang Singh, the founder of the Sach Khoj Academy, with renown personalities such as Swami Agnivesh (social activist from Delhi and winner of the Alternative Nobel Prize), Mehmood Pracha (Supreme Court Advocate from Delhi and President South Asian Minorities Lawyer’s Commission), Maulana Mohammad Ajazur Rahman Shaheen Qasmi (General Secretary of the World Peace Organisation, Delhi), Jenab Kamal Ali Khan (United Religious Front for Peace and Justice and Muslim Scholar, Patiala), Prof. Dr. Ronki Ram (Department of Political Science, Panjab University Chandigarh) and Rajvinder Singh Bains (Human Rights Advocate Panjab & Haryana High Court, from Chandigarh).
Dharam Singh Nihang Singh, Founder of Sach Khoj Academy (Academy for Discovering the Truth): “Our journey began with the insight which is at the heart of timeless spiritual wisdom (Gurmat): One God – One Religion – One Human Family. In all the dialogues that we were able to have in the last decades in India and internationally, it became clear that all those who care for the human family and Mother Earth, share the same understanding. All acknowledge that the religion of truth – Sach Dharam – is the religion of Oneness. It is beyond a certain community and unites all the people regardless of their background. The religion of truth spreads love, and strengthens peace, human rights, justice and the protection of the environment. Those who live the religion truth, do not seek worldly power nor misuse religion for political and business purposes. Truly spiritual people guide those who are in power with wisdom and thus ensure good and farsighted governance. We realised that all those who embrace these insights and an ethical way of life, need to unite, spread the message and work closer together. Therefore, we invite all people of goodwill to join the force of Oneness, leave behind all that which creates boundaries and disharmony, and help reaching the United Nations Sustainable Development Goals.”
Swami Agnivesh, Social activist and winner of the Alternative Nobel Prize: “We strive for a world, where workers, farmers, men, women, children and senior citizen all over the world can live together in peaceful coexistence and with dignity. Against the backdrop of widespread violation of human rights, terror and violence, injustice, corruption, exploitation, and the misuse of religion for communalism, the message of love, justice and unity is more important than ever.”
Mehmood Pracha, Supreme Court Advocate and President South Asian Minorities Lawyer’s Commission: “Every human being is a citizen of planet Earth. Therefore, everyone in India and elsewhere is an equal stakeholder of everything that Mother Earth provides unconditionally. Since we are the only species that can shape and control its environment and social fabric, we have a special responsibility to think and act in such a way that all who depend on nature can live in a peaceful and just way while protecting the environment. Let us all be reminded daily of this duty and use all the available wisdom which inspires us to respect the gifts of our wonderful planet.”
Jenab Kamal Ali Khan, United Religious Front for Peace and Justice and Muslim Scholar:“Islam emphasizes that we are all brothers and sisters. We are all children of God. We must overcome hatred. When we all unite and love each other like one family, there will be peace and justice.”
Maulana Mohammad Ajazur Rahman Shaheen Qasmi, General Secretary of the World Peace Organisation: “Religion is about unity. Hence there is a need for close cooperation among those who are working for unity and peace. Too often we are divided. And too often religion is misunderstood due to lack of knowledge. In the worst case, it is abused to justify hate and violence. It is high-time that we all raise our voice against all forms of misuse of religion as well as injustice and discrimination in society. If we all follow the Will of the One God, there will be unity and peace.”
Prof. Dr. Ronki Ram, Panjab University Chandigarh: “The question of justice and peace is related to the urgent concern of empowering people at the grassroot level so that they are able to realise their potential to the maximum. The gap between the potential and the actual that one can accomplish reveals the structural violence in society. Here the positive role of religion’s wisdom come into play. However, religion often degenerates because those with vested interests take over and create communalism and division. Therefore, a careful integrated approach towards peace and justice in society is needed where not only infrastructure is built but where all people can realise their potential – not at the cost of others but in a mutually beneficial way.”
Rajvinder Singh Bains, Human Rights Advocate Panjab & Haryana High Court: “To create a just and peaceful society, where all children reach the limit of their potential, it is necessary to have a social setup where no one is discriminated, and where everyone is provided with the blessings of a secure and clean home, a free or affordable health insurance and education. To achieve this, we need to listen more carefully to the wisdom of religion.”
The public seminar “Strengthening unity, peace and justice” will be held on 18th August 2018, 6pm to 10pm at Anaj Mandi, behind Arora palace, in Ludhiana, Panjab, India.

Background

The Sach Khoj Academy (Academy for Discovering the Truth) is an NGO which uses timeless spiritual wisdom (Gurmat) which is at the heart of Sikhi to raise awareness about religion’s responsibility to strengthen unity, peace, human rights, justice and environmental protection. Dharam Singh Nihang Singh is the founder of the Sach Khoj Academy. He has broadcast thousands of hours of lectures on YouTube, and is the author of numerous publications. In February 2015, Dharam Singh Nihang Singh was the first speaker of the dialogue series “Religion matters – Rethinking the challenges of tomorrow”, organised by the German Federal Ministry for Economic Cooperation and Development (BMZ). In 2016, Dharam Singh Nihang Singh served as one of the authors of the book “Voices from Religions on Sustainable Development“, which is the outcome of UN consultations in Summer 2016 on the issue of religion and sustainable development.
The United Religious Front for Peace and Justice is based on the Muslim-Sikh Front. Its mission is to unite people irrespective of their socio-religious background, eliminate hatred and communalism from all spheres for life including politics and religion, and to make the planet a peaceful, just and hospitable place for future generations.

Contact

For more information contact the Sach Khoj Academy (www.sachkhojacademy.wordpress.com, Phone: +91 9915805070, +91 9878314700)
----

ਪ੍ਰੈਸ ਨੋਟ | ਇੱਕ ਪਰਮੇਸਰੁ – ਇੱਕ ਧਰਮ – ਇੱਕ ਮਨੁੱਖੀ ਪਰਿਵਾਰ । ਉੱਘੀਆਂ ਧਾਰਮਿਕ ਸ਼ਖਸੀਅਤਾਂ, ਮਨੁੱਖੀ ਅਧਿਕਾਰ ਕਾਰਜਕਰਤਾ, ਵਿਦਵਾਨ ਅਤੇ ਕਿਸਾਨਾਂ ਨੇ ਏਕਤਾ, ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਨ ਦੇ ਉਦਮ ਲਈ ਇਕੱਤਰ ਹੋਣਗੇ ।

ਚੰਡੀਗੜ੍ਹ, ੧੨ ਅਗਸਤ ੨੦੧੮

੧੮ ਅਗਸਤ ਨੂੰ ਲੁਧਿਆਣੇ ਵਿਖੇ ਮੁਸਲਿਮ, ਹਿੰਦੂ, ਇਸਾਈ ਅਤੇ ਸਿੱਖ ਭਾਈਚਾਰੇ ਦੀ ਪ੍ਰਤਿਨਿਧਿ ਹਸਤੀਆਂ, ਮੁਨੱਖੀ ਅਧਿਕਾਰ ਅਤੇ ਜ਼ਮੀਨੀ ਕਾਰਜਕਰਤਾ, ਵਿਦਵਾਨ ਅਤੇ ਕਿਸਾਨ “ਏਕਤਾ, ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਨ ਦੇ ਉਦਮ” ਵਾਸਤੇ ਇੱਕ ਸਾਂਝਾ ਉਪਰਾਲਾ ਜਨਤਕ ਸੈਮੀਨਾਰ ਦ੍ਵਾਰਾ ਕਰਨ ਜਾ ਰਹੇ ਹਨ । ਇਹ ਇਕੱਠ ਸਚੁ ਖੋਜ ਅਕੈਡਮੀ ਅਤੇ ਯੂਨਾਇਟਿਡ ਰਿਲੀਜਿਅਸ ਫ੍ਰੰਟ ਫਾਰ ਪੀਸ ਐਂਡ ਜਸਟਿਸ ਦੇ ਸਾਂਝੇ ਉਦਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ । “ਏਕਤਾ ਵਿੱਚ ਤਾਕਤ,ਵੰਡ ਨਾਲ ਗਿਰਾਵਟ” ਦੇ ਨਿਸ਼ਾਨੇ ਤਹਿਤ ਇਹ ਉਪਰਾਲਾ ਸੰਪ੍ਰਦਾਇਕਤਾ ਤੋਂ ਉੱਪਰ ਉਠਕੇ, ਸਾਰੇ ਸੁਹਿਰਦ ਲੋਕਾਂ ਨੂੰ ਜੋੜਦਿਆਂ, ਜੀਵਨ ਦੇ ਹਰ ਪੱਖ ਵਿੱਚ ਏਕਤਾ, ਸ਼ਾਂਤੀ, ਅਤੇ ਨਿਆਂ ਦੇ ਸਥਾਪਤੀ ਨੂੰ ਮਜਬੂਤ ਕਰਦਾ ਹੈ । ਇਹ ਉਪਰਾਲਾ, ਵਿਸ਼ਵ ਸ਼ਾਂਤੀ ਦੀਆਂ ਮੌਜੂਦਾ ਕੋਸ਼ਿਸ਼ਾਂ, ਖਾਸ ਕਰਕੇ ਸੰਯੁਕਤ ਰਾਸ਼ਟਰ ਦੇ ਏਜੰਡਾ ੨੦੩੦ ਦੇ ਅੰਤਰਗਤ “ਟਿਕਾਊ ਵਿਕਾਸ ਦੇ ਟੀਚੇ” ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਵੱਲ ਇੱਕ ਕਦਮ ਹੈ । ਯੂ ਐਨ ਓ ਦੇ ਇਸ ਏਜੰਡੇ ਵਿੱਚ ੧੯੩ ਮੁਲਕ ਸ਼ਾਮਿਲ ਹਨ । “ਟਿਕਾਊ ਵਿਕਾਸ” ਉੱਤੇ ਕੇਂਦ੍ਰਿਤ ਇਸ ਏਜੰਡੇ ਦਾ ਮੁੱਖ ਨਿਸ਼ਾਨਾ ਹੈ – “ਕੋਈ ਵੀ ਪਿਛੇ ਨਾ ਰਹਿ ਜਾਵੇ”। ਇਸ ਕਰਕੇ ਇਹ ਉਹਨਾਂ ਸਾਰੀਆਂ ਕੋਸ਼ਿਸ਼ਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਾ ਹੈ ਜੋ ਇਹਨਾਂ ਪੰਜ “ਪ” (ਪੱਪਿਆਂ) ਦਾ ਧਿਆਨ ਰੱਖਣ – ਪਲੈਨਟ (ਧਰਤੀ), ਪੀਪਲ (ਲੋਕ), ਪ੍ਰੋਸਪੈਰੀਟੀ (ਖੁਸ਼ਹਾਲੀ), ਪੀਸ (ਸ਼ਾਂਤੀ) ਅਤੇ ਪਾਰਟਨਰਸ਼ਿਪ (ਸਾਝੇਦਾਰੀ) ।

ਇਹ ਉਪਰਾਲਾ, ਧਰਮ ਸਿੰਘ ਨਿਹੰਗ ਸਿੰਘ ਜੀ, ਜੋ ਸਚੁ ਖੋਜ ਅਕੈਡਮੀ ਦੇ ਬਾਨੀ ਹਨ, ਦੀ ਲਗਾਤਾਰ ਚਲ ਰਹੀ ਗੱਲਬਾਤ ਦੀ ਲੜੀ, ਜਿਸ ਵਿੱਚ ਉੱਘੀਆਂ ਹਸਤੀਆਂ ਜਿਵੇਂ ਕਿ ਸਵਾਮੀ ਅਗਨੀਵੇਸ਼ (ਸਮਾਜ ਸੇਵਕ ਅਤੇ ਵਿਕਲਪਕ ਨੋਬਲ ਇਨਾਮ ਜੇਤੂ, ਨਵੀਂ ਦਿੱਲੀ), ਮਹਿਮੂਦ ਪਰਾਚਾ (ਐਡਵੋਕੇਟ ਸੁਪਰੀਮ ਕੋਰਟ, ਨਵੀਂ ਦਿੱਲੀ ਅਤੇ ਪ੍ਰਧਾਨ ਅੰਤਰਰਾਸ਼ਟਰੀ ਘੱਟ ਗਿਣਤੀ ਵਕੀਲ ਆਯੋਗ ਸਾਉਥ ਏਸ਼ੀਆ), ਮੌਲਾਨਾ ਮੁਹੱਮਦ ਅਜ਼ਾਜ਼ੁਰ ਰਹਿਮਾਨ ਸ਼ਾਹੀਨ ਕਾਸਮੀ (ਜਨਰਲ ਸਕੱਤਰ ਵਿਸ਼ਵ ਸ਼ਾਂਤੀ ਸੰਸਥਾ, ਨਵੀਂ ਦਿੱਲੀ), ਜਨਾਬ ਕਮਾਲ ਅਲੀ ਖਾਨ (ਯੂਨਾਇਟਿਡ ਰਿਲੀਜਿਅਸ ਫ੍ਰੰਟ ਫਾਰ ਪੀਸ ਐਂਡ ਜਸਟਿਸ ਅਤੇ ਇਸਲਾਮੀ ਵਿਦਵਾਨ, ਪਟਿਆਲਾ), ਪ੍ਰੋ. ਡਾ. ਰੌਣਕੀ ਰਾਮ (ਰਾਜਨੀਤੀ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਅਤੇ ਰਾਜਵਿੰਦਰ ਸਿੰਘ ਬੈਂਸ (ਐਡਵੋਕੇਟ ਮਨੁੱਖੀ ਅਧਿਕਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ) ਸ਼ਾਮਿਲ ਹਨ ।
ਧਰਮ ਸਿੰਘ ਨਿਹੰਗ ਸਿੰਘ, ਬਾਨੀ ਸਚੁ ਖੋਜ ਅਕੈਡਮੀ: “ਸਾਡਾ ਸਫ਼ਰ ਧਾਰਮਿਕ ਅੰਤਰਦ੍ਰਿਸ਼ਟੀ ਦੇ ਧੁਰੇ ਤੋਂ ਸ਼ੁਰੂ ਹੋਇਆ ਹੈ: ਇੱਕ ਪਰਮੇਸਰੁ – ਇੱਕ ਧਰਮ – ਇੱਕ ਮਨੁੱਖੀ ਪਰਿਵਾਰ । ਪਿਛਲੇ ਕਈ ਦਹਾਕਿਆਂ ਤੋਂ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਚਲਾਏ ਜਾ ਰਹੇ ਸੰਵਾਦ ਨਾਲ ਸਾਨੂੰ ਇਹ ਸਪਸ਼ਟ ਹੋ ਗਿਆ ਕਿ ਮਨੁੱਖੀ ਪਰਿਵਾਰ ਅਤੇ ਧਰਤੀ ਮਾਤਾ ਦੀ ਸਾਂਭ ਸੰਭਾਲ ਕਰਨ ਵਾਲਿਆਂ ਦੇ ਵਿਚਾਰ ਇੱਕੋ ਜਿਹੇ ਹਨ ਅਤੇ ਇਹ ਸਾਰੇ “ਸਚੁ ਧਰਮ” ਦੇ ਮੰਨਨ ਵਾਲੇ ਹਨ । ਸਚੁ ਧਰਮ ਸੰਪ੍ਰਦਾਇਕ ਹੱਦਬੰਦੀ ਤੋ ਪਰੇ ਹੈ ਅਤੇ ਬਿਨਾ ਕਿਸੇ ਭੇਦ ਭਾਵ ਦੇ ਸਾਰਿਆਂ ਨੂੰ ਆਪਸ ਵਿੱਚ ਜੋੜਦਾ, ਪਿਆਰ ਫੈਲਾਉਂਦਾ, ਨਿਆਂ, ਮਨੁੱਖੀ ਅਧਿਕਾਰਾਂ ਅਤੇ ਕੁਦਰਤੀ ਸੋਮਿਆਂ ਦੀ ਰਖਿਆ ਕਰਦਾ ਹੋਇਆ ਸ਼ਾਂਤੀ ਅਤੇ ਨਿਆਂ ਨੂੰ ਮਜਬੂਤ ਕਰਦਾ ਹੈ । ਸੱਚ ਧਰਮ ਅਨੁਸਾਰ ਜੀਵਨ ਜਿਓਨ ਵਾਲੇ ਲੋਕ ਸੰਸਾਰੀ ਪ੍ਰਭੁਤਾ ਦੀ ਇੱਛਾ ਨਹੀਂ ਰਖਦੇ ਅਤੇ ਨਾ ਹੀ ਅਪਣੇ ਰਾਜਸੀ ਅਤੇ ਕਾਰੋਬਾਰੀ ਹਿਤਾਂ ਕਰਕੇ ਧਰਮ ਦੀ ਦੁਰਵਰਤੋਂ ਕਰਦੇ ਹਨ । ਸੱਚੇ ਧਾਰਮਿਕ ਲੋਕ ਸੰਸਾਰ ਵਿੱਚ ਸੁੱਚਜਾ ਅਤੇ ਦੂਰਅੰਦੇਸ਼ੀ ਵਾਲਾ ਸ਼ਾਸਨ ਚਲਾਉਣ ਵਾਸਤੇ ਰਾਜਨੇਤਾਵਾਂ ਨੂੰ ਜਿੰਮੇਵਾਰੀ ਨਾਲ ਆਪਣੀ ਰਾਇ ਦਿੰਦੇ ਹਨ ਹਨ । ਅਸੀਂ ਇਹ ਮਹਿਸੂਸ ਕੀਤਾ ਹੈ ਕਿ ਜੋ ਲੋਕ ਇਸ ਨੈਤਿਕ ਜੀਵਨ ਸ਼ੈਲੀ ਦੀ ਅੰਤਰਦ੍ਰਿਸਟੀ ਨੂੰ ਸਮਰਪਿਤ ਹਨ, ਉਹਨਾਂ ਨੂੰ ਇਕਠਿਆਂ ਹੋਕੇ ਇਸ ਸੁਨੇਹੇ ਨੂੰ ਸਾਰੇ ਸੰਸਾਰ ਤਕ ਪਹੁੰਚਾਨ ਲਈ ਮੋਢੇ ਨਾਲ ਮੋਢਾ ਜੋੜ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ । ਇਸ ਕਰਕੇ ਅਸੀਂ ਸਾਰੇ ਲੋਕਾਂ ਨੂੰ ਆਪਸੀ ਧੜੇਬੰਦੀ ਤੋਂ ਉੱਪਰ ਉਠਕੇ ਕੇ, ਚੰਗਿਆਈ ਅਤੇ ਏਕਤਾ ਨਾਲ ਜੁੜਨ ਦਾ ਸੱਦਾ ਦਿੰਦੇ ਹਾਂ ਤਾਂਕਿ ਸੰਯੁਕਤ ਰਾਸ਼ਟਰ ਦੇ “ਟਿਕਾਓ ਵਿਕਾਸ ਦੇ ਟੀਚੇ” ਨੂੰ ਸਿਰੇ ਚੜਾਓਨ ਵਿੱਚ ਯੋਗਦਾਨ ਪਾਇਆ ਜਾ ਸਕੇ ।”
ਸਵਾਮੀ ਅਗਨੀਵੇਸ਼, ਸਮਾਜ ਸੇਵਕ ਅਤੇ ਵਿਕਲਪਕ ਨੋਬਲ ਇਨਾਮ ਦਾ ਜੇਤੂ: “ਅਸੀਂ ਇਕ ਐਸੇ ਸੰਸਾਰ ਵਾਸਤੇ ਯਤਨਸ਼ੀਲ ਹਾਂ ਜਿਥੇ ਕਾਮੇ, ਕਿਸਾਨ, ਮਰਦ, ਔਰਤ, ਬੱਚੇ ਅਤੇ ਬੁਜ਼ੁਰਗ ਆਪਸੀ ਪਿਆਰ, ਸ਼ਾਂਤੀ ਅਤੇ ਇਜ਼ੱਤ ਨਾਲ ਰਹਿ ਸੱਕਣ । ਮੋਜੂਦਾ ਸਮੇਂ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ, ਅਤਿਵਾਦ ਅਤੇ ਹਿੰਸਾ, ਅਨਿਆਂ, ਭ੍ਰਿਸ਼ਟਾਚਾਰ, ਸ਼ੋਸ਼ਣ ਅਤੇ ਧਰਮ ਦੀ ਸੰਪ੍ਰਦਾਇਕਤਾ ਵਾਸਤੇ ਦੁਰਵਰਤੋਂ ਦੀ ਭਿਆਨਕ ਪ੍ਰਿਸ਼ਠਭੂਮੀ ਵਿੱਚ ਪਿਆਰ, ਨਿਆਂ ਅਤੇ ਏਕਤਾ ਦਾ ਸੁਨੇਹਾ ਸਮੇਂ ਦੇ ਸਰਵਉਚ ਮੰਗ ਹੈ ।”
ਮਹਿਮੂਦ ਪਰਾਚਾ, ਐਡਵੋਕੇਟ ਸੁਪ੍ਰੀਮ ਕੋਰਟ ਨਵੀਂ ਦਿੱਲੀ ਅਤੇ ਪਰੈਜ਼ੀਡੈਂਟ ਦੱਖਣੀ ਏਸ਼ੀਆ ਘੱਟਗਿਣਤੀ ਵਕੀਲ ਆਯੋਗ: “ਹਰ ਮਨੁੱਖ ਇਸ ਧਰਤੀ ਦਾ ਨਾਗਰਿਕ ਹੈ । ਇਸ ਕਰਕੇ ਧਰਤੀ ਮਾਤਾ ਜੋ ਕੁਦਰਤੀ ਸੋਮੇਂ ਸਾਨੂੰ ਦਿੰਦੀ ਹੈ ਓਹਨਾਂ ਦੇ ਸਾੰਭ ਸੰਭਾਲ ਦੀ ਜਿੰਮੇਵਾਰੀ ਸਾਰੇ ਲੋਕਾਂ ਦੀ ਸਾਂਝੀ ਹੈ ਚਾਹੇ ਓਹ ਭਾਰਤ ਦੇ ਵਾਸੀ ਹੋਣ ਜਾਂ ਸੰਸਾਰ ਦੇ ਕਿਸੇ ਭੀ ਹੋਰ ਖਿੱਤੇ ਦੇ । ਮਨੁੱਖ ਇੱਕੋ ਇਕ ਐਸੀ ਜਾਤੀ ਹੈ, ਜਿਸ ਵਿੱਚ ਸਮਾਜ ਨੂੰ ਚੰਗੀ ਸੇਧ ਦੇਣ ਅਤੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਲਈ ਆਪਣੀ ਅਕਲ ਦੀ ਵਰਤੋਂ ਕਰਨ ਦੀ ਸਮਰੱਥਾ ਹੈ, ਇਸ ਕਰਕੇ ਇਹ ਜਿੰਮੇਵਾਰੀ ਖਾਸ ਕਰਕੇ ਸਾਡੇ ਮੋਢਿਆਂ ਉੱਤੇ ਹੈ ਕਿ ਅਸੀਂ ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਸੰਭਾਲ ਕਰਦੇ ਹੋਏ ਇਸ ਗੱਲ ਦਾ ਧਿਆਨ ਰਖੀਏ ਕਿ ਜੋ ਜੀਵ ਇਨਾਂ ਸੋਮਿਆਂ ਉੱਤੇ ਨਿਰਭਰ ਹਨ, ਓਹ ਸੁੱਖ ਸ਼ਾਂਤੀ ਨਾਲ ਇਕੱਠੇ ਰਹਿ ਸਕਣ । ਆਓ ਅਸੀਂ ਆਪਣੇ ਫਰਜ਼ ਨੂੰ ਨਿਤਾਪ੍ਰਤੀ ਚੇਤੇ ਰਖਦੇ ਹੋਏ, ਸੱਚੇ ਗਿਆਨ ਦੀ ਸੇਧ ਨੂੰ ਧਰਤੀ ਵਲੋਂ ਮਿਲੇ ਬਹੁਮੁੱਲੀ ਕੁਦਰਤੀ ਖ਼ਜ਼ਾਨੇ ਦੀ ਸੰਭਾਲ ਵਾਸਤੇ ਵਰਤੀਏ ।”
ਜਨਾਬ ਕਮਾਲ ਅਲੀ ਖਾਨ, ਯੂਨਾਇਟਿਡ ਰਿਲੀਜਿਅਸ ਫ੍ਰੰਟ ਫਾਰ ਪੀਸ ਐਂਡ ਜਸਟਿਸ ਅਤੇ ਇਸਲਾਮੀ ਵਿਦਵਾਨ: “ਇਸਲਾਮ ਇਸ ਗੱਲ ਉੱਤੇ ਖਾਸ ਜੋਰ ਦਿੰਦਾ ਹੈ ਕਿ ਅਸੀਂ ਇੱਕ ਪਰਮੇਸਰੁ ਦੀ ਸੰਤਾਨ ਹਾਂ ਅਤੇ ਇਸ ਨਾਤੇ ਆਪਸ ਵਿੱਚ ਭੈਣ ਭਰਾ ਹਾਂ । ਸਾਨੂੰ ਨਫਰਤ ਦੀ ਭਾਵਨਾ ਪੂਰਣ ਤਿਆਗ ਕਰਕੇ, ਉੱਪਰ ਉਠ ਕੇ ਵਿੱਚਰਨਾ ਚਾਹੀਦਾ ਹੈ । ਜਦੋਂ ਅਸੀਂ ਸਾਰੇ ਇੱਕਜੁੱਟ ਹੋ ਜਾਵਾਂਗੇ, ਇਕ ਪਰਿਵਾਰ ਦੀ ਤਰਾਂ ਪਿਆਰ ਨਾਲ ਰਹਾਂਗੇ, ਏਕਤਾ ਅਤੇ ਸ਼ਾਂਤੀ ਆਪਣੇ ਆਪ ਹਮੇਸ਼ਾਂ ਵਾਸਤੇ ਮਜਬੂਤ ਹੋ ਜਾਵੇਗੀ ।”
ਮੌਲਾਨਾ ਮੁਹੱਮਦ ਅਜ਼ਾਜ਼ੁਰ ਰਹਿਮਾਨ ਸ਼ਾਹੀਨ ਕਾਸਮੀ, ਜਨਰਲ ਸਕੱਤਰ ਵਿਸ਼ਵ ਸ਼ਾਂਤੀ ਸੰਸਥਾ: “ਧਰਮ ਦਾ ਨਿਸ਼ਾਨਾ ਏਕਤਾ ਹੈ ਅਤੇ ਜੋ ਲੋਕ ਸ਼ਾਂਤੀ ਅਤੇ ਏਕਤਾ ਵਾਸਤੇ ਕੰਮ ਕਰ ਰਹੇ ਹਨ, ਉਨਾਂ ਦੇ ਆਪਸੀ ਸਹਿਯੋਗ ਦੇ ਵਧੇਰੇ ਲੋੜ ਹੈ । ਆਮ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਕਈ ਤਰਾਂ ਨਾਲ ਵੰਡੇ ਹੋਏ ਹਾਂ । ਅਕਸਰ ਜਾਣਕਾਰੀ ਦੀ ਘਾਟ ਕਾਰਣ ਧਰਮ ਬਾਰੇ ਗਲਤਫ਼ਹਮੀ ਪੈਦਾ ਹੋ ਜਾਂਦੀ ਹੈ ਅਤੇ ਇਸਤੋਂ ਵੀ ਵਧੇਰੇ ਧਰਮ ਦੀ ਮਾੜੀ ਦੁਰਵਰਤੋਂ ਆਪਸੀ ਵੈਰ ਵਿਰੋਧ ਅਤੇ ਹਿੰਸਾ ਵਾਸਤੇ ਕੀਤੀ ਜਾਂਦੀ ਹੈ । ਸਮੇਂ ਦੀ ਪੁਰਜ਼ੋਰ ਮੰਗ ਹੈ ਕਿ ਅਸੀਂ ਸਾਰੇ ਇਕੱਠੇ ਹੋਕੇ ਹਰ ਤਰਾਂ ਦੇ ਸਮਾਜਿਕ ਅਨਿਆਂ ਅਤੇ ਧਰਮ ਦੀ ਦੁਰਵਰਤੋਂ ਦੇ ਖਿਲਾਫ਼ ਲਾਮਬੰਦ ਹੋਈਏ । ਅਗਰ ਅਸੀਂ ਪਰਮੇਸਰੁ ਦੇ ਹੁਕਮ ਵਿੱਚ ਤੁਰਾਂਗੇ, ਸੰਸਾਰ ਵਿੱਚ ਏਕਤਾ ਅਤੇ ਸ਼ਾਂਤੀ ਆਪਣੇ ਆਪ ਬਹਾਲ ਹੋ ਜਾਵੇਗੀ ।”
ਪ੍ਰੋ. ਡਾ. ਰੌਣਕੀ ਰਾਮ, ਪੰਜਾਬ ਯੂਨੀਵਰਸਿਟੀ ਚੰੜੀਗੜ੍ਹ: “ਸ਼ਾਂਤੀ ਅਤੇ ਨਿਆਂ ਦੇ ਸਵਾਲ ਦਾ ਗੂਹੜਾ ਸੰਬੰਧ ਜਮੀਨੀ ਪੱਧਰ ਉੱਤੇ ਲੋਕਾਂ ਦੇ ਸਸ਼ਕਤੀਕਰਣ ਨਾਲ ਸੰਬੰਧਿਤ ਹੈ ਤਾਂ ਕਿ ਓਹ ਅਪਣੀ ਪ੍ਰਤਿਭਾ ਦਾ ਪੂਰਾ ਲਾਭ ਲੈ ਸਕਣ । ਹੁਨਰ ਦੇ ਹੁੰਦਿਆਂ ਭੀ ਪ੍ਰਾਪਤੀ ਦੀ ਸੰਭਾਵਨਾ ਅਤੇ ਵਾਸਤਵਿਕਤਾ ਦਾ ਪਾੜਾ ਸਮਾਜਿਕ ਅਨਿਆਂ ਅਤੇ ਗੈਰ ਬਰਾਬਰੀ ਨੂੰ ਬੇਪਰਦਾ ਕਰਦਾ ਹੈ । ਇਸ ਮੌਕੇ ਉੱਤੇ ਧਰਮ ਇਕ ਸਕਾਰਾਤਮਕ ਕਿਰਦਾਰ ਨਿਭਾ ਸਕਦਾ ਹੈ, ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਧਰਮ ਅਤੇ ਧਾਰਮਿਕ ਸੰਸਥਾਵਾਂ ਉੱਤੇ ਐਸੇ ਲੋਕ ਭਾਰੂ ਹੋ ਜਾਂਦੇ ਹਨ, ਜੋ ਅਪਨੇ ਨਿਜੀ ਅਤੇ ਰਾਜਨੀਤਿਕ ਫਾਇਦੇ ਵਾਸਤੇ ਧਰਮ ਨੂੰ ਝਗੜੇ ਅਤੇ ਸੰਪ੍ਰਦਾਇਕ ਹਿੰਸਾ ਵਿੱਚ ਵਰਤਦੇ ਹਨ । ਇਸ ਕਰਕੇ ਨਿਆਂ ਅਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਇਕ ਐਸੇ ਏਕੀਕ੍ਰਤ ਦ੍ਰਿਸ਼ਟੀਕੋਣ ਦੀ ਖਾਸ ਲੋੜ ਹੈ, ਜਿਥੇ ਕਿ ਇੱਕ ਐਸਾ ਆਧਾਰਭੂਤ ਢਾਂਚਾ ਮੁਹਇਆ ਕਰਾਇਆ ਜਾ ਸਕੇ, ਜਿਥੇ ਸਭ ਲੋਕ ਬਿਨਾਂ ਕਿਸੇ ਨੂੰ ਅਣਦੇਖਾ ਕੀਤੇ, ਆਪਣੀ ਪ੍ਰਤਿਭਾਵਾਂ ਦਾ ਪਰਸਪਰ ਲਾਭ ਉਠਾ ਸਕਣ ।”
ਰਾਜਵਿੰਦਰ ਸਿੰਘ ਬੈਂਸ, ਮਨੁੱਖੀ ਅਧਿਕਾਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ: “ਇੱਕ ਐਸੇ ਨਿਆਂ ਅਧਾਰਿਤ ਸਮਾਜ ਦੀ ਸਿਰਜਣਾ ਜੋ ਸ਼ਾਂਤੀ ਨਾਲ ਭਰਪੂਰ ਹੋਵੇ ਅਤੇ ਜਿਥੇ ਹਰ ਬੱਚਾ ਅਪਨੀ ਪ੍ਰਤਿਭਾ ਦੀ ਬੁਲੰਦੀਆਂ ਨੂੰ ਛੂਹ ਸਕੇ, ਇੱਕ ਐਸੇ ਸਮਾਜਿਕ ਢਾਂਚੇ ਨੂੰ ਸਥਾਪਿਤ ਕਰਨ ਦੀ ਲੋੜ ਹੈ, ਜਿਥੇ ਕਿਸੇ ਨਾਲ ਵੀ ਭੇਦਭਾਵ ਨਾ ਹੋਵੇ । ਜਿਥੇ ਹਰ ਕਿਸੇ ਨੂੰ ਰਹਿਣ ਲਈ ਸਾਫ਼ ਸੁਥਰੇ ਅਤੇ ਸੁਰਖਿਅਤ ਘਰ, ਮੁਫਤ ਜਾ ਕਿਫਾਇਤੀ ਪੜ੍ਹਾਈ ਅਤੇ ਸਿਹਤ ਬੀਮਾ ਮੁਹਇਆ ਹੋਵੇ । ਇਸ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਸਚੁ ਧਰਮ ਦੀ ਉਚੀ ਸੇਧ ਲੈਣ ਦੀ ਲੋੜ ਹੈ ।”
ਇਹ ਜਨਤਕ ਸੈਮੀਨਾਰ ੧੮ ਅਗਸਤ ੨੦੧੮ ਨੂੰ ਸ਼ਾਮ ੬ ਤੋ ੧੦ ਵਜੇ ਤਕ ਅਨਾਜ ਮੰਡੀ, ਅਰੋਰਾ ਪੈਲਸ ਦੇ ਪਿਛੇ, ਲੁਧਿਆਣਾ, ਪੰਜਾਬ ਵਿਖੇ ਆਯੋਜਿਤ ਕੀਤਾ ਗਿਆ ਹੈ ।

ਪਿਛੋਕੜ

ਸਚੁ ਖੋਜ ਅਕੈਡਮੀ ਇਕ ਗੈਰ ਸਰਕਾਰੀ ਸੰਸਥਾ ਹੈ, ਜੋ ਗੁਰਮਤਿ ਦੇ ਗਿਆਨ ਦੀ ਰੋਸ਼ਿਨੀ ਵਿੱਚ ਸਿੱਖੀ ਦੀ ਮੌਲਿਕ ਜਾਣਕਾਰੀ ਦੇਣ ਦੇ ਨਾਲ ਨਾਲ ਪੂਰੇ ਸੰਸਾਰ ਵਿੱਚ ਏਕਤਾ, ਸ਼ਾਂਤੀ, ਮਨੁੱਖੀ ਅਧਿਆਕਾਰਾਂ, ਨਿਆਂ ਅਤੇ ਕੁਦਰਤੀ ਸੋਮਿਆਂ ਦੀ ਸੁਰਖਿਆ ਕਰਨ ਲਈ ਧਰਮ ਦੀ ਜਿੰਮੇਵਾਰੀ ਅਤੇ ਝੰਡਾ ਬਰਦਾਰੀ ਬਾਰੇ ਜਾਗਰੂਕਤਾ ਲਈ ਵਚਨਬੱਧ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਉਨਾਂ ਵਲੋਂ ਕੀਤੀ ਗਈ ਹਜ਼ਾਰਾਂ ਘੰਟੇ ਦੀ ਗੁਰਬਾਣੀ ਵਿਆਖਿਆ, ਯੂ ਟ੍ਯੂਬ ਉੱਤੇ ਪ੍ਰਸਾਰਿਤ ਕੀਤੀ ਗਈ ਹੈ ਅਤੇ ਅੱਜ ਵੀ ਦੇਖੀ ਸੁਣੀ ਜਾ ਸਕਦੀ ਹੈ । ਧਰਮ ਸਿੰਘ ਨਿਹੰਗ ਸਿੰਘ ਜੀ ਨੇ ਵੱਖ ਵੱਖ ਵਿਸ਼ਿਆਂ ਉਤੇ ਲੇਖ ਲਿਖੇ ਹਨ | ਉਹ “ਧਰਮ ਜਰੂਰੀ ਹੈ – ਭਵਿਖ ਦੀਆਂ ਚੁਣੋਤੀਆਂ ਉਤੇ ਪੁਨਰਵਿਚਾਰ” ਸੰਗੋਸ਼ਠੀ ਦੇ ਪਹਿਲੇ ਅਤੇ ਮੁੱਖ ਬੁਲਾਰੇ ਸਨ । ਇਹ ਸੰਗੋਸ਼ਠੀ ੨੦੧੫ ਵਿੱਚ ਜਰਮਨੀ ਦੀ ਫੈਡਰਲ ਮਿਨਿਸਟਰੀ ਫ਼ੋਰ ਇਕੋਨੋਮਿਕ ਡੀਵੈਲਪਮੈਂਟ (ਬੀ ਐਮ ਜ਼ੈਡ) ਵਲੋਂ ਆਯੋਜਿਤ ਗਈ ਸੀ । ਸਾਲ ੨੦੧੬ ਵਿੱਚ, ਧਰਮ ਸਿੰਘ ਨਿਹੰਗ ਸਿੰਘ ਨੇ “ਵਾਈਸਿਸ ਫ੍ਰਾਮ ਰਿਲੀਜਨ ਓਨ ਸਸਟੇਨੇਬਲ ਡੀਵੈਲਪਮੈਂਟ” ਸਿਰਲੇਖ ਹੇਠਛਪੀ ਕਿਤਾਬ ਦੇ ਲਿਖਾਰੀਆਂ ਵਿੱਚੋਂ ਇੱਕ ਸਨ । ਇਹ ਕਿਤਾਬ ੨੦੧੬ ਦੀਆਂ ਗਰਮੀਆਂ ਵਿੱਚ ਹੋਈਆਂ ਸੰਯੁਕਤ ਰਾਸਟਰ ਦੀਆਂ ਟਿਕਾਉ ਵਿਕਾਸ ਨਾਲ ਧਰਮ ਦੇ ਸੰਬੰਧ ਬਾਰੇ ਹੋਈਆਂ ਸਲਾਹ ਬੈਠਕਾਂ ਦਾ ਨਤੀਜਾ ਸੀ ।
ਯੁਨਾਇਟਿਡ ਰੀਲੀਜੀਅਸ ਫ੍ਰੰਟ ਫਾਰ ਪੀਸ ਏੰਡ ਜਸਟਿਸ, ਮੁਸਲਿਮ ਸਿੱਖ ਫ੍ਰੰਟ ਆਫ਼ ਪੰਜਾਬ ਉੱਤੇ ਅਧਾਰਿਤ ਹੈ । ਇਸਦਾ ਮੁਖ ਉਦੇਸ਼ ਹੈ ਕਿ ਸਮਾਜਿਕ ਅਤੇ ਧਾਰਮਿਕ ਪਿਛੋਕੜ ਦੇ ਪਰਵਾਹ ਕੀਤੇ ਬਗੈਰ, ਸਾਰੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ, ਨਫ਼ਰਤ ਅਤੇ ਸੰਪ੍ਰਦਾਇਕਤਾ ਨੂੰ ਜੀਵਨ ਦੇ ਹਰ ਪੱਖ ਖਾਸਕਰ ਧਰਮ ਅਤੇ ਸਿਆਸਤ ਵਿਚੋਂ ਦੂਰ ਕਰਕੇ, ਸੰਸਾਰ ਦੇ ਮਾਹੋਲ ਨੂੰ ਆਉਣ ਵਾਲੀ ਨਸਲਾਂ ਦੇ ਰਹਿਣ ਲਈ ਸ਼ਾਂਤ ਅਤੇ ਰਹਿਣ ਦੇ ਯੋਗ ਬਣਾਇਆ ਜਾਵੇ ।
ਸੰਪਰਕ
ਵਧੇਰੇ ਜਾਣਕਾਰੀ ਵਾਸਤੇ ਸਚੁ ਖੋਜ ਅਕੈਡਮੀ ਨਾਲ ਸੰਪਰਕ ਕਰੋ:
ਫੋਨ: 9915805070, 9878314700, www.sachkhojacademy.wordpress.com