ਗੁਰਮੁਖਾਂ ਦੀ ਭਾਸ਼ਾ
ਗੁਰਬਾਣੀ ਦੀ ਭਾਸ਼ਾ ਗੁਰਮੁਖਾਂ ਦੀ ਭਾਸ਼ਾ ਹੈ । ਗੁਰਮੁਖਾਂ ਨੂੰ ਦੋ ਭਾਸ਼ਾਵਾ ਵਿੱਚ ਗੱਲ ਕਰਨੀ ਪੈਂਦੀ ਹੈ । ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦੇਣ ਵੇਲੇ ਸੰਸਾਰੀ ਭਾਸ਼ਾ ਦਾ ਹੀ ਇਸਤੇਮਾਲ ਕਰਨਾ ਪਵੇਗਾ । ਗੁਰਮੁਖਾਂ ਦੀ ਆਪਣੀ ਭਾਸ਼ਾ ਭਾਵੇਂ ਵੱਖਰੀ ਹੁੰਦੀ ਹੈ ਪਰ ਜੇ ਉਸ ਭਾਸ਼ਾ ਵਿਚ ਗੱਲ ਕਰਦੇ ਰਹੀਏ ਤਾਂ ਸੰਸਾਰੀ ਆਦਮੀ ਦੇ ਪੱਲੇ ਕੁਝ ਵੀ ਨਹੀ ਪੈ ਸਕਦਾ । ਇਸ ਕਰਕੇ ਵਿਦਵਾਨ ਬਹੁਤੀ ਵਾਰ ਇਨ੍ਹਾ ਭੁਲੇਖਿਆਂ ਵਿੱਚ ਉਲਝ ਕੇ ਰਹਿ ਜਾਂਦੇ ਨੇ । ਸਾਰੇ ਭਗਤਾਂ ਨੇ ਆਪਣੇ ਨਾਮ ਨਾਲ ਆਪਣੀ ਜਾਤ ਨੂੰ ਵੀ ਦੱਸਿਆ ਹੈ । ਜਦਕਿ ਉਹ ਜਾਤ - ਪਾਤ ਨੂੰ ਨਹੀ ਮੰਨਦੇ ।
ਪੰਨਾ 328, ਸਤਰ 15
ਜਾਤਿ ਜੁਲਾਹਾ ਮਤਿ ਕਾ ਧੀਰੁ ॥
जाति जुलाहा मति का धीरु ॥
Jāṯ julāhā maṯ kā ḏẖīr.
ਸਹਜਿ ਸਹਜਿ ਗੁਣ ਰਮੈ ਕਬੀਰੁ ॥੩॥੨੬॥
सहजि सहजि गुण रमै कबीरु ॥३॥२६॥
Sahj sahj guṇ ramai Kabīr. ||3||26||
ਭਗਤ ਕਬੀਰ ਜੀ
ਸਹਜਿ :- ਗਿਆਨ ਦੀ ਅਵਸਥਾ ( not Slowly)