"ਫ਼ਤਿਹ ਸਿੰਘ ਕੇ ਜਥੇ ਸਿੰਘ" ਖਾਲਸੇ ਦਾ ਬੋਲਾ ਹੈ ਇਸ ਬੋਲੇ ਦਾ ਪਿਛੋਕੜ ਗੁਰ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਪੁੱਤਰ ਬਾਬਾ ਫ਼ਤਹਿ ਸਿੰਘ ਜੀ ਨਾਲ ਹੈ । ਇਸ ਦੀ ਸ਼ੁਰਆਤ ਉਦੋਂ ਹੋਈ ਜਦੋਂ ਸੂਬਾ ਸਰਹਿੰਦ ਕੋਲ ਦੋਨੋ ਸਪੁੱਤਰਾਂ ਨੂੰ ਗੰਗੂ ਨੇ ਫੜਵਾ ਦਿੱਤਾ ਤੇ ਸੂਬੇ ਦੀ ਕਚਹਰੀ ਵਿੱਚ ਪੇਸ਼ ਕੀਤਾ ਗਿਆ । ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਦੱਸਿਆ ਗਿਆ ਕਿ ਤੁਹਾਡਾ ਪਿਤਾ ਹੁਣ ਇਸ ਦੁਨਿਆ ਤੇ ਨਹੀ (ਕਿਉਂਕਿ ਬਾਬਾ ਸੰਗਤ ਸਿੰਘ ਜੀ ਦਾ ਸਿਰ ਵੱਡ ਕੇ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ ਸੀ ਜਿਨ੍ਹਾ ਦੀ ਸ਼ਕਲ ਗੁਰ ਗੋਬਿੰਦ ਸਿੰਘ ਜੀ ਨਾਲ ਮਿਲਦੀ ਸੀ) ਤੇ ਪੁਛਿਆ ਗਿਆ "ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਕਿ ਤੁਸੀਂ ਆਪਣੇ ਪੂਰਵਜਾ ਵਾਂਗ ਹੀ ਕਰੋਗੇ ?" ਅਗੋਂ ਬਾਬਾ ਫਤਿਹ ਸਿੰਘ ਜੀ ਬੋਲੇ "ਜੇ ਤੁਸੀਂ ਸਾਨੂੰ ਛੱਡੋਗੇ ਤਾਂ ਅਸੀ ਫਿਰ ਗੁਰਮਤਿ ਦੇ ਧਾਰਨੀਆਂ ਦੀ ਖਾਲਸਾ ਫੋਜ ਤਿਆਰ ਕਰਾਂਗੇ ਤੇ ਗੁਰਮਤਿ ਦਾ ਪਰਚਾਰ ਕਰਾਂਗੇ ਚਾਹੇ ਹਸ਼ਰ ਕੁਝ ਵੀ ਹੋਵੇ ।"
ਬੁੱਢਾ ਦਲ ਦੇ ੧੨ਵੇ ਜਥੇਦਾਰ ਚੇਤ ਸਿੰਘ ਜੀ |
ਇਹ ਗੱਲ ਨਿਹੰਗ ਸਿੰਘਾ ਵਿੱਚ ਸੀਨਾ-ਬਸੀਨਾ ਚੱਲੀ ਆ ਰਹੀ ਹੈ । ਬੁੱਢਾ ਦਲ ਦੇ ੧੨ਵੇ ਜਥੇਦਾਰ ਚੇਤ ਸਿੰਘ ਜੀ ਇਹ ਖਾਲਸੇ ਦਾ ਬੋਲਾ, "ਫ਼ਤਿਹ ਸਿੰਘ ਕੇ ਜਥੇ ਸਿੰਘ" ਬੋਲਿਆ ਕਰਦੇ ਸਨ ਜਿਸਦਾ ਅਰਥ ਹੈ ਕਿ ਬਾਬਾ ਫ਼ਤਹਿ ਸਿੰਘ ਜੀ ਦੇ ਜੱਥੇ ਦੇ ਸਿੰਘ ਗੁਰਮਤਿ ਦਾ ਪਰਚਾਰ ਕਰਨਗੇ ।
ਕਾਲ ਪੁਰਖ ਦੇ ਹੁਕਮ "ਪਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ ਨਾਲ "ਫ਼ਤਿਹ ਸਿੰਘ ਕੇ ਜੱਥੇ ਸਿੰਘ" ਪ੍ਰਗਟ ਹੋ ਚੁੱਕੇ ਹਨ ਜੋ ਗੁਰਮਤਿ ਦੀ ਸਹੀ ਸੋਝੀ ਦੁਆਰਾ ਸੰਗਤ ਦੀ ਸੇਵਾ ਕਰਨਗੇ ।
ਖੱਬੇ ਤੋਂ ਸੱਜੇ :- ਮਾਤਾ ਜੀ (ਜੋ ਕੀ ਉਥੋਂ ਲੰਗਰ ਪਾਣੀ ਦੀ ਸੇਵਾ ਕਰਦੇ ਨੇ), ਸੁਖਵਿੰਦਰ ਸਿੰਘ ਨਿਹੰਗ ਸਿੰਘ ਮੰਡੀਗੋਬਿੰਦਗੜ੍ਹ, ਸੰਤ ਸਿੰਘ ਨਿਹੰਗ ਸਿੰਘ, ਧਰਮ ਸਿੰਘ ਨਿਹੰਗ ਸਿੰਘ ਜੀ |
ਭੇਖੀਆਂ ਭਰਮੀਆਂ ਦੀ ਸਭਾ ਉਠਾਇਕੈ,
ਦਬੜੂ ਘੁਸੜੂ ਨੂੰ ਭਾਜੜਾਂ ਪਾਇਕੈ,
ਖੋਟੇ ਖਚਰੇ ਦੀ ਸਫਾ ਸਮੇਟਕੇ,
ਗੁਰ ਸਿੰਘਾਂ ਰਚਿਆ ਜੈਕਾਰਾ,
ਜੋ ਗਜਕੇ ਬੁਲਾਵੇ ਸੋ ਗੁਰੂ ਕਾ ਪਿਆਰਾ -
ਸਤਿ ਸ੍ਰੀ ਅਕਾਲ………
ਗੁਰ ਬਰ ਅਕਾਲ………
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।