January 3, 2012

Sachkhoj Academy De Sikhiaarthee

ਸਚ ਖੋਜੁ ਅਕੈਡਮੀ ਦਾ ਉਦੇਸ਼ ਆਦਿ ਬਾਣੀ ਤੇ ਦਸਮ ਬਾਣੀ ਦੇ ਟੀਕਿਆਂ (ਵਿਆਖਿਆਵਾਂ) ਵਿੱਚ ਜਾਣਬੁਝ ਕੇ ਜਾਂ ਅਨਜਾਣਪੁਣੇ ਨਾਲ ਪਾਏ ਗਏ ਜਾਂ ਪੈ ਗਏ ਭੁਲੇਖਿਆਂ ਨੂੰ ਦੂਰ ਕਰਕੇ ਨਿਰੋਲ ਗੁਰਮਤਿ ਨੂੰ ਗੁਰਬਾਣੀ (ਆਦਿ ਬਾਣੀ ਤੇ ਦਸਮ ਬਾਣੀ) ਵਿਚੋਂ ਖੋਜ ਕੇ ਉਸਦਾ ਪਰਚਾਰ ਤੇ ਪ੍ਰਸਾਰ ਕਰਨਾ ਹੈ । ਸਚ ਖੋਜੁ ਅਕੈਡਮੀ ਉਨ੍ਹਾਂ ਸਾਰੇ ਖੋਜੀਆਂ ਦਾ ਸਵਾਗਤ ਕਰਦੀ ਹੈ ਜੋ ਇਸ ਉਦੇਸ਼ ਦੇ ਹਾਮੀ ਹਨ । ਹਰ ਸਿਖਿਆਰਥੀ ਲਈ ਇਹ ਜਰੂਰੀ ਹੈ ਕਿ
 "ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ੩੮੧" 
        
ਉਪਰੋਕਤ ਉਦੇਸ਼ ਤੋਂ ਇਲਾਵਾ ਜੇ ਕੋਈ ਵੀ ਸਿਖਿਆਰਥੀ ਕਿਸੀ ਵੀ ਕਿਸਮ ਦਾ ਪ੍ਰੋਪੇਗੰਡਾ ਕਰਦਾ ਹੈ, ਕਿਸੀ ਨਾਲ ਫਿੱਕਾ ਬੋਲਦਾ ਹੈ ਜਾਂ ਜਾਤੀ ਦੁਸ਼ਮਨੀ ਨਿਭਾਉਂਦਾ ਹੈ ਤਾਂ ਉਹ ਸਚ ਖੋਜੁ ਅਕੈਡਮੀ ਦਾ ਸਿਖਿਆਰਥੀ ਨਹੀ ਹੋ ਸਕਦਾ ।

ਵੈਸੇ ਤਾਂ ਦੁਨੀਆਂ ਦੇ ਸਾਰੇ ਜੀਵਾਂ ਦਾ ਗੁਰੂ, ਪਰਮੇਸ਼ਰ ਹੈ ਤੇ ਹਰ ਜੀਵ ਸਿੱਖ ਹੈ ਪਰ ਸਚੁਖੋਜ ਅਕੈਡਮੀ ਤੋਂ ਜਿਨ੍ਹਾਂ ਨੇ ਸਿੱਖਿਆ ਲਈ ਹੈ ਜਾਂ ਜੋ ਸਿੱਖਿਆ ਲੈ ਰਹੇ ਨੇ, ਉਨ੍ਹਾਂ ਨੂੰ ਸਿੱਖਿਆਰਥੀ ਕਿਹਾ ਜਾਂਦਾ ਹੈ । ਸਿੱਖਿਆ ਲੈਣ ਵਾਲਾ ਸਿੱਖਿਆਰਥੀ ਕਿਸ ਤਰ੍ਹਾਂ ਦਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ, ਤੁਸੀਂ ਆਪ ਹੀ, ਧਰਮ ਸਿੰਘ ਨਿਹੰਗ ਸਿੰਘ ਜੀ ਤੋਂ ਸੁਣ ਲਵੋ ।


01 - ਸਚੁਖੋਜ ਅਕੈਡਮੀ ਦੇ ਸਿੱਖਿਆਰਥੀ


02 - ਸਚੁਖੋਜ ਅਕੈਡਮੀ ਦੇ ਸਿੱਖਿਆਰਥੀ

Gurmat Vs Varaan Bhai Gurdas Jee

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥ ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ...