September 19, 2012

Rovai Raam Nikaalaa Bhaiaa


ਇਹ ਸਾਰਾ ਸਬਦ ਵਰਤਮਾਨ ਕਾਲ ਵਿੱਚ ਹੈ ਜੋ ਘਟਨਾ ਸਾਡੇ ਨਾਲ ਹਰ ਰੋਜ਼ ਘਟਦੀ ਹੈ ਉਸਦਾ ਜਿਕਰ ਹੈ ਇਸ ਸਬਦ ਵਿੱਚ ।

ਸਹੰਸਰ ਦਾਨ ਦੇ ਇੰਦ੍ਰੁ ਰੋਆਇਆ :- ਇੰਦ੍ਰੀ ਦਾ ਅਰਥ ਹੁੰਦਾ ਹੈ ਬੁਧਿ, ਗਿਆਨ ਇੰਦਰੀਆਂ ਜਿਸਦੇ ਵੱਸ ਵਿੱਚ ਨੇ ਉਹ ਇੰਦਰ ਭਾਵ ਮਨ ਇਸਨੂੰ ਦੁਨੀਆਂ ਦੇ ਸਾਰੇ ਪਦਾਰਥ ਵੀ ਦੇ ਦਿਉ ਇਹ ਰੋਂਦਾ ਹੀ ਰਹੇਗਾ ।
ਪਰਸ ਰਾਮੁ ਰੋਵੈ ਘਰਿ ਆਇਆ :- ਜਦੋਂ ਇਹ ਆਪਣੇ ਅੰਦਰਲੇ ਰਾਮ ਨਾਲ ਜੁੜਦਾ ਹੈ ਤਾਂ ਵੀ ਰੋਂਦਾ ਹੈ ਪਰ ਨਾਮ ਦੀ ਭੁੱਖ ਲਈ ।
ਅਜੈ ਸੁ ਰੋਵੈ ਭੀਖਿਆ ਖਾਇ :- ਹੁਣ ਵੀ (ਹਜੇ) ਵੀ ਰੋ ਰਿਹਾ ਹੈ (ਵਰਤਮਾਨ ਕਾਲ) ਦੁਨਿਆ ਦੇ ਪਦਾਰਥ ਪ੍ਰਾਪਤ ਕਰਕੇ, ਨਾਲੇ ਭਿਖਿਆ ਖਾਏ ਜਾਂਦਾ ਹੈ ਨਾਲੇ ਰੋਈ ਜਾਂਦਾ ਹੈ ।
ਐਸੀ ਦਰਗਹ ਮਿਲੈ ਸਜਾਇ :- ਇਹੀ ਸਜਾ ਹੈ ਦਰਗਾਹ (ਹਿਰਦੇ) ਵਿੱਚ ਕਿਉਂਕਿ ਮਾਇਆ ਹੈ ਉਥੇ ।
ਰੋਵੈ ਰਾਮੁ ਨਿਕਾਲਾ ਭਇਆ :- ਸਾਡਾ ਮੂਲ ਵੀ ਰੋਂਦਾ ਹੈ ਭਾਵ ਉਹ ਸਾਰਾ ਦਿਨ ਸਲਾਹ ਦਿੰਦਾ ਹੈ ਪਰ ਇੰਦਰ ਉਸਦਾ ਕਹਿਣਾ ਨਹੀ ਮੰਨਦਾ ਰਾਮ ਦੇ ਵਿਚੋਂ ਸੀਤਾ ਤੇ ਲਖਮਣੁ ਨਿਕਲੇ ਨੇ ਜਿਵੇਂ ਜੋਤ ਵਿਚੋਂ ਰੋਸ਼ਨੀ ਤੇ ਧੁੱਪ ।
ਸੀਤਾ ਲਖਮਣੁ ਵਿਛੁੜਿ ਗਇਆ :- ਸੀਤਾ ਬੁਧਿ ਤੇ ਲਖਮਣੁ ਇੰਦਰ (ਮਨ) ਦੋਨੋ ਰਾਮ ਆਪਣੇ ਮੂਲ ਤੋਂ ਵਿਛੜ ਗਏ ਭਾਵ ਹੁਣ ਕਹਿਣਾ ਨਹੀ ਮੰਨਦੇ ।
ਰੋਵੈ ਦਹਸਿਰੁ ਲੰਕ ਗਵਾਇ :- ਦਰਗਾਹ (ਲੰਕਾ) ਛੱਡ ਕੇ ਮਨ ਤਿਕੁਟੀ ਵਿੱਚ ਬੈਠਾ ਹੈ ਹੁਣ ਉਸਨੂੰ ਦਰਗਾਹ ਨਹੀ ਮਿਲ ਰਹੀ ਤਾਂ ਰੋਂਦਾ ਹੈ ।
ਜਿਨਿ ਸੀਤਾ ਆਦੀ ਡਉਰੂ ਵਾਇ :- ਮਨ ਦੀ ਅਵਾਜ਼ ਡਉਰੂ ਹੈ ਇਹ ਅਪਨੀ ਬੁਧਿ (ਸੀਤਾ)

ਤੱਤ ਸਾਰ ਹੈ ਕਿ ਸਾਡੇ ਅੰਦਰਲੀ ਤਸਵੀਰ ਹੈ ਚਿੱਤ, ਮਨ ਤੇ ਭੁਧੀ ਸਾਰੇ ਦੁਖੀ ਨੇ ਬਿਨ੍ਹਾਂ ਸਚੁ ਤੋਂ.................ਬਾਕੀ ਵਿਆਖਿਆ ਸੁਨਣ ਲਈ ਲਿੰਕ ਦਬਾਉ ।

>>>Download<<<

ਪੰਨਾ 953 ਸਤਰ 55
ਸਲੋਕੁ ਮ: ੧ ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥
ਜਿਨਿ ਸੀਤਾ ਆਦੀ ਡਉਰੂ ਵਾਇ ॥
ਰੋਵਹਿ ਪਾਂਡਵ ਭਏ ਮਜੂਰ ॥
ਜਿਨ ਕੈ ਸੁਆਮੀ ਰਹਤ ਹਦੂਰਿ ॥
ਰੋਵੈ ਜਨਮੇਜਾ ਖੁਇ ਗਇਆ ॥
ਏਕੀ ਕਾਰਣਿ ਪਾਪੀ ਭਇਆ ॥
ਰੋਵਹਿ ਸੇਖ ਮਸਾਇਕ ਪੀਰ ॥
ਅੰਤਿ ਕਾਲਿ ਮਤੁ ਲਾਗੈ ਭੀੜ ॥
ਰੋਵਹਿ ਰਾਜੇ ਕੰਨ ਪੜਾਇ ॥
ਘਰਿ ਘਰਿ ਮਾਗਹਿ ਭੀਖਿਆ ਜਾਇ ॥
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
ਪੰਡਿਤ ਰੋਵਹਿ ਗਿਆਨੁ ਗਵਾਇ ॥
ਬਾਲੀ ਰੋਵੈ ਨਾਹਿ ਭਤਾਰੁ ॥
ਨਾਨਕ ਦੁਖੀਆ ਸਭੁ ਸੰਸਾਰੁ ॥
ਮੰਨੇ ਨਾਉ ਸੋਈ ਜਿਣਿ ਜਾਇ ॥
ਅਉਰੀ ਕਰਮ ਨ ਲੇਖੈ ਲਾਇ ॥੧॥
ਬਾਣੀ: ਰਾਮਕਲੀ ਕੀ ਵਾਰ     ਰਾਗੁ: ਰਾਗੁ ਰਾਮਕਲੀ,     ਮਹਲਾ ੩