June 3, 2018

Social Media - ਸਿਖਿਅਾਰਥੀਅਾਂ, ਵਿਦਿਅਾਰਥੀਅਾਂ ਤੇ ਝਗੜਾਰਥੀਆਂ ਨੂੰ ਸੁਨੇਹਾ | Message for students of religion | Dharam Singh Nihang Singh

ਧਰਮ ਸਿੰਘ ਨਿਹੰਗ ਸਿੰਘ ਵੱਲੋਂ ਸਾਰੇ ਸੁਣਨ ਵਾਲਿਆਂ, ਸਿਖਿਅਾਰਥੀਅਾਂ, ਵਿਦਿਅਾਰਥੀਅਾਂ ਅਤੇ ਝਗੜਾਰਥੀਆਂ ਨੂੰ ਸੁਨੇਹਾ - ਖਾਸ ਤੌਰ 'ਤੇ ਜਿਹੜੇ ਆਪਣੇ ਕੀਮਤੀ ਸਮੇਂ ਨੂੰ ਗੁਰਬਾਣੀ ਨੂੰ ਧਿਆਨ ਨਾਲ ਸੁਣਨ ਅਤੇ ਮੰਨਣ ਦੀ ਬਜਾਏ ਸੋਸ਼ਲ ਮੀਡੀਆ ਉੱਤੇ ਬਰਬਾਦ ਕਰ ਰਹੇ ਹਨ। ਆਤਮਿਕ ਗਿਆਨ ਦਾ ਸੱਚਾ ਸਿਖਿਅਾਰਥੀ ਕੌਣ ਹੈ? ਤੁਸੀਂ ਇੱਕ ਸੱਚੇ ਅਤੇ ਜਾਅਲੀ ਸਿੱਖ ਨੂੰ ਕਿਵੇਂ ਪਛਾਣ ਸਕਦੇ ਹੋ? ਸਿੱਖ (ਅਧਿਆਤਮਿਕ ਗਿਆਨ ਦਾ ਸੱਚਾ ਸਿਖਿਅਾਰਥੀ), ਵਿਦਿਅਾਰਥੀ (ਵਿਦਵਾਨ) ਅਤੇ ਝਗੜਾਰਥੀ (ਝਗੜੇ, ਵਾਦ ਵਿਵਾਦ ਅਤੇ ਸਮੱਸਿਆ ਪੈਦਾ ਕਰਨ ਵਾਲਾ) ਦਾ ਫਰਕ ਸਮਝਣਾ ਕਿਉਂ ਜ਼ਰੂਰੀ ਹੈ? ਇੱਕ ਸਿਖਿਅਾਰਥੀ ਦੀਆਂ ਜ਼ਿੰਮੇਵਾਰੀਆਂ ਕੀ ਹਨ? ਇੱਕ ਜ਼ਿੰਮੇਵਾਰ ਸਿਖਿਅਾਰਥੀ ਦਾ ਕਿਰਦਾਰ ਕਿੱਦਾਂ ਦਾ ਹੁੰਦਾ ਹੈ (ਸੋਸ਼ਲ ਮੀਡੀਆ ਉੱਤੇ)? ਇਸ ਦੇ ਜਵਾਬ ਇਸ ਰਿਕਾਰਡਿੰਗ ਵਿੱਚ ਸੁਣੋ ਜੀ।